Advertisment

ਤੇਲੰਗਾਨਾ 'ਚ ਯਾਤਰੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ , 43 ਦੀ ਮੌਤ , 20 ਜ਼ਖ਼ਮੀ

author-image
Shanker Badra
New Update
ਤੇਲੰਗਾਨਾ 'ਚ ਯਾਤਰੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ , 43 ਦੀ ਮੌਤ , 20 ਜ਼ਖ਼ਮੀ
Advertisment
ਤੇਲੰਗਾਨਾ 'ਚ ਯਾਤਰੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ , 43 ਦੀ ਮੌਤ , 20 ਜ਼ਖ਼ਮੀ:ਤੇਲੰਗਾਨਾ ਦੇ ਜਗਤਿਆਲ 'ਚ ਅੱਜ ਸਵੇਰੇ ਇੱਕ ਭਿਆਨਿਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ 43 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਇਹ ਬੱਸ ਕੋਂਡਾਗੱਟੂ ਤੋਂ ਜਗਤਿਲ ਵੱਲ ਜਾ ਰਹੀ ਸੀ।ਇਸ ਦੌਰਾਨ ਸ਼ਨੀਵਰਾਪੇਟ ਪਿੰਡ ਦੇ ਨਜ਼ਦੀਕ ਬੱਸ ਸੜਕ ਤੋਂ ਤਿਲਕ ਕੇ ਵਾਦੀ 'ਚ ਡਿੱਗ ਗਈ।ਇਸ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਬੱਸ 'ਚ 60 ਦੇ ਕਰੀਬ ਯਾਤਰੀ ਸਵਾਰ ਸਨ, ਜਿਨ੍ਹਾਂ 'ਚੋਂ 43 ਦੀ ਮੌਤ ਹੋ ਗਈ, ਜਦਕਿ 20 ਜ਼ਖ਼ਮੀ ਹੋ ਗਏ ਹਨ।ਜਿਸ ਤੋਂ ਬਾਅਦ ਜ਼ਖ਼ਮੀਆਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਾਇਆ ਗਿਆ ਹੈ।ਦੱਸਿਆ ਜਾਂਦਾ ਹੈ ਕਿ ਮ੍ਰਿਤਕਾਂ 'ਚ 7 ਬੱਚੇ ਵੀ ਸ਼ਾਮਲ ਹਨ। ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਪੰਜ-ਪੰਜ ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ। -PTCNews-
latest-news india-latest-news news-in-punjabi news-in-punjab telangana-news latest-news-from-telangana
Advertisment

Stay updated with the latest news headlines.

Follow us:
Advertisment