MP ਸੰਸਦ ‘ਚ ਦੇਖ ਰਿਹਾ ਸੀ ਇਤਰਾਜ਼ਯੋਗ ਤਸਵੀਰਾਂ ,ਪੱਤਰਕਾਰਾਂ ਨੇ ਰੰਗੇ ਹੱਥੀਂ ਫੜਿਆ

MP ਸੰਸਦ 'ਚ ਦੇਖ ਰਿਹਾ ਸੀ ਇਤਰਾਜ਼ਯੋਗ ਤਸਵੀਰਾਂ , ਪੱਤਰਕਾਰਾਂ ਨੇ ਰੰਗੇ ਹੱਥੀਂ ਫੜਿਆ 

MP ਸੰਸਦ ‘ਚ ਦੇਖ ਰਿਹਾ ਸੀ ਇਤਰਾਜ਼ਯੋਗ ਤਸਵੀਰਾਂ ,ਪੱਤਰਕਾਰਾਂ ਨੇ ਰੰਗੇ ਹੱਥੀਂ ਫੜਿਆ:ਬੈਂਕਾਕ : ਥਾਈਲੈਂਡ ਦੀ ਸੰਸਦ ‘ਚੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਸੰਸਦ ਮੈਂਬਰ ਨੂੰ ਸ਼ਰਮਿੰਦਾ ਹੋਣਾ ਪਿਆ ਹੈ। ਦਰਅਸਲ ‘ਚ ਵੀਰਵਾਰ ਨੂੰ ਥਾਈਲੈਂਡ ਦੀ ਸੰਸਦ ਵਿਚ ਬਜਟ ‘ਤੇ ਚਰਚਾ ਹੋਣੀ ਸੀ। ਇਸ ਦੇ ਲਈ ਸਾਰੇ ਸੰਸਦ ਮੈਂਬਰ ਬਜਟ ਲਈ ਦਸਤਾਵੇਜਾਂ ਨੂੰ ਦੇਖਣ ਵਿਚ ਜੁਟੇ ਸਨ ਪਰ ਸੰਸਦ ਮੈਂਬਰ ਰੋਨਾਥੇਪ ਅਨੁਵਤ ਫੋਨ ‘ਤੇ ਕੁੱਝ ਹੋਰ ਹੀ ਕਰਨ ਵਿਚ ਰੁੱਝੇ ਹੋਏ ਸਨ।

MP ਸੰਸਦ ‘ਚ ਦੇਖ ਰਿਹਾ ਸੀ ਇਤਰਾਜ਼ਯੋਗ ਤਸਵੀਰਾਂ , ਪੱਤਰਕਾਰਾਂ ਨੇ ਰੰਗੇ ਹੱਥੀਂ ਫੜਿਆ

ਜਿਸ ਦੀਆਂ ਤਸਵੀਰਾਂ ਪੱਤਰਕਾਰਾਂ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਾਈਆਂ ਹਨ। ਜਿਸ ਤੋਂ ਬਾਅਦ ਖ਼ੁਲਾਸਾ ਹੋਇਆ ਹੈ ਕਿ ਇਹ ਸੰਸਦ ਮੈਂਬਰ ਬਜਟ ਦਸਤਾਵੇਜਾਂ ਬਾਰੇ ਨਹੀਂ ਪੜ੍ਹ ਰਹੇ ਸੀ ਬਲਕਿ ਕੁੜੀਆਂ ਦੀ ਇਤਰਾਜ਼ਯੋਗ ਤਸਵੀਰਾਂ ਵੇਖ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਚਿਹਰੇ ਤੋਂ ਮਾਸਕ ਵੀ ਹਟਾ ਲਿਆ ਸੀ।

MP ਸੰਸਦ ‘ਚ ਦੇਖ ਰਿਹਾ ਸੀ ਇਤਰਾਜ਼ਯੋਗ ਤਸਵੀਰਾਂ , ਪੱਤਰਕਾਰਾਂ ਨੇ ਰੰਗੇ ਹੱਥੀਂ ਫੜਿਆ

ਸੱਤਾਧਾਰੀ ਪਾਲਾਂਗ ਪ੍ਰਛਾਰਾਥ ਪਾਰਟੀ ਦੇ ਚੋਨਬੁਰੀ ਸੂਬੇ ਦੇ ਸੰਸਦ ਮੈਂਬਰਾਂ ਨੂੰ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਉਹ ਸ਼ਰਮਿੰਦਾ ਹੋ ਗਏ। ਹਾਲਾਂਕਿ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਉਹ ਮੋਬਾਇਲ ਵਿਚ ਇਤਰਾਜ਼ਯੋਗ ਤਸਵੀਰਾਂ ਵੇਖ ਰਹੇ ਸਨ ਪਰ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕਿਸੇ ਨੇ ਪੈਸੇ ਅਤੇ ਮਦਦ ਦੀ ਮੰਗ ਕਰਦੇ ਹੋਏ ਇਹ ਤਸਵੀਰਾਂ ਭੇਜੀਆਂ ਸਨ।

MP ਸੰਸਦ ‘ਚ ਦੇਖ ਰਿਹਾ ਸੀ ਇਤਰਾਜ਼ਯੋਗ ਤਸਵੀਰਾਂ , ਪੱਤਰਕਾਰਾਂ ਨੇ ਰੰਗੇ ਹੱਥੀਂ ਫੜਿਆ

ਉਨ੍ਹਾਂ ਨੇ ਸਫ਼ਾਈ ਪੇਸ਼ ਕਰਦਿਆਂ ਕਿਹਾ ਕਿ ਉਹ ਤਸਵੀਰਾਂ ਵਿਚ ਬੈਕਗਰਾਊਂਡ ਨੂੰ ਧਿਆਨ ਨਾਲ ਵੇਖ ਕੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਕਿਤੇ ਕੁੜੀ ਕਿਸੇ ਖ਼ਤਰੇ ਵਿਚ ਤਾਂ ਨਹੀਂ ਹੈ। ਉਹ ਕੁੜੀ  ਦੇ ਆਸ-ਪਾਸ ਦੀਆਂ ਚੀਜਾਂ ਵੇਖ ਰਹੇ ਸਨ। ਉਨ੍ਹਾਂ ਕਿਹਾ ਕਿਹਾ ਕਿ ਬਾਅਦ ਵਿਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਕੁੜੀ ਪੈਸੇ ਮੰਗ ਰਹੀ ਸੀ। ਇਸ ਲਈ ਉਨ੍ਹਾਂ ਨੇ ਉਨ੍ਹਾਂ ਤਸਵੀਰਾਂ ਨੂੰ ਮੋਬਾਇਲ ਵਿਚੋਂ ਡਿਲੀਟ ਕਰ ਦਿੱਤਾ।
-PTCNews