ਰਾਬੜੀ ਨਿਵਾਸ ਤੋਂ ਰੋਂਦੀ ਹੋਈ ਨਿਕਲੀ ਲਾਲੂ ਪ੍ਰਸਾਦ ਯਾਦਵ ਦੀ ਨੂੰਹ ਐਸ਼ਵਰਿਆ ਰਾਏ ,ਆਖ਼ਿਰ ਕਿਉਂ ?

Tej Pratap wife Aishwarya leaves Rabri Devi home teary-eyed
ਰਾਬੜੀ ਨਿਵਾਸ ਤੋਂ ਰੋਂਦੀ ਹੋਈ ਨਿਕਲੀ ਲਾਲੂ ਪ੍ਰਸਾਦ ਯਾਦਵ ਦੀ ਨੂੰਹ ਐਸ਼ਵਰਿਆ ਰਾਏ ,ਆਖ਼ਿਰ ਕਿਉਂ ?

ਰਾਬੜੀ ਨਿਵਾਸ ਤੋਂ ਰੋਂਦੀ ਹੋਈ ਨਿਕਲੀ ਲਾਲੂ ਪ੍ਰਸਾਦ ਯਾਦਵ ਦੀ ਨੂੰਹ ਐਸ਼ਵਰਿਆ ਰਾਏ ,ਆਖ਼ਿਰ ਕਿਉਂ ?:ਪਟਨਾ : ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਵੱਡੀ ਨੂੰਹ ਅਤੇ ਪੁੱਤਰ ਤੇਜਪ੍ਰਤਾਪ ਯਾਦਵ ਦੀ ਪਤਨੀ ਐਸ਼ਵਰਿਆ ਰਾਏ ਦਾ ਸ਼ੁੱਕਰਵਾਰ ਨੂੰ ਇਕ ਵੀਡੀਓ ਵਾਇਰਲ ਹੋਇਆ ਹੈ। ਜਿਸ ‘ਚ ਐਸ਼ਵਰਿਆ ਆਪਣੀ ਸੱਸ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਘਰੋਂ ਰੋਂਦੀ ਹੋਈ ਬਾਹਰ ਵੱਲ ਨੂੰ ਜਾਂਦੀ ਦਿਖਾਈ ਦਿੱਤੀ ਹੈ। ਜਿਸ ਤੋਂ ਬਾਅਦ ਚਰਚਾ ਸ਼ਰੇਆਮ ਹੋਣ ਲੱਗੀ।

Tej Pratap wife Aishwarya leaves Rabri Devi home teary-eyed
ਰਾਬੜੀ ਨਿਵਾਸ ਤੋਂ ਰੋਂਦੀ ਹੋਈ ਨਿਕਲੀ ਲਾਲੂ ਪ੍ਰਸਾਦ ਯਾਦਵ ਦੀ ਨੂੰਹ ਐਸ਼ਵਰਿਆ ਰਾਏ ,ਆਖ਼ਿਰ ਕਿਉਂ ?

ਇਸ ਦੌਰਾਨ ਸ਼ੁੱਕਰਵਾਰ ਦੁਪਹਿਰ ਕਰੀਬ ਇਕ ਵਜੇ ਐਸ਼ਵਰਿਆ ਆਪਣੀ ਸੱਸ ਰਾਬੜੀ ਦੇਵੀ ਦੀ ਸਰਕਾਰੀ ਰਿਹਾਇਸ਼ ਦੇ ਮੁੱਖ ਦਰਵਾਜ਼ੇ ਤੋਂ ਰੋਂਦੀ ਹੋਈ ਬਾਹਰ ਨਿਕਲੀ ਅਤੇ ਸੜਕ ‘ਤੇ ਸਾਹਮਣੇ ਲੱਗੀ ਆਪਣੇ ਪਿਤਾ ਦੀ ਗੱਡੀ ਵਿਚ ਤੇਜ਼ੀ ਨਾਲ ਜਾ ਕੇ ਬੈਠ ਗਈ। ਇਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ।

Tej Pratap wife Aishwarya leaves Rabri Devi home teary-eyed
ਰਾਬੜੀ ਨਿਵਾਸ ਤੋਂ ਰੋਂਦੀ ਹੋਈ ਨਿਕਲੀ ਲਾਲੂ ਪ੍ਰਸਾਦ ਯਾਦਵ ਦੀ ਨੂੰਹ ਐਸ਼ਵਰਿਆ ਰਾਏ ,ਆਖ਼ਿਰ ਕਿਉਂ ?

ਐਸ਼ਵਰਿਆ ਦੀ ਚਾਲ, ਰੋਂਦੀ ਸੂਰਤ ਅਤੇ ਤੇਵਰਾਂ ਤੋਂ ਲੱਗਾ ਕਿ ਰਾਬੜੀ ਦੇਵੀ ਦੀ ‘ਸੁਲੱਖਣੀ ਨੂੰਹ’ ਆਪਣੇ ਸਹੁਰੇ ਘਰ ‘ਚ ਹੁਣ ਸਹਿਜ ਨਹੀਂ ਹੈ। ਵਿਆਹ ਤੋਂ ਬਾਅਦ ਜਦੋਂ ਐਸ਼ਵਰਿਆ ਆਪਣੇ ਸਹੁਰੇ ਘਰ ਆਈ ਸੀ ਤਾਂ ਰਾਂਚੀ ਜੇਲ੍ਹ ਵਿਚ ਬੰਦ ਲਾਲੂ ਪ੍ਰਸਾਦ ਨੂੰ ਮੈਡੀਕਲ ਆਧਾਰ ‘ਤੇ ਸ਼ਰਤਾਂ ਤਹਿਤ ਜ਼ਮਾਨਤ ਮਿਲ ਗਈ ਸੀ, ਜਿਸ ਤੋਂ ਬਾਅਦ ਰਾਬੜੀ ਨੇ ਐਸ਼ਵਰਿਆ ਨੂੰ ਸੁਲੱਖਣੀ ਨੂੰਹ ਦੱਸਿਆ ਸੀ ਪਰ ਕੁਝ ਦਿਨ ਬਾਅਦ ਹੀ ਪੁੱਠੀ ਗਿਣਤੀ ਸ਼ੁਰੂ ਹੋ ਗਈ।

Tej Pratap wife Aishwarya leaves Rabri Devi home teary-eyed
ਰਾਬੜੀ ਨਿਵਾਸ ਤੋਂ ਰੋਂਦੀ ਹੋਈ ਨਿਕਲੀ ਲਾਲੂ ਪ੍ਰਸਾਦ ਯਾਦਵ ਦੀ ਨੂੰਹ ਐਸ਼ਵਰਿਆ ਰਾਏ ,ਆਖ਼ਿਰ ਕਿਉਂ ?

ਇਹ ਘਟਨਾ ਨੂੰ ਐਸ਼ਵਰਿਆ ਅਤੇ ਤੇਜ ਪ੍ਰਤਾਪ ਯਾਦਵ ਦਰਮਿਆਨ ਚੱਲ ਰਹੇ ਵਿਵਾਦ ਨਾਲ ਜੁੜਿਆ ਹੋਇਆ ਵੇਖਿਆ ਗਿਆ ਹੈ। ਤੇਜਪ੍ਰਤਾਪ ਅਤੇ ਐਸ਼ਵਰਿਆ ਦਾ ਵਿਆਹ ਪਿਛਲੇ ਸਾਲ 12 ਮਈ ਨੂੰ ਹੋਇਆ ਸੀ। ਉਥੇ, ਪਹਿਲੀ ਨਵੰਬਰ ਨੂੰ ਤੇਜਪ੍ਰਤਾਪ ਵੱਲੋਂ ਤਲਾਕ ਮੰਗ ਲਿਆ ਗਿਆ। ਇਸ ਤੋਂ ਬਾਅਦ ਹੀ ਉਨ੍ਹਾਂ ਆਪਣੀ ਮਾਂ ਰਾਬੜੀ ਦੇਵੀ ਦੀ ਸਰਕਾਰੀ ਰਿਹਾਇਸ਼ ਵਿਚ ਆਉਣਾ-ਜਾਣਾ ਛੱਡ ਦਿੱਤਾ ਅਤੇ ਆਪਣੇ ਲਈ ਰਾਜਧਾਨੀ ਵਿਚ ਇਕ ਵੱਖਰੀ ਸਰਕਾਰੀ ਰਿਹਾਇਸ਼ ਅਲਾਟ ਕਰਵਾ ਲਈ। ਹਾਲਾਂਕਿ ਵਿਆਹ ਤੋਂ ਬਾਅਦ ਤੋਂ ਐਸ਼ਵਰਿਆ ਆਪਣੇ ਸਹੁਰੇ ਘਰ ਵਿਚ ਹੀ ਰਹਿ ਰਹੀ ਹੈ।

Tej Pratap wife Aishwarya leaves Rabri Devi home teary-eyed
ਰਾਬੜੀ ਨਿਵਾਸ ਤੋਂ ਰੋਂਦੀ ਹੋਈ ਨਿਕਲੀ ਲਾਲੂ ਪ੍ਰਸਾਦ ਯਾਦਵ ਦੀ ਨੂੰਹ ਐਸ਼ਵਰਿਆ ਰਾਏ ,ਆਖ਼ਿਰ ਕਿਉਂ ?

ਜ਼ਿਕਰਯੋਗ ਹੈ ਕਿ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਰਾਜਦ ਮੁਖੀ ਤੇਜ ਪ੍ਰਤਾਪ ਯਾਦਵ ਦੇ ਵੱਡੇ ਬੇਟੇ ਨੇ ਐਸ਼ਵਰਿਆ ਤੋਂ ਤਲਾਕ ਲੈਣ ਲਈ ਅਰਜ਼ੀ ਦਾਖਲ ਕੀਤੀ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਸੁਲ੍ਹਾ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਤੇਜ਼ ਪ੍ਰਤਾਪ ਨਹੀਂ ਸਮਝਿਆ। ਉਦੋਂ ਤੋਂ ਤੇਜ ਪ੍ਰਤਾਪ ਆਪਣੀ ਸਰਕਾਰੀ ਰਿਹਾਇਸ਼ ‘ਚ ਵੱਖਰੇ ਤੌਰ ‘ਤੇ ਰਹਿੰਦੇ ਹਨ। ਹਾਲਾਂਕਿ ਐਸ਼ਵਰਿਆ ਆਪਣੀ ਸੱਸ ਰਾਬੜੀ ਦੇਵੀ ਦੇ ਘਰ ‘ਚ ਟਿਕੀ ਹੋਈ ਹਨ। ਐਸ਼ਵਰਿਆ ਦੀ ਰਾਬੜੀ ਨਿਵਾਸ ਤੋਂ ਬਾਹਰ ਆਉਣ ਦੀ ਇਸ ਘਟਨਾ ਨੂੰ ਰਾਜਨੀਤਿਕ ਗਲਿਆਰਿਆਂ ਚ ਇਸ ਕੜੀ ਨਾਲ ਜੋੜਿਆ ਕੇ ਦੇਖਿਆ ਜਾ ਰਿਹਾ ਹੈ।
-PTCNews