ਜੰਮੂ-ਕਸ਼ਮੀਰ ਦੇ ਨੌਗਾਮ ‘ਚ ਅੱਤਵਾਦੀ ਹਮਲਾ, ਪੁਲਿਸ ਦੇ 2 ਜਵਾਨ ਸ਼ਹੀਦ, ਇਕ ਜਵਾਨ ਜ਼ਖਮੀ

ਜੰਮੂ-ਕਸ਼ਮੀਰ ਦੇ ਨੌਗਾਮ 'ਚ ਅੱਤਵਾਦੀ ਹਮਲਾ, ਪੁਲਿਸ ਦੇ 2 ਜਵਾਨ ਸ਼ਹੀਦ, ਇਕ ਜਵਾਨ ਜ਼ਖਮੀ  

ਜੰਮੂ-ਕਸ਼ਮੀਰ ਦੇ ਨੌਗਾਮ ‘ਚ ਅੱਤਵਾਦੀ ਹਮਲਾ, ਪੁਲਿਸ ਦੇ 2 ਜਵਾਨ ਸ਼ਹੀਦ, ਇਕ ਜਵਾਨ ਜ਼ਖਮੀ:ਸ੍ਰੀਨਗਰ : ਜੰਮੂ-ਕਸ਼ਮੀਰ ਦੇ ਨੌਗਾਮ ‘ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਮੁੜ ਨਿਸ਼ਾਨਾ ਬਣਾਇਆ ਹੈ। ਓਥੇ ਅੱਤਵਾਦੀਆਂ ਨੇ ਨੌਗਾਮ ‘ਚ ਸ੍ਰੀਨਗਰ ਦੇ ਬਾਹਰੀ ਇਲਾਕਿਆਂ ‘ਚ ਇਕ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਹੈ। ਇਸ ਹਮਲੇ ‘ਚ ਦੋ ਜਵਾਨ ਸ਼ਹੀਦ ਹੋਏ ਹਨ ਅਤੇ ਇਕ ਜ਼ਖਮੀ ਹੋ ਗਿਆ ਹੈ।

ਜੰਮੂ-ਕਸ਼ਮੀਰ ਦੇ ਨੌਗਾਮ ‘ਚ ਅੱਤਵਾਦੀ ਹਮਲਾ, ਪੁਲਿਸ ਦੇ 2 ਜਵਾਨ ਸ਼ਹੀਦ, ਇਕ ਜਵਾਨ ਜ਼ਖਮੀ

ਦਰਅਸਲ ‘ਚ ਸ਼੍ਰੀਨਗਰ ਵਿਚ ਅੱਤਵਾਦੀਆਂ ਨੇ ਪੁਲਿਸ ਪਾਰਟੀ ਉੱਤੇ ਹਮਲਾ ਕਰ ਦਿੱਤਾ ਹੈ ,ਜਿਸ ਵਿਚ ਪੁਲਿਸ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ ਜਦਕਿ ਇਕ ਜਵਾਨ ਜ਼ਖਮੀ ਦੱਸਿਆ ਜਾ ਰਿਹਾ ਹੈ ,ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉੱਥੇ ਹੀ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਅੱਤਵਾਦੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਜੰਮੂ-ਕਸ਼ਮੀਰ ਦੇ ਨੌਗਾਮ ‘ਚ ਅੱਤਵਾਦੀ ਹਮਲਾ, ਪੁਲਿਸ ਦੇ 2 ਜਵਾਨ ਸ਼ਹੀਦ, ਇਕ ਜਵਾਨ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਸ੍ਰੀਨਗਰ ਦੇ ਬਾਹਰੀ ਇਲਾਕੇ ਵਿਚ ਨੌਗਾਮ ਬਾਈਪਾਸ ਕੋਲ ਅੱਤਵਾਦੀਆਂ ਨੇ ਪੁਲਿਸ ਪਾਰਟੀ ਉੱਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ ਤਿੰਨ ਜਵਾਨ ਜ਼ਖ਼ਮੀ ਹੋ ਗਏ ,ਜਿਨ੍ਹਾਂ ਵਿਚੋਂ 2 ਜਵਾਨਾਂ ਨੇ ਦਮ ਤੋੜ ਦਿੱਤਾ ਅਤੇ ਇਕ ਜ਼ਖਮੀ ਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਦੱਸ ਦੇਈਏ ਕਿ ਸੁਰੱਖਿਆ ਬਲਾਂ ਵਲੋਂ ਲਗਾਤਾਰ ਘਾਟੀ ਵਿਚੋਂ ਅੱਤਵਾਦੀਆਂ ਦਾ ਖਾਤਮਾ ਕੀਤਾ ਜਾ ਰਿਹਾ ਹੈ ,ਜਿਸ ਕਰਕੇ ਬੌਖਲਾਏ ਅੱਤਵਾਦੀ ਅਜਿਹੇ ਹਮਲਿਆਂ ਨੂੰ ਅੰਜ਼ਾਮ ਦੇ ਰਹੇ ਹਨ। ਦੋ ਦਿਨ ਪਹਿਲਾਂ ਵੀ ਬਾਰਾਮੂਲਾ ਦੇ ਸੌਪੋਰ ਵਿਚ ਇਕ ਸੈਨਾ ਦੀ ਟੁੱਕੜੀ ਉੱਤੇ ਦਹਿਸ਼ਤਗਰਦਾਂ ਨੇ ਹਮਲਾ ਕਰ ਦਿੱਤਾ ਸੀ, ਜਿਸ ਦੌਰਾਨ ਇਕ ਜ਼ਖਮੀ ਹੋ ਗਿਆ ਸੀ।
-PTCNews