ਅੰਮ੍ਰਿਤਸਰ ਦੇ ਇਕ IELTS ਸੈਂਟਰ 'ਚ ਲੱਗੀ ਭਿਆਨਕ ਅੱਗ
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਰਣਜੀਤ ਐਵੀਨਿਊ ਡੀ ਬਲਾਕ ਵਿਚ ਸਥਿਤ ਇਕ ਆਈਲਸ ਸੈਂਟਰ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਣਜੀਤ ਐਵੀਨਿਊ ਦੇ ਬੀ ਬਲਾਕ ਦੀ ਮਾਰਕੀਟ 'ਚ ਇਕ ਇਮਾਰਤ ਦੀ ਪਹਿਲੀ ਮੰਜਿਲ ਤੇ ਸਥਿਤ ਆਈਲਸ ਸੈਂਟਰ ਵਿਚ ਅਚਾਨਕ ਭਿਆਨਕ ਅਗ ਲੱਗਣ ਨਾਲ ਹੜਕੰਪ ਮਚ ਗਿਆ। ਇਸ ਇਮਾਰਤ ਚ ਜ਼ਿਆਦਾਤਰ ਆਇਲੈਟ ਸੈਂਟਰ ਚਲਾਉਣ ਵਾਲੇ ਦਫਤਰਾਂ ਵਿੱਚੋ ਵਿਦਿਆਰਥੀਆਂ ਨੂੰ ਤੁਰੰਤ ਬਾਹਰ ਭੇਜਿਆ ਗਿਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਵੇਖੋ ਵੀਡੀਓ--- ਇਹ ਵੀ ਪੜ੍ਹੋ: CNG Prices Hiked Today: ਪੈਟਰੋਲ-ਡੀਜ਼ਲ ਮਗਰੋਂ ਮਹਿੰਗੀ ਹੋਈ CNG, ਜਾਣੋ ਅੱਜ ਇੱਕ ਪਲ 'ਚ ਕਿੰਨਾ ਵਧਿਆ ਰੇਟ ਆਈਲਸ ਸੈਂਟਰ ਤੋਂ ਸ਼ੁਰੂ ਹੋਈ ਅੱਗ ਨੇ ਇਮਾਰਤ ਦੇ ਵੱਖ ਵੱਖ ਦਫਤਰਾਂ ਨੂੰ ਘੇਰੇ 'ਚ ਲਿਆ ਹੈ। ਪਹਿਲੀ ਮੰਜਿਲ ਤੋਂ ਬਾਅਦ ਹੁਣ ਦੂਸਰੀ ਮੰਜਿਲ ਤੱਕ ਅੱਗ ਪਹੁੰਚ ਚੁੱਕੀ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆ ਥਾਣਾ ਰਣਜੀਤ ਐਵੀਨਿਊ ਦੇ ਐਸ ਐਚ ਉ ਵਾਰਿਸ ਮਸੀਹ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਲਵਦੀਪ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਰਣਜੀਤ ਐਵੀਨਿਊ ਕੰਪਲੈਕਸ ਦੇ ਇਕ ਬਿਲਡਿੰਗ ਦੀ ਤੀਸਰੀ ਮਜਿੰਲ ਤੇ ਅਚਾਨਕ ਅੱਗ ਲੱਗੀ ਸੀ ਜੋ ਕਿ ਦੂਸਰੀ ਮੰਜਿਲ ਤੇ ਵੀ ਫੈਲ ਗਈ ਜਿਸ ਤੇ ਮੌਕਾ ਰਹਿੰਦਿਆਂ ਫਾਇਰ ਬ੍ਰਿਗੇਡ ਨੇ ਇਤਲਾਹ ਦੇ ਕਾਬੂ ਪਾਉਣ ਲਈ ਲੰਬੀ ਜੱਦੋ ਜਹਿਦ ਕੀਤੀ ਗਈ ਅਤੇ ਆਖ਼ਰਕਾਰ 3 ਘੰਟੇ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ। ਫਿਲਹਾਲ ਅੱਗ ਲੱਗਣ ਤੇ ਕਾਰਣ ਸਪਸ਼ਟ ਨਹੀਂ ਹੋਏ ਹਨ। -PTC News