ਮੁੱਖ ਖਬਰਾਂ

ਲੋਹੀਆਂ ਸਟੇਸ਼ਨ ਨੇੜੇ ਭਿਆਨਕ ਸਿਲੰਡਰ ਬਲਾਸਟ, ਮੌਕੇ 'ਤੇ ਦੋ ਪਰਵਾਸੀ ਮਜ਼ਦੂਰ ਹਲਾਕ

By Jasmeet Singh -- July 19, 2022 7:02 pm -- Updated:July 19, 2022 7:04 pm

ਸੁਲਤਾਨਪੁਰ ਲੋਧੀ, 19 ਜੁਲਾਈ: ਲੋਹੀਆਂ ਰੇਲਵੇ ਸਟੇਸ਼ਨ ਨੇੜੇ ਬਿਜਲੀ ਵਾਲੀ ਰੇਲਵੇ ਲਾਈਨ ਤਿਆਰ ਕਰਨ ਲਈ ਬਣਾਈ ਗਈ ਵਰਕਸ਼ਾਪ ਵਿੱਚ ਅੱਜ ਦੁਪਿਹਰ ਆਕਸੀਜਨ ਸਿਲੰਡਰ ਫਟਣ ਨਾਲ ਭਿਆਨਕ ਹਾਦਸਾ ਵਾਪਰਿਆ ਅਤੇ ਇਸ ਧਮਾਕੇ ਵਿੱਚ ਦੋ ਪ੍ਰਵਾਸੀ ਵਰਕਰਾਂ ਦੀ ਮੌਤ ਹੋ ਗਈ। ਹਾਦਸਾ ਐਨਾ ਭਿਆਨਕ ਸੀ ਕਿ ਮ੍ਰਿਤਕ ਵਿਅਕਤੀਆਂ ਦੇ ਸਰੀਰ ਚੀਥੜੇ ਚੀਥੜੇ ਹੋ ਕਿ ਸੈਂਕੜੇ ਮੀਟਰਾਂ ਤੱਕ ਖਿੱਲਰ ਗਏ। ਮੌਕੇ ਉੱਤੇ ਪਹੁੰਚੇ ਪੰਜਾਬ ਪੁਲਿਸ ਤੇ ਜੀ.ਆਰ.ਪੀ ਲੋਹੀਆਂ ਦੇ ਮੁਲਾਜ਼ਮਾਂ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਹਿਚਾਣ ਮਨੋਜ ਕੁਮਾਰ ਵਾਸੀ ਲਖੀਮਪੁਰ ਖੀਰੀ ਤੇ ਰਾਮ ਸੁੱਖ ਵਾਸੀ ਬਸਤੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਠੇਕੇਦਾਰ ਮੌਕੇ 'ਤੇ ਮੌਜੂਦ ਨਹੀਂ ਸੀ ਅਤੇ ਹੁਣ ਪੁਲਿਸ ਵੱਲੋਂ ਉਸਨੂੰ ਫਰਾਰ ਦੱਸਿਆ ਜਾ ਰਿਹਾ ਹੈ।


-PTC News

  • Share