Thu, Apr 25, 2024
Whatsapp

ਚੋਰੀ ਦੀ ਗੱਡੀ ਲੈਕੇ ਭੱਜ ਰਹੇ ਨੌਜਵਾਨ ਨੂੰ ਗੱਡੀ ਸਮੇਤ ਪੁਲਿਸ ਨੇ ਧਰ ਦਬੋਚਿਆ

Written by  Joshi -- January 23rd 2018 09:14 PM
ਚੋਰੀ ਦੀ ਗੱਡੀ ਲੈਕੇ ਭੱਜ ਰਹੇ ਨੌਜਵਾਨ ਨੂੰ ਗੱਡੀ ਸਮੇਤ ਪੁਲਿਸ ਨੇ ਧਰ ਦਬੋਚਿਆ

ਚੋਰੀ ਦੀ ਗੱਡੀ ਲੈਕੇ ਭੱਜ ਰਹੇ ਨੌਜਵਾਨ ਨੂੰ ਗੱਡੀ ਸਮੇਤ ਪੁਲਿਸ ਨੇ ਧਰ ਦਬੋਚਿਆ

Teen driver tried to flee police by smashing into other cars: ਯੂ.ਕੇ 'ਚ ਸਥਿਤੀ ਉਸ ਸਮੇਂ ਅਜੀਬੋ ਗਰੀਬ ਹੋ ਗਈ ਜਦੋਂ ਪੁਲਿਸ ਦੀ ਗ੍ਰਿਫਤ ਤੋਂ ਬਚਣ ਲਈ ਇੱਕ ਨੌਜਵਾਨ ਵੱਲੋਂ ਕਈ ਹੋਰ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਗਈ। 19 ਸਾਲਾਂ ਦੇ ਇਸ ਨੌਜਵਾਨ ਨੂੰ ਗਲਤ ਗੱਡੀ ਚਲਾਉਣ ਦੇ ਅਪਰਾਧਾਂ ਦੇ ਤਹਿਤ 16 ਮਹੀਨਿਆਂ ਲਈ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਡ੍ਰਾਈਵਿੰਗ ਤੋਂ 24 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ। Teen driver tried to flee police by smashing into other carsਹੈਰਾਨੀਜਨਕ ਗੱਲ ਇਹ ਹੈ ਕਿ ਪੁਲਿਸ ਤੋਂ ਬੱਚ ਕੇ ਭੱਜਦਿਆਂ ਹੋਇਆਂ ਨੌਜਵਾਨ ਨੇ ਕਈ ਗੱਡੀਆਂ ਵਿੱਚ ਟੱਕਰ ਮਾਰ ਕੇ ਬਚਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਕਈ ਹੋਰ ਗੱਡੀਆਂ ਵੀ ਨੁਕਸਾਨੀਆਂ ਗਈਆਂ। Teen driver tried to flee police by smashing into other carsTeen driver tried to flee police by smashing into other cars: ਇਸ ਹਾਦਸੇ 'ਚ ਪੁਲਿਸ ਦੀ ਗੱਡੀ ਸਮੇਤ 10 ਹੋਰ ਗੱਡੀਆਂ ਦੇ ਨੁਕਸਾਨ ਹੋਣ ਦੀ ਖਬਰ ਹੈ। ਸਾਹਮਣੇ ਆਈ ਸੀਸੀਟੀਵੀ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਜਦੋਂ ਪੁਲਿਸ ਨੌਜਵਾਨ ਨੂੰ ਗੱਡੀ ਵਿੱਚੋਂ ਫੜਨ ਲਈ ਬਾਹਰ ਨਿਕਲੀ ਤਾਂ ਪਹਿਲਾਂ ਦੋਸ਼ੀ, ਪੁਲਿਸ ਦੀ ਗੱਡੀ ਤੋਂ ਟਕਰਾਉਂਦਾ ਹੋਇਆ ਬਚਿਆ। ਫਿਰ, ਇਸ ਭੱਜ ਦੋੜ੍ਹ 'ਚ ਇੱਕ ਪੁਲਿਸ ਵਾਲਾ ਦੋ ਗੱਡੀਆਂ ਦੀ ਟੱਕਰ 'ਚ ਕੁਚਲੇ ਜਾਣ ਜਾਣ ਤੋਂ ਵਾਲ ਵਾਲ ਬਚਦਾ ਦਿਖਾਈ ਦਿੰਦਾ ਹੈ। Teen driver tried to flee police by smashing into other cars: ਦੋਸ਼ੀ ਦੀ ਪਹਿਚਾਣ ਓ ਰੈਲੀ, 19 ਵਜੋਂ ਹੋਈ ਹੈ। Teen driver tried to flee police by smashing into other carsਪੁਲਿਸ ਮੁਤਾਬਕ, ਉਹਨਾਂ ਨੇ ਜਦੋਂ ਨੌਜਵਾਨ ਨੂੰ ਚੋਰੀ ਦੀ ਗੱਡੀ (ਬਲੂ ਫੋਰਡ ਫੋਕਸ) ਚਲਾਉਂਦਿਆਂ ਦੇਖਿਆ ਤਾਂ ਉਸਦਾ ਪਿੱਛਾ ਸ਼ੁਰੂ ਕੀਤਾ। ਕਾਫੀ ਮਸ਼ੱਕਤ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਹਿਰਾਸਤ 'ਚ ਤਾਂ ਲੈ ਲਿਆ ਪਰ ਇਸ ਤੋਂ ਪਹਿਲਾਂ ਉਸਨੇ ਕਈ ਗੱਡੀਆਂ ਨੂੰ ਟੱਕਰ ਮਾਰ ਕੇ ਕਾਫੀਆਂ ਦਾ ਮਾਲੀ ਨੁਕਸਾਨ ਕੀਤਾ। ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ। —PTC News


Top News view more...

Latest News view more...