ਮੁੱਖ ਖਬਰਾਂ

ਭੁੱਚੋ ਮੰਡੀ 'ਚ ਚੱਲਦੀ ਕਾਰ 'ਚ ਲੱਗੀ ਭਿਆਨਕ ਅੱਗ, ਕਾਰ ਸੜ ਕੇ ਹੋਈ ਸੁਆਹ

By Shanker Badra -- September 11, 2020 5:49 pm

ਭੁੱਚੋ ਮੰਡੀ 'ਚ ਚੱਲਦੀ ਕਾਰ 'ਚ ਲੱਗੀ ਭਿਆਨਕ ਅੱਗ, ਕਾਰ ਸੜ ਕੇ ਹੋਈ ਸੁਆਹ: ਬਠਿੰਡਾ  : ਬਠਿੰਡਾ ਦੇ ਕਸਬਾ ਭੁੱਚੋ ਮੰਡੀ 'ਚ ਸ਼ੁੱਕਰਵਾਰ ਨੂੰ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਹੈ। ਇਸ ਅੱਗ ਦੇ ਕਾਰਨ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਕਾਰ ਨੂੰ ਦੋ ਦਿਨ ਪਹਿਲਾਂ ਹੀ ਖਰੀਦਿਆ ਗਿਆ ਸੀ ਅਤੇ ਅੱਜ ਸੜਕ 'ਤੇ ਨਿਕਲਦੇ ਹੀ ਇਹ ਹਾਦਸਾ ਵਾਪਰ ਗਿਆ ਹੈ।

ਭੁੱਚੋ ਮੰਡੀ 'ਚ ਚੱਲਦੀ ਕਾਰ 'ਚ ਲੱਗੀ ਭਿਆਨਕ ਅੱਗ, ਕਾਰ ਸੜ ਕੇ ਹੋਈ ਸੁਆਹ

ਇਸ ਦੌਰਾਨ ਪਿੰਡ ਆਲੀਕੇ ਨਿਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਇਹ ਕਾਰ ਸਵਾ ਲੱਖ ਰੁਪਏ 'ਚ ਲਈ ਸੀ। ਸ਼ੁੱਕਰਵਾਰ ਨੂੰ ਉਹ ਕੋਟੜਾ ਕੋੜੀਆਂ ਵਾਲਾ ਨਿਵਾਸੀ ਆਪਣੇ ਸਾਥੀ ਅਮਨਦੀਪ ਸਿੰਘ ਨਾਲ ਬੈਸਟ ਪ੍ਰਾਈਜ 'ਚ ਘਰੇਲੂ ਸਾਮਾਨ ਖਰੀਦਣ ਆਇਆ ਸੀ।

ਭੁੱਚੋ ਮੰਡੀ 'ਚ ਚੱਲਦੀ ਕਾਰ 'ਚ ਲੱਗੀ ਭਿਆਨਕ ਅੱਗ, ਕਾਰ ਸੜ ਕੇ ਹੋਈ ਸੁਆਹ

ਜਦੋਂ ਉਹ ਦੋਵੇਂ ਘਰ ਵਾਪਸ ਜਾ ਰਹੇ ਸਨ ਤਾਂ ਨੈਸ਼ਨਲ ਹਾਈਵੇ 'ਤੇ ਟੋਲ ਪਲਾਜ਼ਾ ਦੇ ਨੇੜੇ ਰਿਲਾਇੰਸ ਪੈਟਰੋਲ ਪੰਪ 'ਤੇ ਕਾਰ 'ਚ ਤੇਲ ਪੁਆਇਆ। ਉਹ ਪੰਪ ਤੋਂ ਸੜਕ 'ਤੇ ਆਏ ਤਾਂ ਅਚਾਨਕ ਕਾਰ 'ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਤੇ ਅਚਾਨਕ ਹੀ ਅੱਗ ਲੱਗ ਗਈ। ਉਨ੍ਹਾਂ ਨੇ ਜਲਦੀ ਕਾਰ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਅਤੇ ਪੁਲਿਸ ਨੂੰ ਸੂਚਨਾ ਦਿੱਤੀ।

ਇਸ ਦੀ ਸੂਚਨਾ ਮਿਲਦੇ ਹੀ ਥਾਣਾ ਛਾਉਣੀ ਦੇ ਐੱਸ.ਐੱਚ.ਓ. ਨਰਿੰਦਰ ਕੁਮਾਰ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਥਾਂ 'ਤੇ ਪੁੱਜੇ। ਇਸ ਤੋਂ ਬਾਅਦ ਬਠਿੰਡਾ ਤੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ।
-PTCNews

  • Share