Fri, Apr 19, 2024
Whatsapp

ਦੇਸ਼ ਦੀ ਦੂਜੀ ਪ੍ਰਾਈਵੇਟ ਰੇਲ ਗੱਡੀ ਤੇਜਸ ਐਕਸਪ੍ਰੈਸ ਨੂੰ ਵਿਖਾਈ ਹਰੀ ਝੰਡੀ,ਦੇਖੋ ਰੇਲ ਦੀਆਂ ਫੋਟੋਆਂ

Written by  Shanker Badra -- January 17th 2020 05:13 PM
ਦੇਸ਼ ਦੀ ਦੂਜੀ ਪ੍ਰਾਈਵੇਟ ਰੇਲ ਗੱਡੀ ਤੇਜਸ ਐਕਸਪ੍ਰੈਸ ਨੂੰ ਵਿਖਾਈ ਹਰੀ ਝੰਡੀ,ਦੇਖੋ ਰੇਲ ਦੀਆਂ ਫੋਟੋਆਂ

ਦੇਸ਼ ਦੀ ਦੂਜੀ ਪ੍ਰਾਈਵੇਟ ਰੇਲ ਗੱਡੀ ਤੇਜਸ ਐਕਸਪ੍ਰੈਸ ਨੂੰ ਵਿਖਾਈ ਹਰੀ ਝੰਡੀ,ਦੇਖੋ ਰੇਲ ਦੀਆਂ ਫੋਟੋਆਂ

ਦੇਸ਼ ਦੀ ਦੂਜੀ ਪ੍ਰਾਈਵੇਟ ਰੇਲ ਗੱਡੀ ਤੇਜਸ ਐਕਸਪ੍ਰੈਸ ਨੂੰ ਵਿਖਾਈ ਹਰੀ ਝੰਡੀ,ਦੇਖੋ ਰੇਲ ਦੀਆਂ ਫੋਟੋਆਂ:ਅਹਿਮਦਾਬਾਦ : ਦੇਸ਼ ਦੀ ਦੂਜੀ ਪ੍ਰਾਈਵੇਟ ਰੇਲ ਗੱਡੀ ਤੇਜਸ ਐਕਸਪ੍ਰੈਸ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ। ਹਾਲਾਂਕਿ ਅੱਜ ਇਸ ਦਾ ਉਦਘਾਟਨ ਸੀ, ਜਦਕਿ 19 ਜਨਵਰੀ ਤੋਂ ਇਸ 'ਚ ਮੁਸਾਫਰ ਸਫ਼ਰ ਕਰ ਸਕਣਗੇ। ਗੁਜਰਾਤ ਦੇ ਅਹਿਮਦਾਬਾਦ 'ਚ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਇਸ ਰੇਲ ਗੱਡੀਨੂੰ ਹਰੀ ਝੰਡੀ ਵਿਖਾਈ ਹੈ। [caption id="attachment_380635" align="aligncenter" width="300"]Tejas Express off Ahmedabad-Mumbai flags Gujarat CM Vijay Rupani ਦੇਸ਼ ਦੀ ਦੂਜੀ ਪ੍ਰਾਈਵੇਟ ਰੇਲ ਗੱਡੀ ਤੇਜਸ ਐਕਸਪ੍ਰੈਸ ਨੂੰ ਵਿਖਾਈ ਹਰੀ ਝੰਡੀ,ਦੇਖੋ ਰੇਲ ਦੀਆਂ ਫੋਟੋਆਂ[/caption] ਦੇਸ਼ ਦੀ ਪਹਿਲੀ ਪ੍ਰਾਈਵੇਟ ਟਰੇਨ ਲਖਨਊ-ਦਿੱਲੀ ਵਿਚਕਾਰ ਚਲਾਈ ਜਾ ਰਹੀ ਹੈ।ਆਈਆਰਸੀਟੀਸੀ ਦੇ ਅਨੁਸਾਰ ਇਸ ਦੀ ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਇਸ ਰੇਲ ਗੱਡੀ ਦੀਆਂ ਕੁੱਲ 758 ਸੀਟਾਂ ਹਨ, ਜਿਨ੍ਹਾਂ ਵਿੱਚੋਂ 56 ਸੀਟਾਂ ਐਗਜੀਕਿਊਟਿਵ ਕਲਾਸ ਵਿੱਚ ਹਨ ਅਤੇ ਬਾਕੀ ਸੀਟਾਂ ਏਸੀ ਚੇਅਰ ਕਲਾਸ ਵਿੱਚ ਹਨ। ਇਸ ਰੇਲ ਦੀ ਰਫਤਾਰ 160 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। [caption id="attachment_380633" align="aligncenter" width="300"]Tejas Express off Ahmedabad-Mumbai flags Gujarat CM Vijay Rupani ਦੇਸ਼ ਦੀ ਦੂਜੀ ਪ੍ਰਾਈਵੇਟ ਰੇਲ ਗੱਡੀ ਤੇਜਸ ਐਕਸਪ੍ਰੈਸ ਨੂੰ ਵਿਖਾਈ ਹਰੀ ਝੰਡੀ,ਦੇਖੋ ਰੇਲ ਦੀਆਂ ਫੋਟੋਆਂ[/caption] ਅਹਿਮਦਾਬਾਦ ਤੋਂ ਮੁੰਬਈ ਦਰਮਿਆਨ ਆਮ ਚੇਅਰ ਕਾਰ ਦਾ ਕਿਰਾਇਆ 2384 ਰੁਪਏ ਹੈ ਏਸੀ ਚੇਅਰ ਕਾਰ ਦਾ ਕਿਰਾਇਆ 1289 ਰੁਪਏ ਹੋਵੇਗਾ। ਮੁੰਬਈ-ਅਹਿਮਦਾਬਾਦ ਦਰਮਿਆਨ ਆਮ ਚੇਅਰ ਕਾਰ ਦਾ ਕਿਰਾਇਆ 2374 ਰੁਪਏ ਹੈ। ਏਸੀ ਚੇਅਰ ਕਾਰ ਦਾ ਕਿਰਾਇਆ 1274 ਰੁਪਏ ਹੈ। [caption id="attachment_380639" align="aligncenter" width="300"]Tejas Express off Ahmedabad-Mumbai flags Gujarat CM Vijay Rupani ਦੇਸ਼ ਦੀ ਦੂਜੀ ਪ੍ਰਾਈਵੇਟ ਰੇਲ ਗੱਡੀ ਤੇਜਸ ਐਕਸਪ੍ਰੈਸ ਨੂੰ ਵਿਖਾਈ ਹਰੀ ਝੰਡੀ,ਦੇਖੋ ਰੇਲ ਦੀਆਂ ਫੋਟੋਆਂ[/caption] ਰੇਲਵੇ ਨੇ ਦੱਸਿਆ ਹੈ ਕਿ ਗੱਡੀ ਵਿੱਚ ਵਾਈਫਾਈ ਦੇ ਨਾਲ ਨਾਲ ਕੈਟਰਿੰਗ ਦਾ ਮੈਨਿਊ ਮਸ਼ਹੂਰ ਸ਼ੈੱਫ ਵੱਲੋਂ ਤਿਆਰ ਕੀਤਾ ਗਿਆ ਹੈ। ਯਾਤਰੀਆਂ ਨੂੰ 25 ਲੱਖ ਰੁਪਏ ਦਾ ਮੁਫ਼ਤ ਰੇਲ ਯਾਤਰਾ ਬੀਮਾ ਮਿਲੇਗਾ। ਹਰੇਕ ਕੋਚ ਵਿੱਚ ਬਰੇਲ ਡਿਸਪਲੇਅ, ਡਿਜੀਟਲ ਡੈਸਟੀਨੇਸ਼ਨ ਬੋਰਡ ਅਤੇ ਇਲੈਕਟ੍ਰਾਨਿਕ ਰਿਜ਼ਰਵੇਸ਼ਨ ਚਾਰਟ ਵੀ ਹਨ। [caption id="attachment_380636" align="aligncenter" width="300"]Tejas Express off Ahmedabad-Mumbai flags Gujarat CM Vijay Rupani ਦੇਸ਼ ਦੀ ਦੂਜੀ ਪ੍ਰਾਈਵੇਟ ਰੇਲ ਗੱਡੀ ਤੇਜਸ ਐਕਸਪ੍ਰੈਸ ਨੂੰ ਵਿਖਾਈ ਹਰੀ ਝੰਡੀ,ਦੇਖੋ ਰੇਲ ਦੀਆਂ ਫੋਟੋਆਂ[/caption] ਤੇਜਸ ਐਕਸਪ੍ਰੈਸ, ਅਹਿਮਦਾਬਾਦ ਤੋਂ ਮੁੰਬਈ-ਅਹਿਮਦਾਬਾਦ ਮਾਰਗ 'ਤੇ ਸਵੇਰੇ 06.40 ਵਜੇ ਚੱਲੇਗੀ ਅਤੇ ਸਵੇਰੇ 01:10 ਵਜੇ ਮੁੰਬਈ ਸੈਂਟਰਲ ਪਹੁੰਚੇਗੀ। ਇਹ ਟ੍ਰੇਨ ਮੁੰਬਈ ਸੈਂਟਰਲ ਤੋਂ ਦੁਪਹਿਰ 3.40 ਵਜੇ ਚੱਲੇਗੀ ਅਤੇ 9.55 ਵਜੇ ਅਹਿਮਦਾਬਾਦ ਪਹੁੰਚੇਗੀ। -PTCNews


Top News view more...

Latest News view more...