ਬਰਨਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਨੌਜਵਾਨਾਂ ਦੀ ਮੌਤ

By Baljit Singh - May 27, 2021 6:05 pm

ਬਰਨਾਲਾ: ਬਰਨਾਲਾ ਜ਼ਿਲੇ ਦੇ ਕਸਬਾ ਭਦੌੜ ਦੇ ਨੇੜੇ ਇਕ ਭਿਆਨਕ ਸੜਕੀ ਹਾਦਸਾ ਵਾਪਰਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ 3 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ।

ਪੜ੍ਹੋ ਹੋਰ ਖ਼ਬਰਾਂ : ਇਕ ਦਿਨ 'ਚ ਇਕ ਕਰੋੜ ਕੋਰੋਨਾ ਵੈਕਸੀਨ ਲਾਉਣ ਦੀ ਤਿਆਰੀ 'ਚ ਸਰਕਾਰ

ਮਿਲੀ ਜਾਣਕਾਰੀ ਮੁਤਾਬਕ 4 ਨੌਜਵਾਨ ਇਕੋ ਬਾਈਕ ਉੱਤੇ ਸਵਾਰ ਹੋ ਕੇ ਪਿੰਡ ਫੁਲੇਵਾਲਾ ਤੋਂ ਭਦੌੜ ਜਾ ਰਹੇ ਸਨ ਕਿ ਰਾਸਤੇ ਵਿਚ ਬਾਈਕ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ 2 ਨੌਜਵਾਨਾਂ ਨੇ ਮੌਕੇ ਉੱਤੇ ਹੀ ਦੰਮ ਤੋੜ ਦਿੱਤਾ ਤੇ ਇਕ ਦੀ ਮੌਤ ਹਸਪਤਾਲ ਲਿਜਾਣ ਦੇ ਰਸਤੇ ਵਿਚ ਹੋ ਗਈ ਜਦਕਿ 1 ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦਾ ਅਜੀਬ ਮਾਮਲਾ: ਮਾਂ ਕੋਰੋਨਾ ਨੈਗੇਟਿਵ ਪਰ ਨਵਜਾਤ ਬੱਚੀ ਨਿਕਲੀ ਪਾਜ਼ੇਟਿਵ

ਦੱਸ ਦਈਏ ਕਿ ਇਹ ਚਾਰੇ ਨੌਜਵਾਨ ਭਦੌੜ ਨਗਰ ਕੌਂਸਲ ਦੇ ਕੱਚੇ ਸਵਾਈ ਸੇਵਕ ਦੇ ਰੂਪ ਵਿਚ ਆਪਣੀ ਡਿਊਟੀ ਕਰ ਰਹੇ ਸਨ ਤੇ ਹੜਤਾਲ ਉੱਤੇ ਸਨ।

-PTC News

adv-img
adv-img