Sat, Apr 20, 2024
Whatsapp

ਤਰਨਤਾਰਨ ਦੇ ਇਕ ਸਟੋਰ 'ਚ ਲੱਗੀ ਭਿਆਨਕ ਅੱਗ, ਹੋਇਆ ਕਰੋੜਾਂ ਦਾ ਨੁਕਸਾਨ

Written by  Riya Bawa -- November 17th 2021 01:33 PM -- Updated: November 17th 2021 01:35 PM
ਤਰਨਤਾਰਨ ਦੇ ਇਕ ਸਟੋਰ 'ਚ ਲੱਗੀ ਭਿਆਨਕ ਅੱਗ, ਹੋਇਆ ਕਰੋੜਾਂ ਦਾ ਨੁਕਸਾਨ

ਤਰਨਤਾਰਨ ਦੇ ਇਕ ਸਟੋਰ 'ਚ ਲੱਗੀ ਭਿਆਨਕ ਅੱਗ, ਹੋਇਆ ਕਰੋੜਾਂ ਦਾ ਨੁਕਸਾਨ

ਤਰਨ ਤਾਰਨ- ਤਰਨਤਾਰਨ ਖ਼ਾਲਸਾ ਸਟੋਰ ਵਿਖੇ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਭਿਆਨਕ ਅੱਗ ਲੱਗਣ ਨਾਲ ਕਰੋੜਾਂ ਰੁਪਇਆਂ ਦਾ ਨੁਕਸਾਨ ਹੋਇਆ ਹੈ। ਦੱਸ ਦੇਈਏ ਕਿ ਇਹ ਭਿਆਨਕ ਅੱਗ ਨਜ਼ਦੀਕ ਰੋਹੀ ਵਾਲਾ ਪੁਲ ਨੇੜੇ ਖ਼ਾਲਸਾ ਸਟੋਰ ਨਾਮਕ ਕਰਿਆਨੇ ਅਤੇ ਕੱਪੜੇ ਦੇ ਸ਼ੁਰੂ ਰੂਮ ਦੀ ਦੁਕਾਨ ਤੇ ਲੱਗੀ ਹੈ। ਖ਼ਾਲਸਾ ਸਟੋਰ ਦੇ ਮਾਲਕ ਭਗਵਾਨ ਸਿੰਘ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ ਅਤੇ ਅੱਗ ਲੱਗਣ ਦੇ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਮੌਕੇ 'ਤੇ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਡਾ. ਸੰਦੀਪ ਅਗਨੀਹੋਤਰੀ ਨੇ ਖ਼ਾਲਸਾ ਸਟੋਰ ਦੇ ਮਾਲਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। -PTC News


Top News view more...

Latest News view more...