ਅੱਤਵਾਦੀ ਸੰਗਠਨ ਜੈਸ਼ ਦਾ ਮੈਂਬਰ ਦਿੱਲੀ ਤੋਂ ਗ੍ਰਿਫ਼ਤਾਰ, ਪੁਲਵਾਮਾ ਹਮਲਾਵਰਾਂ ਦੇ ਸੰਪਰਕ ‘ਚ ਸੀ ਇਹ ਅੱਤਵਾਦੀ

Terrorist organization Jaish-e-Mohammed Member Sajjad Khan Delhi Arresed
ਅੱਤਵਾਦੀ ਸੰਗਠਨ ਜੈਸ਼ ਦਾ ਮੈਂਬਰ ਦਿੱਲੀ ਤੋਂ ਗ੍ਰਿਫ਼ਤਾਰ, ਪੁਲਵਾਮਾ ਹਮਲਾਵਰਾਂ ਦੇ ਸੰਪਰਕ 'ਚ ਸੀ ਇਹ ਅੱਤਵਾਦੀ

ਅੱਤਵਾਦੀ ਸੰਗਠਨ ਜੈਸ਼ ਦਾ ਮੈਂਬਰ ਦਿੱਲੀ ਤੋਂ ਗ੍ਰਿਫ਼ਤਾਰ, ਪੁਲਵਾਮਾ ਹਮਲਾਵਰਾਂ ਦੇ ਸੰਪਰਕ ‘ਚ ਸੀ ਇਹ ਅੱਤਵਾਦੀ:ਨਵੀਂ ਦਿੱਲੀ : ਪੁਲਵਾਮਾ ਹਮਲੇ ਤੋਂ ਬਾਅਦ ਦਿੱਲੀ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ।ਦਿੱਲੀ ਪੁਲਿਸ ਨੇ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਇੱਕ ਮੈਂਬਰ ਸੱਜਾਦ ਖਾਨ ਨੂੰ ਦਿੱਲੀ ਗ੍ਰਿਫਤਾਰ ਕਰ ਲਿਆ ਹੈ।

Terrorist organization Jaish-e-Mohammed Member Sajjad Khan Delhi Arresed
ਅੱਤਵਾਦੀ ਸੰਗਠਨ ਜੈਸ਼ ਦਾ ਮੈਂਬਰ ਦਿੱਲੀ ਤੋਂ ਗ੍ਰਿਫ਼ਤਾਰ, ਪੁਲਵਾਮਾ ਹਮਲਾਵਰਾਂ ਦੇ ਸੰਪਰਕ ‘ਚ ਸੀ ਇਹ ਅੱਤਵਾਦੀ

ਜਾਣਕਾਰੀ ਲਈ ਦੱਸ ਦੇਈਏ ਕਿ ਸੱਜਾਦ ਖਾਨ ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਮੁਦੱਸਰ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਅਤੇ ਕਸ਼ਮੀਰ ਦੇ ਪੁਲਵਾਮਾ ਹਮਲੇ ਤੋਂ ਪਹਿਲਾਂ ਹੀ ਸੱਜਾਦ ਦੌੜ ਕੇ ਦਿੱਲੀ ਆ ਗਿਆ ਸੀ

Terrorist organization Jaish-e-Mohammed Member Sajjad Khan Delhi Arresed
ਅੱਤਵਾਦੀ ਸੰਗਠਨ ਜੈਸ਼ ਦਾ ਮੈਂਬਰ ਦਿੱਲੀ ਤੋਂ ਗ੍ਰਿਫ਼ਤਾਰ, ਪੁਲਵਾਮਾ ਹਮਲਾਵਰਾਂ ਦੇ ਸੰਪਰਕ ‘ਚ ਸੀ ਇਹ ਅੱਤਵਾਦੀ

ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਅੱਤਵਾਦੀ ਨੂੰ ਲਾਲ ਕਿਲ੍ਹੇ ਦੇ ਲਾਗਿਓਂ ਗ੍ਰਿਫ਼ਤਾਰ ਕੀਤਾ ਹੈ।ਜਾਣਕਾਰੀ ਅਨੁਸਾਰ ਇਹ ਅੱਤਵਾਦੀ ਦਿੱਲੀ ‘ਚ ਸ਼ਾਲ ਵੇਚਣਵਾਲਾ ਬਣ ਕੇ ਰਹਿ ਰਿਹਾ ਸੀ।ਦੱਸਿਆ ਜਾ ਰਿਹਾ ਹੈ ਕਿ ਸੱਜਾਦ ਦੇ ਦੋ ਭਰਾ ਜੰਮੂ-ਕਸ਼ਮੀਰ ‘ਚ ਪਿਛਲੇ ਦਿਨੀਂ ਹੋਏ ਮੁਕਾਬਲੇ ‘ਚ ਮਾਰੇ ਗਏ ਸਨ।

Terrorist organization Jaish-e-Mohammed Member Sajjad Khan Delhi Arresed
ਅੱਤਵਾਦੀ ਸੰਗਠਨ ਜੈਸ਼ ਦਾ ਮੈਂਬਰ ਦਿੱਲੀ ਤੋਂ ਗ੍ਰਿਫ਼ਤਾਰ, ਪੁਲਵਾਮਾ ਹਮਲਾਵਰਾਂ ਦੇ ਸੰਪਰਕ ‘ਚ ਸੀ ਇਹ ਅੱਤਵਾਦੀ

ਇਸ ਅੱਤਵਾਦੀ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਅੱਤਵਾਦੀ ਤੋਂ ਪੁੱਛਗਿੱਛ ‘ਚ ਪੁਲਵਾਮਾ ਅੱਤਵਾਦੀ ਹਮਲੇ ਅਤੇ ਅੱਗੇ ਦੀ ਪਲਾਨਿੰਗ ਬਾਰੇ ‘ਚ ਜਾਣਕਾਰੀ ਮਿਲ ਸਕਦੀ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਸਾਬਕਾ ਕ੍ਰਿਕਟਰ ਗੌਤਮ ਗੰਭੀਰ ਭਾਜਪਾ ‘ਚ ਹੋਏ ਸ਼ਾਮਲ , ਦਿੱਲੀ ਤੋਂ ਲੜ ਸਕਦੇ ਨੇ ਚੋਣਾਂ

-PTCNews