Thu, Apr 25, 2024
Whatsapp

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ ਨੇ ਅੱਤਵਾਦੀ ਟਿਕਾਣਿਆਂ ਦਾ ਕੀਤਾ ਪਰਦਾਫਾਸ਼

Written by  Shanker Badra -- October 30th 2020 04:39 PM
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ ਨੇ ਅੱਤਵਾਦੀ ਟਿਕਾਣਿਆਂ ਦਾ ਕੀਤਾ ਪਰਦਾਫਾਸ਼

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ ਨੇ ਅੱਤਵਾਦੀ ਟਿਕਾਣਿਆਂ ਦਾ ਕੀਤਾ ਪਰਦਾਫਾਸ਼

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ ਨੇ ਅੱਤਵਾਦੀ ਟਿਕਾਣਿਆਂ ਦਾ ਕੀਤਾ ਪਰਦਾਫਾਸ਼:ਸ੍ਰੀਨਗਰ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ ਨੇ ਅੱਤਵਾਦੀਆਂ ਦੇ ਇਕ ਟਿਕਾਣੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਇੱਥੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।ਇਲਾਕੇ 'ਚ ਤਲਾਸ਼ੀ ਹਾਲੇ ਵੀ ਜਾਰੀ ਹੈ। [caption id="attachment_444927" align="aligncenter" width="300"]Terrorist hideout exposed in Kashmir, weapons recovered ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ ਨੇ ਅੱਤਵਾਦੀ ਟਿਕਾਣਿਆਂ ਦਾ ਕੀਤਾ ਪਰਦਾਫਾਸ਼[/caption] ਇਸ ਦੌਰਾਨ ਸੁਰੱਖਿਆ ਦਸਤਿਆਂ ਨੇ ਚਾਈਨੀਜ਼ ਪਿਸਤੌਲ, ਵਿਸਫੋਟਕ ਸਮੱਗਰੀ, ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਜੰਮੂ-ਕਸ਼ਮੀਰ ਪੁਲਿਸ ਅਤੇ ਰਾਸ਼ਟਰੀ ਰਾਈਫਲਜ਼ ਦੇ ਸਾਂਝੇ ਦਲ ਨੇ ਖੁਫੀਆ ਸੂਚਨਾ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਹੈ। [caption id="attachment_444926" align="aligncenter" width="275"]Terrorist hideout exposed in Kashmir, weapons recovered ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ ਨੇ ਅੱਤਵਾਦੀ ਟਿਕਾਣਿਆਂ ਦਾ ਕੀਤਾ ਪਰਦਾਫਾਸ਼[/caption] ਰਾਜੌਰੀ ਦੇ ਸੀਨੀਅਰ ਪੁਲਿਸ ਸੁਪਰਡੈਂਟ ਚੰਦਨ ਕੋਹਲੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਸ ਅਤੇ ਰਾਸ਼ਟਰੀ ਰਾਈਫਲਜ਼ ਨੇ ਗੰਭੀਰ ਮੁਗਲਾਨ ਕੋਲ ਜੰਗਲਾਂ 'ਚ ਅੱਤਵਾਦੀਆਂ ਦੇ ਗੁਪਤ ਟਿਕਾਣੇ ਦਾ ਪਰਦਾਫਾਸ਼ ਕਰ ਕੇ ਹਥਿਆਰ, ਗੋਲਾ-ਬਾਰੂਦ ਅਤੇ ਵਿਸਫੋਟਕ ਬਰਾਮਦ ਕੀਤਾ ਹੈ। [caption id="attachment_444925" align="aligncenter" width="259"]Terrorist hideout exposed in Kashmir, weapons recovered ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ ਨੇ ਅੱਤਵਾਦੀ ਟਿਕਾਣਿਆਂ ਦਾ ਕੀਤਾ ਪਰਦਾਫਾਸ਼[/caption] ਇਸ ਦੌਰਾਨ ਅੱਤਵਾਦੀਆਂ ਦਾ ਇਕ ਟਿਕਾਣਾ ਮਿਲਿਆ, ਜੋ ਵੱਡੇ-ਵੱਡੇ ਪੱਥਰਾਂ ਦੀ ਆੜ 'ਚ ਜ਼ਮੀਨ ਹੇਠਾਂ ਬਣਿਆ ਹੋਇਆ ਸੀ। ਅੱਤਵਾਦੀਆਂ ਦੇ ਟਿਕਾਣੇ ਤੋਂ ਸਾਂਝੇ ਦਲ ਨੇ 2 ਏ.ਕੇ.-47 ਰਾਈਫਲਜ਼, 2 ਏ.ਕੇ. ਮੈਗਜ਼ੀਨ, 270 ਏ.ਕੇ. ਰਾਈਫਲਜ਼ ਦੀਆਂ ਗੋਲੀਆਂ, 2 ਚਾਈਨੀਜ਼ ਪਿਸਤੌਲ, 2 ਪਿਸਤੌਲ ਮੈਗਜ਼ੀਨ, 75 ਪਿਕਾ ਰਾਊਂਡਸ, 12 ਖਾਲੀ ਖੋਖੇ, 10 ਡੇਟੋਨੇਟਰ ਅਤੇ 5 ਤੋਂ 6 ਕਿਲੋਗ੍ਰਾਮ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। -PTCNews


Top News view more...

Latest News view more...