Sat, Apr 20, 2024
Whatsapp

ਟੀਵੀ ਦੇਖਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ,ਅਗਲੇ ਮਹੀਨੇ ਤੋਂ ਗ੍ਰਾਹਕਾਂ ਨੂੰ ਮਿਲੇਗੀ ਵੱਡੀ ਰਾਹਤ

Written by  Shanker Badra -- November 20th 2018 02:47 PM
ਟੀਵੀ ਦੇਖਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ,ਅਗਲੇ ਮਹੀਨੇ ਤੋਂ ਗ੍ਰਾਹਕਾਂ ਨੂੰ ਮਿਲੇਗੀ ਵੱਡੀ ਰਾਹਤ

ਟੀਵੀ ਦੇਖਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ,ਅਗਲੇ ਮਹੀਨੇ ਤੋਂ ਗ੍ਰਾਹਕਾਂ ਨੂੰ ਮਿਲੇਗੀ ਵੱਡੀ ਰਾਹਤ

ਟੀਵੀ ਦੇਖਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ,ਅਗਲੇ ਮਹੀਨੇ ਤੋਂ ਗ੍ਰਾਹਕਾਂ ਨੂੰ ਮਿਲੇਗੀ ਵੱਡੀ ਰਾਹਤ:ਨਵੀਂ ਦਿੱਲੀ : ਦੇਸ਼ ਭਰ ਅੰਦਰ ਟੀਵੀ ਦੇਖਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ ਹੈ।ਜਿਸ ਨਾਲ ਅਗਲੇ ਮਹੀਨੇ ਤੋਂ ਗ੍ਰਾਹਕਾਂ ਨੂੰ ਵੱਡੀ ਰਾਹਤ ਮਿਲੇਗੀ।ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਨੇ ਹੁਣ ਕੇਬਲ ਆਪਰੇਟਰ ਅਤੇ ਡੀਟੀਐਚ ਕੰਪਨੀਆਂ ਦੀ ਮਨਮਾਨੀ 'ਤੇ ਸ਼ਿਕੰਜਾ ਕੱਸ ਲਿਆ ਹੈ।ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਨੇ ਕੇਬਲ ਤੇ ਬ੍ਰਾਡਕਾਸਟ ਇੰਡਸਟਰੀ ਲਈ ਨਵੇਂ ਨਿਯਮ ਜਾਰੀ ਕੀਤੇ ਹਨ।ਜਿਸ ਅਨੁਸਾਰ ਹੁਣ ਗ੍ਰਾਹਕ ਜਿੰਨੇ ਚੈਨਲ ਦੇਖਣਾ ਚਾਹੇਗਾ, ਉਨੇ ਹੀ ਉਸਨੂੰ ਪੈਸੇ ਦੇਣੇ ਹੋਣਗੇ।Telecom Regulatory Authority of India cable operators and DTH companiesਅਥਾਰਿਟੀ ਨੇ ਆਦੇਸ਼ ਦਿੰਦਿਆਂ ਕਿਹਾ ਕਿ DTH ਜਾਂ ਕੇਬਲ ਆਪਰੇਟਰ 130 ਰੁਪਏ ਪ੍ਰਤੀ ਮਹੀਨਾ 'ਚ 100 ਫਰੀ ਟੂ ਏਅਰ ਚੈਨਲ ਦਿਖਾਉਣਗੇ।ਇਹ ਨਵਾਂ ਨਿਯਮ 28 ਦਸੰਬਰ ਤੋਂ ਲਾਗੂ ਹੋ ਜਾਵੇਗਾ।Telecom Regulatory Authority of India cable operators and DTH companiesਜਾਣਕਾਰੀ ਅਨੁਸਾਰ ਜੇਕਰ ਕੋਈ ਗ੍ਰਾਹਕ ਫ੍ਰੀ ਟੂ ਏਅਰ ਚੈਨਲ ਦੇ ਇਲਾਵਾ ਦੂਜੇ ਚੈਨਲ ਦੇਖਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਅਲੱਗ ਤੋਂ ਭੁਗਤਾਨ ਕਰਨਾ ਹੋਵੇਗਾ।ਇਸ ਦੇ ਨਾਲ ਹੀ ਨਵੇਂ ਨਿਯਮਾਂ ਅਨੁਸਾਰ ਇਲੈਕ੍ਰਾਨਿਕ ਯੂਜ਼ਰ ਗਾਈਡ 'ਚ ਹਰ ਚੈਨਲ ਦੀ ਐਮਆਰਪੀ ਦਿੱਤੀ ਜਾਵੇਗੀ।ਦੱਸ ਦੇਈਏ ਕਿ ਚੈਨਲਾਂ ਲਈ ਜ਼ਿਆਦਾ ਪੈਸੇ ਵਸੂਲਣੇ ਗੈਰ ਕਾਨੂੰਨੀ ਹੋਵੇਗਾ ਅਤੇ ਨਵੇਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -PTCNews


Top News view more...

Latest News view more...