ਮੁੱਖ ਖਬਰਾਂ

1980 ਤੋਂ 95 ਤੱਕ: ਪੰਜਾਬ ਦੇ ਕਾਲੇ ਦੌਰ ਬਾਰੇ ਰਿਪੋਰਟ ਪੇਸ਼ 

By Joshi -- December 02, 2017 1:48 pm -- Updated:December 02, 2017 1:54 pm

Terrorism Punjab youth killed fake encounters: 1980 ਤੋਂ 95 ਤੱਕ: ਪੰਜਾਬ ਦੇ ਕਾਲੇ ਦੌਰ ਬਾਰੇ ਰਿਪੋਰਟ ਪੇਸ਼

ਪੰਜਾਬ 'ਚ 1980 ਤੋਂ 1995 ਦੇ ਕਾਲੇ ਦੌਰ ਦੌਰਾਨ ਹੋਏ ਫਰਜ਼ੀ ਮੁਕਾਬਲੇ ਅਤੇ ਹੱਤਿਆਵਾਂ ਦਾ ਮੁੱਦਾ ਮੁੜ ਭਖਿਆ ਹੈ। ਪੰਜਾਬ 'ਚ ਸਾਲ 1980 ਤੋਂ 1995 ਦੇ ਦਰਮਿਆਨ ਹੋਈਆਂ ਜਨਤਕ ਹੱਤਿਆਵਾਂ ਅਤੇ ਫਰਜ਼ੀ ਮੁਕਾਬਲਿਆਂ ਦੇ ਸ਼ਿਕਾਰ ਹੋਏ ਲੋਕਾਂ ਦੀ ਰਿਪੋਰਟ ਅਦਾਲਤ 'ਚ ਪੇਸ਼ ਕੀਤੀ ਗਈ ਹੈ। 7 ਸਾਲ 'ਚ ਪੰਜਾਬ ਐਡਵੋਕੇਸੀ ਅਤੇ ਡਾਕੂਮੈਂਟੇਸ਼ਨ ਪ੍ਰਾਜੈਕਟ (ਪੀਡੀਪੀ) ਨੇ ਫਰਜ਼ੀ ਮੁੱਠਭੇੜ ਦੇ ਸ਼ਿਕਾਰ ਹੋਏ ਲੋਕਾਂ ਦੇ ਮਾਮਲੇ 'ਚ ਜਾਂਚ ਕੀਤੀ ਗਈ ਸੀ।

ਰਿਪੋਰਟ ਅਨੁਸਾਰ, ਅੰਮ੍ਰਿਤਸਰ 'ਚ ਅਪ੍ਰੈਲ ਮਹੀਨੇ ਦੇ 2 ਦਿਨ ਲਈ ਆਯੋਜਿਤ ਕੀਤੀ ਆਈਟੀਪੀ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਆਈਟੀਪੀ 'ਚ ਜੱਜਾਂ, ਵਕੀਲਾਂ ਅਤੇ ਸਮਾਜਿਕ ਕਾਰਜਕਰਤਾਵਾਂ ਦੇ ਇੱਕ ਪੈਨਲ ਨੇ 700 ਪੀੜਤ ਲੋਕਾਂ ਦੀ ਆਪਬੀਤੀ ਅਤੇ ਗਵਾਹੀਆਂ ਨੂੰ ਸੁਣਿਆ।

ਜਾਂਚ 'ਚ ਹਜ਼ਾਰਾਂ ਦੀ ਤਾਦਾਦ 'ਚ ਲਾਵਰਿਸ, ਅਗਿਆਤ ਅਤੇ ਬਿਨ੍ਹਾਂ ਪਹਿਚਾਨ ਦੇ ਅੰਤਮ ਸੰਸਕਾਰ ਕੀਤੇ ਗਏ ਸਨ।

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪੰਜਾਬ ਪੁਲਿਸ ਅਤੇ ਸਿਕਓਰਟੀ ਫੋਰਸ ਨੇ ਵਿਦਰੋਹ ਦੇ ਦੌਰ 'ਚ ਪੂਰੀ ਵਿਵਸਥਾ ਦੇ ਤਹਿਤ ਲੋਕਾਂ ਨੂੰ ਮਾਰਿਆ ਸੀ।
Terrorism Punjab youth killed fake encounters: 1980 ਤੋਂ 95 ਤੱਕ ਪੰਜਾਬ ਕਾਲੇ ਦੌਰਰਿਪੋਰਟ ਦੇ ਅਨੁਸਾਰ, ਰਾਸ਼ਟਰੀ ਮਾਨਵ ਅਧਿਕਾਰ ਭਵਨ ਨੇ ਖੁਦ ਨੂੰ ਕੇਵਲ 2067 ਹੱਤਿਆਵਾਂ ਤੱਕ ਸੀਮਤ ਰੱਖਿਆ ਸੀ ਜੋ ਅੰਮ੍ਰਿਤਸਰ ਦੇ ਤਿੰਨ ਜ਼ਿਲ੍ਹਿਆਂ 'ਚ ਹੋਈਆਂ ਸਨ, ਮਗਰ ਅੰਤ 'ਚ ਸਾਰਿਆਂ ਕੇਸਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

ਪੰਜਾਬ ਡਿਸਅਪੀਅਰਡ ਆਰਗਨਾਈਜ਼ੇਸ਼ਨ ਮਾਮਲੇ ਦੇ ਹੱਲ ਲਈ ਸੁਪਰੀਮ ਕੋਰਟ 'ਚ ਅਰਜ਼ੀ ਲਗਾਈ ਜਾਵੇਗੀ।

Terrorism Punjab youth killed fake encounters: ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਸਰਕਾਰ ਅਣਪਛਾਤੇ ਲੋਕਾਂ ਦੀ ਪਛਾਣ ਲਈ ਕੁਝ ਨਹੀਂ ਕਰ ਰਹੀ ਹੈ ਜਦਕਿ ਸਭ ਨੂੰ ਇਨਸਾਫ ਚਾਹੀਦਾ ਹੈ।

ਖਾਲੜਾ ਨੇ ਕਿਹਾ ਕਿ ਐਸਾ ਟ੍ਰਿਬੂਅਨਲ ਬਣਨਾ ਚਾਹੀਦਾ ਹੈ ਜੋ ਪੀੜਤਾਂ ਦੀ ਗੱਲ ਸੁਣੇ ਅਤੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਸਾਥ ਦਵੇ ਅਤੇ ਲੋਕਾਂ ਦੀ ਪਹਿਚਾਣ ਕਰੇ। ਇਸ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਲੋਕਾਂ 'ਚ 90% ਲੋਕ ਸਿੱਖ ਸਨ।

—PTC News

  • Share