Wed, Apr 17, 2024
Whatsapp

ਆਸਟਰੀਆ ਦੇ Vienna 'ਚ ਹੋਇਆ ਅੱਤਿਵਾਦੀ ਹਮਲਾ

Written by  Jagroop Kaur -- November 03rd 2020 11:54 AM -- Updated: November 03rd 2020 12:37 PM
ਆਸਟਰੀਆ ਦੇ Vienna 'ਚ ਹੋਇਆ ਅੱਤਿਵਾਦੀ ਹਮਲਾ

ਆਸਟਰੀਆ ਦੇ Vienna 'ਚ ਹੋਇਆ ਅੱਤਿਵਾਦੀ ਹਮਲਾ

Terror Attack in Austria:ਆਸਟਰੀਆ ਦੀ ਰਾਜਧਾਨੀ ਵਿਯੇਨਿਆ ਵਿਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ,ਮੰਗਲਵਾਰ ਨੂੰ ਕੁਝ ਹਥਿਆਰਬੰਦ ਅੱਤਿਵਾਦੀਆਂ 6 ਵੱਖ-ਵੱਖ ਥਾਵਾਂ 'ਤੇ ਗੋਲੀਬਾਰੀ ਕੀਤੀ, ਜਿਸ ਵਿਚ ਪੁਲਸ ਮੁਤਾਬਕ ਘੱਟ ਤੋਂ ਘੱਟ 3 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ। ਹਾਲਾਂਕਿ ਕੁਝ ਰਿਪੋਰਟਾਂ ਵਿਚ 7 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਵੀ ਸਾਂਝੀ ਕੀਤੀ ਜਾ ਰਹੀ ਹੈ।Vienna terror attacks Vienna terror attacksਹਮਲੇ ਤੋਂ ਬਾਅਦ ਟਿੱਪਣੀ ਕਰਦੇ ਹੋਏ Austria ਦੀ ਚਾਂਸਲਰ ਸੈਬੈਲਿਟੀਅਨ ਕਰੂਜ਼ ਨੇ ਇਸ ਨੂੰ ਇਕ ਸ਼ਰਮਨਾਕ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ , ਤੇ ਕਿਹਾ ਕਿ ਇਕ ਹਮਲਾਵਰ ਮਾਰਿਆ ਗਿਆ ਹੈ। ਆਸਟਰੀਆ ਦੇ ਗ੍ਰਹਿ ਮੰਤਰੀ ਕਾਰਲ ਨੇਹਮੇਰ ਨੇ ਕਿਹਾ ਕਿ ਘੱਟੋ ਘੱਟ ਇੱਕ ਅਪਰਾਧੀ ਅਜੇ ਵੀ ਫਰਾਰ ਹੈ। Vienna terror attacks

Vienna terror attacks
Austria ਦੇ ਗ੍ਰਹਿ ਮੰਤਰੀ ਕਾਰਲ ਨੇਹਮਾ ਨੇ ਦੱਸਿਆ ਕਿ ਅਜੇ ਇਕ ਹੋਰ ਹਮਲਾਵਰ ਦੀ ਭਾਲ ਜਾਰੀ ਹੈ। ਗੋਲੀਬਾਰੀ ਵਿਆਨਾ ਦੇ ਸੈਂਟਰਲ ਸਿਨੇਗਾਗ (ਯਹੂਦੀਆਂ ਦੇ ਧਾਰਮਿਕ ਸਥਾਨ) ਕੋਲ ਵਾਪਰੀ ਪਰ ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਇਸ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਜਾਂ ਨਹੀਂ। ਇਹ ਹਮਲਾ ਰਾਤ ਦੇ 8 ਵਜੇ ਹੋਇਆ ਤੇ ਲੋਕਾਂ ਨੂੰ ਕਿਸੇ ਵੀ ਅਫਵਾਹ ਤੋਂ ਬਚਣ ਲਈ ਅਪੀਲ ਕੀਤੀ ਗਈ ਹੈ। ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ ਤਾਂ ਕਿ ਪੁਲਸ ਆਪਣਾ ਕੰਮ ਚੰਗੀ ਤਰ੍ਹਾਂ ਕਰ ਸਕੇ।   Police officers stay in position during an operation, in Vienna, Austria, Tuesday, Nov. 3, 2020 (AP/PTI Photo)ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਬੰਦੂਕਧਾਰੀ ਨੇ ਮਾਰਿਆ, ਜਿਸ ਨੂੰ ਰਾਹਗੀਰ ਦੱਸਿਆ ਗਿਆ ਹੈ । ਮਾਮਲੇ 'ਤੇ Vienna ਦੇ ਮੇਅਰ ਮਾਈਕਲ ਲੂਡਵਿਗ ਨੇ ਕਿਹਾ ਕਿ ਇਕ ਦੂਸਰੇ ਵਿਅਕਤੀ ਦੀ ਸਰ 'ਤੇ ਸੱਟ ਲੱਗਣ ਨਾਲ ਮੌਤ ਹੋ ਗਈ। ਉਥੇ ਹੀ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੋਕ ਜ਼ਾਹਰ ਕਰਦਿਆਂ ਮੰਗਲਵਾਰ ਨੂੰ ਟਵੀਟ ਕੀਤਾ ਅਤੇ ਕਿਹਾ ਕਿ ਉਹ ਆਸਟਰੀਆ ਦੀ ਰਾਜਧਾਨੀ ਵਿੱਚ ਹੋਏ ਭਿਆਨਕ ਹਮਲਿਆਂ ਤੋਂ“ ਹੈਰਾਨ ਅਤੇ ਦੁਖੀ ”ਹਨ। ਉਹਨਾਂ ਇਹ ਵੀ ਕਿਹਾ ਕਿ ਭਾਰਤ ਇਸ ਦੁਖਦਾਈ ਸਮੇਂ ਵਿੱਚ ਆਸਟਰੀਆ ਦੇ ਨਾਲ ਸੀ।PM Modi tweets condolences   ਜ਼ਿਕਰਯੋਗ ਹੈ ਕਿ ਇਹ ਹਮਲਾ ਫਰਾਂਸ ਵਿੱਚ ਰਾਜਧਾਨੀ ਪੈਰਿਸ ਅਤੇ ਨਾਇਸ ਵਿੱਚ ਹੋਈਆਂ ਛੁਰਾ ਮਾਰਨ ਦੀਆਂ ਘਟਨਾਵਾਂ ਉੱਤੇ ਵੀ ਆਇਆ ਹੈ। ਇੱਕ ਬਿਆਨ ਵਿੱਚ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਜੋ ਪਿਛਲੇ ਦਿਨਾਂ ਵਿੱਚ ਕਈ ਮੁਸਲਿਮ ਬਹੁਗਿਣਤੀ ਦੇਸ਼ਾਂ ਦੇ ਨਾਰਾਜ਼ਗੀ ਦਾ ਵਿਸ਼ਾ ਰਹੇ ਹਨ, ਊਨਾ ਨੇ ਕਿਹਾ,“ਇਹ ਸਾਡਾ ਯੂਰਪ ਹੈ। ਸਾਡੇ ਦੁਸ਼ਮਣਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸ ਨਾਲ ਪੇਸ਼ ਆ ਰਹੇ ਹਨ , ਅਸੀਂ ਪਿੱਛੇ ਨਹੀਂ ਹਟਾਂਗੇ।  

Top News view more...

Latest News view more...