ਮੁੱਖ ਖਬਰਾਂ

ਕਸ਼ਮੀਰ ਦੇ ਸੋਪੋਰ 'ਚ CRPF ਦੀ ਟੀਮ 'ਤੇ ਅੱਤਵਾਦੀ ਹਮਲਾ, ਇੱਕ ਜਵਾਨ ਸ਼ਹੀਦ, ਕਈ ਜ਼ਖਮੀ

By Shanker Badra -- July 01, 2020 1:07 pm -- Updated:Feb 15, 2021

ਕਸ਼ਮੀਰ ਦੇ ਸੋਪੋਰ 'ਚ CRPF ਦੀ ਟੀਮ 'ਤੇ ਅੱਤਵਾਦੀ ਹਮਲਾ, ਇੱਕ ਜਵਾਨ ਸ਼ਹੀਦ, ਕਈ ਜ਼ਖਮੀ:ਸ੍ਰੀਨਗਰ : ਜੰਮੂ ਕਸ਼ਮੀਰ ਦੇ ਸੋਪੋਰ ਵਿਚ ਸੀਆਰਪੀਐਫ ਦੀ ਇਕ ਗਸ਼ਤ ਪਾਰਟੀ ਉੱਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਹੈ। ਇਸ ਹਮਲੇ ਵਿਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ ਅਤੇ ਤਿੰਨ ਸੀਆਰਪੀਐਫ ਜਵਾਨ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਹਮਲੇ ਵਿਚ ਇਕ ਨਾਗਰਿਕ ਦੀ ਵੀ ਮੌਤ ਹੋ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਉੱਤਰੀ ਕਸ਼ਮੀਰ 'ਚ ਸੋਪੋਰ ਦੇਰੇਬਨ ਮਾਡਲ ਟਾਊਨ 'ਚ ਅੱਜ ਸਵੇਰੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਹਮਲਾ ਕੀਤਾ ਹੈ। ਇਸ ਹਮਲੇ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਹੈ ਅਤੇ ਤਿੰਨ ਸੀਆਰਪੀਐਫ ਜਵਾਨ ਜ਼ਖ਼ਮੀ ਹੋ ਗਏ ਹਨ ਅਤੇ ਇਕ ਆਮ ਆਦਮੀ ਜ਼ਖ਼ਮੀ ਹੋ ਗਿਆ ਹੈ। ਅੱਤਵਾਦੀਆਂ ਨੇ ਪੁਲਵਾਮਾ 'ਚ ਡਾਕਖ਼ਾਨੇ ਕੋਲ ਸੀਆਰਪੀਐੱਫ ਦੀ 183ਵੀਂ ਬਟਾਲੀਅਨ ਦੇ ਜਵਾਨਾਂ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਹੈ।

Terrorist attack on patrolling party in Sopore Jammu and Kashmir ਕਸ਼ਮੀਰ ਦੇ ਸੋਪੋਰ 'ਚ CRPF ਦੀ ਟੀਮ 'ਤੇ ਅੱਤਵਾਦੀ ਹਮਲਾ, ਇੱਕ ਜਵਾਨ ਸ਼ਹੀਦ, ਕਈ ਜ਼ਖਮੀ

ਇਸ ਦੌਰਾਨ ਮਾਰੇ ਗਏ ਨਾਗਰਿਕ ਦੀ ਪਛਾਣ ਬਸ਼ੀਰ ਅਹਿਮਦ ਦੇ ਰੂਪ 'ਚ ਹੋਈ ਹੈ। ਉਹ ਮੁਸਤਫ਼ਾ ਕਾਲੋਨੀ ਐੱਚਐੱਮਟੀ ਸ਼ਹਿਰ ਦਾ ਰਹਿਣ ਵਾਲਾ ਸੀ। ਜੰਮੂ-ਕਸ਼ਮੀਰ ਪੁਲਿਸ ਅਨੁਸਾਰ ਸੋਪੋਰ 'ਚ ਅੱਤਵਾਦੀ ਹਮਲੇ ਦੌਰਾਨ ਗੋਲੀਆਂ ਦੀ ਲਪੇਟ 'ਚ ਆਉਣ ਨਾਲ ਪੁਲਿਸ ਨੇ ਇਕ ਤਿੰਨ ਸਾਲ ਦੇ ਬੱਚੇ ਨੂੰ ਬਚਾਇਆ ਹੈ।

ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਬਾਂਦੀਪੋਰਾ 'ਚ ਮਾਰਕੁਡਲ ਸੁੰਬਲ ਖੇਤਰ 'ਚ ਇਕ ਖ਼ਾਸ ਇਨਪੁਟ 'ਤੇ ਇਕ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਦੋ ਬਾਈਕ ਸਵਾਰ ਅੱਤਵਾਦੀਆਂ ਨੇ ਨਾਕੇ ਨੇੜੇ ਹਵਾ 'ਚ ਕੁਝ ਫਾਇਰ ਕੀਤੇ ਅਤੇ ਭੱਜ ਗਏ। ਇਸ ਮਗਰੋਂ ਸੁਰੱਖਿਆ ਬਲਾਂ ਨੇ ਉਸ ਖੇਤਰ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ।
-PTCNews

  • Share