
ਰਾਜੇਸ਼ ਬੱਗਾ ਤੋਂ ਬਾਅਦ ਚੇਅਰਪਰਸਨ ਤਜਿੰਦਰ ਕੌਰ ਨੇ ਸੰਭਾਲਿਆ ਐਸ.ਸੀ. ਕਮਿਸ਼ਨ ਅਹੁਦਾ, ਚੰਡੀਗੜ੍ਹ: ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਨਵਨਿਯੁਕਤ ਚੇਅਰਪਰਸਨ ਤਜਿੰਦਰ ਕੌਰ ਨੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਆਪਣੇ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਸ੍ਰੀਮਤੀ ਤਜਿੰਦਰ ਕੌਰ 1973 ਬੈਚ ਦੇ ਆਈ.ਏ.ਐਸ. ਅਧਿਕਾਰੀ ਰਹੇ ਹਨ ਅਤੇ ਸਤੰਬਰ 2009 'ਚ ਬਤੌਰ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਸੇਵਾ ਮੁਕਤ ਹੋਏ ਹਨ। ਜਿਸ ਤੋਂ ਬਾਅਦ ਉਹਨਾਂ ਨੇ ਰਾਜੇਸ਼ ਬੱਗਾ ਤੋਂ ਬਾਅਦ ਐਸ.ਸੀ. ਕਮਿਸ਼ਨ ਦਾ ਅਹੁਦਾ ਸੰਭਾਲ ਲਿਆ ਹੈ।
—PTC News