Sat, Apr 20, 2024
Whatsapp

ਕਸ਼ਮੀਰ ਅਤੇ ਦਿੱਲੀ ਤੋਂ ਜਾਂਦੀ ਸੀ ਲਸ਼ਕਰ-ਏ-ਤੋਇਬਾ ਅਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਫੰਡਿਗ?

Written by  Joshi -- September 06th 2017 12:19 PM -- Updated: September 06th 2017 12:21 PM
ਕਸ਼ਮੀਰ ਅਤੇ ਦਿੱਲੀ ਤੋਂ ਜਾਂਦੀ ਸੀ ਲਸ਼ਕਰ-ਏ-ਤੋਇਬਾ ਅਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਫੰਡਿਗ?

ਕਸ਼ਮੀਰ ਅਤੇ ਦਿੱਲੀ ਤੋਂ ਜਾਂਦੀ ਸੀ ਲਸ਼ਕਰ-ਏ-ਤੋਇਬਾ ਅਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਫੰਡਿਗ?

ਐਨਆਈਏ ਨੇ ਬੁੱਧਵਾਰ ਨੂੰ ਕਸ਼ਮੀਰ ਅਤੇ ਦਿੱਲੀ 'ਚ 16 ਉਹਨਾਂ ਟਿਕਾਣਿਆਂ' ਤੇ ਛਾਪੇ ਮਾਰੇ ਸਨ ਜਿੱਥੋਂ ਕਥਿਤ ਤੌਰ 'ਤੇ ਹਵਾਲਾ ਕਾਰਵਾਈਆਂ ਅਤੇ ਦਹਿਸ਼ਤਗਰਦੀ ਅਤੇ ਵੱਖਵਾਦੀ ਗਤੀਵਿਧੀਆਂ ਲਈ ਧਨ ਦੀ ਵਰਤੋਂ ਹੋਈ ਸੀ। ਕਸ਼ਮੀਰ ਅਤੇ ਦਿੱਲੀ ਤੋਂ ਜਾਂਦੀ ਸੀ ਲਸ਼ਕਰ-ਏ-ਤੋਇਬਾ ਅਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਫੰਡਿਗ?ਕੌਮੀ ਜਾਂਚ ਏਜੰਸੀ ਨੇ ਅੱਜ ਸਵੇਰੇ ਸ੍ਰੀਨਗਰ ਅਤੇ ਉੱਤਰੀ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ 'ਚ ਵਿਅਪਾਕ ਜਗ੍ਹਾਵਾਂ ਅਤੇ ਹੋਰ ਸ਼ੱਕੀ ਸਥਾਨਾਂ 'ਤੇ ਛਾਪੇਮਾਰੀ ਕੀਤੀ ਸੀ। ਐਨਆਈਏ ਦੇ ਅਧਿਕਾਰੀਆਂ ਨੇ ਪੁਰਾਣੀ ਦਿੱਲੀ ਦੇ ਪੰਜ ਵਪਾਰੀਆਂ ਅਤੇ ਉਹਨਾਂ ਦੇ ਅੱਡਿਆਂ 'ਤੇ ਵੀ ਛਾਪੇ ਮਾਰੇ ਸਨ। Terror funding probe: NIA conducts search operations at Kashmir and Delhiਐਨਆਈਏ ਨੇ ਫਰੀਲਾਂਸ ਫੋਟੋ-ਪੱਤਰਕਾਰ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕਰਨ ਤੋਂ ਇਕ ਦਿਨ ਬਾਅਦ ਇਹ ਛਾਪੇ ਮਾਰੇ, ਜਿਸ ਨੇ ਕਥਿਤ ਤੌਰ 'ਤੇ ਸੋਸ਼ਲ ਮੀਡੀਆ ਦੇ ਜ਼ਰੀਏ ਸੁਰੱਖਿਆ ਕਰਮਚਾਰੀਆਂ 'ਤੇ ਪੱਥਰਬਾਜ਼ੀ ਕਰਨ ਵਾਲਿਆਂ ਦੀ ਸਹਾਇਤਾ ਕੀਤੀ ਸੀ। Terror funding probe: NIA conducts search operations at Kashmir and Delhiਐਨਆਈਏ ਵੱਲੋਂ ਇਹ ਛਾਪਾਮਾਰੀ ਅਤੇ ਗ੍ਰਿਫਤਾਰੀਆਂ 30 ਮਈ ਨੂੰ ਦਰਜ ਕੇਸ ਵਿਚ ਹੋ ਰਹੀ ਜਾਂਚ ਦਾ ਹਿੱਸਾ ਹਨ, ਜਿਸ ਵਿਚ ਪਾਕਿਸਤਾਨ ਆਧਾਰਤ ਜਮਾਤ-ਉਦ-ਦੁਆ ਦੇ ਆਗੂ ਅਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ, ਹਾਫਿਜ਼ ਸਈਦ ਅਤੇ ਹੋਰ ਦੋਸ਼ੀਆਂ ਦੇ ਨਾਮ ਸ਼ਾਮਿਲ ਹਨ। ਇਹਨਾਂ ਦਹਿਸ਼ਤ ਵਾਰਦਾਤਾਂ ਨਾਲ ਕਸ਼ਮੀਰ ਘਾਟੀ 'ਚ ਹਿੰਸਾ ਕਾਫੀ ਵਧੀ ਸੀ ਅਤੇ ਵਾਦੀ ਵਿਚ ਪੱਥਰਬਾਜ਼ੀ ਤੋਂ ਇਲਾਵਾ ਸਕੂਲਾਂ ਨੂੰ ਅੱਗ ਲਗਾਈ ਗਈ ਸੀ। ਇਸ ਤੋਂ ਇਲਾਵਾ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਭਾਰਤ ਵਿਰੁੱਧ ਜੰਗ ਛੇੜਨ ਵਰਗੀਆਂ ਘਟਨਾਵਾਂ ਕਾਰਨ ਵਾਦੀ 'ਚ ਆਮ ਜਨਜੀਵਨ ਕਾਫੀ ਠੱਪ ਹੋ ਗਿਆ ਸੀ। ਦੱਸਣਯੋਗ ਹੈ ਕਿ, 1990 ਦੇ ਦਹਾਕੇ ਵਿਚ ਜੰਮੂ ਅਤੇ ਕਸ਼ਮੀਰ ਵਿਚ ਅੱਤਵਾਦ ਦੇ ਉਭਾਰ ਤੋਂ ਬਾਅਦ ਪਹਿਲੀ ਵਾਰ ਇਕ ਕੇਂਦਰੀ ਜਾਂਚ ਏਜੰਸੀ ਨੇ ਅੱਤਵਾਦੀ ਅਤੇ ਵੱਖਵਾਦੀ ਸਮੂਹਾਂ ਦੇ ਫੰਡਾਂ ਦੇ ਸਬੰਧ ਵਿਚ ਛਾਪੇ ਮਾਰੇ ਹਨ। —PTC News


  • Tags

Top News view more...

Latest News view more...