ਸ੍ਰੀਨਗਰ ‘ਚ ਡੱਲ ਝੀਲ ਕੋਲ ਹੋਇਆ ਅੱਤਵਾਦੀ ਹਮਲਾ, ਜਿਥੇ ਅੱਜ ਹੀ ਪਹੁੰਚਿਆ 24 ਵਿਦੇਸ਼ੀ ‘ਰਾਜਦੂਤ’ ਦਾ ਵਫ਼ਦ

ਜੰਮੂ ਕਸ਼ਮੀਰ ਦੇ ਸ੍ਰੀਨਗਰ ‘ਚ ਡੱਲ ਝੀਲ ਦੇ ਕੋਲ ਇਕ ਹੋਟਲ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਬੁੱਧਵਾਰ ਸ਼ਾਮ ਕਰੀਬ 7 ਵਜੇ ਅੱਤਵਾਦੀਆਂ ਨੇ ਹੋਟਲ ਕਰਮਚਾਰੀ ਗੋਲੀਬਾਰੀ ਕਰ ਦਿੱਤੀ। ਇਹ ਘਟਨਾ ਉਸ ਜਗ੍ਹਾ ਤੋਂ ਥੋੜੀ ਹੀ ਦੂਰੀ ‘ਤੇ ਹੋਈ ਜਿੱਥੇ 23 ਦੇਸ਼ਾਂ ਦੇ ਕੂਟਨੀਤਕ ਠਹਿਰੇ ਹੋਏ ਹਨ। ਪੁਲਿਸ ਨੇ ਇਸ ਘਟਨਾ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ।

Jammu and Kashmir terrorist attack: Srinagar dhaba worker injured, incident near hotel of 23 foreign envoys

ਹੋਰ ਪੜ੍ਹੋ : Municipal Election Results : ਅੰਮ੍ਰਿਤਸਰ ਨਗਰ ਕੌਸਲ ਦੇ 68 ਵਾਰਡਾਂ ਦੇ ਚੋਣ ਨਤੀਜੇ ਆਏ ਸਾਹਮਣੇ , ਪੜ੍ਹੋ ਪੂਰੀ ਜਾਣਕਾਰੀ 

ਇਹ ਹਮਲਾ ਠੀਕ ਉਸ ਹੀ ਹੋਟਲ ਦੇ ਕਰੀਬ ਹੋਇਆ ਹੈ ਜਿਥੇ 24 ਦੇਸ਼ਾਂ ਦੇ ਰਾਜਦੂਤ ਠਹਿਰੇ ਹਨ | ਕਾਬਿਲੇ ਗੌਰ ਹੈ ਕਿ ਬੁੱਧਵਾਰ ਯਾਨੀ ਕਿ ਅੱਜ ਜੰਮੂ-ਕਸ਼ਮੀਰ ਦੇ ਦੌਰੇ ’ਤੇ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਦਾ ਹਵਾਈ ਅੱਡੇ ’ਤੇ ਰਿਵਾਇਤੀ ਢੰਗ ਨਾਲ ਸਵਾਗਤ ਕੀਤਾ ਗਿਆ। ਸਾਰੇ ਰਾਜਦੂਤ ਸ਼੍ਰੀਨਗਰ ਦੇ ਬਡਗਾਮ ਜ਼ਿਲ੍ਹੇ ਦੇ ਮਾਗਮ ਬਲਾਕ ਪਹੁੰਚੇ। 2 ਦਿਨ ਦੇ ਦੌਰੇ ’ਚ ਅਧਿਕਾਰੀ ਉਨ੍ਹਾਂ ਨੂੰ ਜੰਮੁੂ-ਕਸ਼ਮੀਰ ’ਚ ਹੋ ਰਹੇ ਵਿਕਾਸ ਅਤੇ ਜ਼ਿਲ੍ਹਾ ਵਿਕਾਸ ਕੌਂਸਲ ਚੋਣਾਂ ਕਿਵੇਂ ਪਈਆਂ, ਇਸ ਬਾਰੇ ਦੱਸਣਗੇ।

 

ਹੋਰ ਪੜ੍ਹੋ :Municipal Election Results : ਨਵਾਂਸ਼ਹਿਰ ਮਿਊਂਸਪਲ ਚੋਣਾਂ ‘ਚ ਇਨ੍ਹਾਂ 19 ਉਮੀਦਵਾਰਾਂ ਨੇ ਮਾਰੀ ਬਾਜ਼ੀ

ਦੱਸ ਦਈਏ ਕਿ ਜੰਮੂ-ਕਸ਼ਮੀਰ ’ਚ 5 ਅਗਸਤ 2019 ਨੂੰ ਧਾਰਾ-370 ਖਤਮ ਹੋਣ ਮਗਰੋਂ ਵਿਦੇਸ਼ੀ ਵਫ਼ਦ ਦਾ ਇਹ ਚੌਥਾ ਦੌਰਾ ਹੈ। ਇਸ ਤੋਂ ਪਹਿਲਾਂ ਅਕਤੂਬਰ 2019, ਜਨਵਰੀ ਅਤੇ ਫਰਵਰੀ 2020 ’ਚ ਵੀ ਵਫ਼ਦ ਨੇ ਜੰਮੂ-ਕਸ਼ਮੀਰ ਦਾ ਦੌਰਾ ਕੀਤਾ ਸੀ ਅਤੇ ਇੱਥੋਂ ਦੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲਿਆ ਸੀ। ਜਾਣਕਾਰੀ ਮੁਤਾਬਕ ਗ੍ਰਹਿ ਮੰਤਰਾਲਾ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਹੈ।