ਲਓ ਜੀ ਹੁਣ ਚੋਰ ਵੀ ਹੋਏ ਡਿਜੀਟਲ, ਇੰਝ ਢਾਬੇ ਵਾਲੇ ਦੇ ਖਾਤੇ ਕੀਤੇ ਖਾਲੀ

By Jashan A - July 26, 2021 4:07 pm

ਗੁਰਦਸਪੁਰ: ਅਕਸਰ ਹੀ ਦੇਖਿਆ ਜਾ ਰਿਹਾ ਹੈ ਕਿ ਅੱਜ ਦਾ ਦੌਰ ਡਿਜੀਟਲ ਹੋ ਗਿਆ ਹੈ ਤੇ ਦੌਰ 'ਚ ਜਿਥੇ ਲੋਕ ਸੁੱਖ ਸਹੂਲਤਾਂ ਦਾ ਲਾਹਾ ਲੈ ਰਹੇ ਹਨ, ਉਥੇ ਹੀ ਸਦਾ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ ਕਿਉਂਕਿ ਡਿਜੀਟਲ ਇੰਡੀਆ ਵਿੱਚ ਚੋਰ ਠੱਗ ਵੀ ਡਿਜੀਟਲ ਹੋ ਚੁੱਕੇ ਹਨ। ਦਰਅਸਲ, ਗੁਰਦਾਸਪੁਰ ਤੋਂ ਇੱਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ, ਜਿਥੇ ਇੱਕ ਠੱਗ ਨੇ ਆਪਣੇ ਆਪ ਨੂੰ ਬੀਐਸਐਫ ਦਾ ਅਧਿਕਾਰੀ ਦਸ ਗ਼ਰੀਬ ਢਾਬੇ ਮਾਲਕ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਅਤੇ ਉਨ੍ਹਾਂ ਦੇ 2 ਖਾਤਿਆਂ ਵਿੱਚੋਂ 8 ਹਜ਼ਾਰ ਰੁਪਏ ਉਡਾਏ ਹਨ

ਪੀੜਤ ਮੁਤਾਬਕ ਉਹ ਇੱਕ ਛੋਟਾ ਜਿਹਾ ਢਾਬਾ ਚਲਾਉਂਦਾ ਹੈ। ਜਿਸ ਵਿੱਚ ਚਾਹ ਤੋਂ ਇਲਾਵਾ ਆਮ ਲੋਕਾਂ ਲਈ ਘਰ ਵਰਗੀ ਰੋਟੀ ਅਤੇ ਸਬਜ਼ੀ ਵੀ 50 ਰੁਪਏ ਥਾਲੀ ਦੇ ਹਿਸਾਬ ਨਾਲ ਪਰੋਸੀ ਜਾਂਦੀ ਹੈ।

ਹੋਰ ਪੜ੍ਹੋ: Tokyo Olympics 2020: ਮੀਰਾਬਾਈ ਚਾਨੂੰ ਨੂੰ ਮਿਲ ਸਕਦਾ ਹੈ ਗੋਲਡ ਮੈਡਲ, ਜਾਣੋ ਕਿਵੇਂ

ਬੀਤੇ ਦਿਨ ਇਕ ਆਦਮੀ ਜੋ ਆਪਣੇ ਆਪ ਨੂੰ ਬੀ ਐਸ ਐਫ ਦਾ ਜਵਾਨ ਦੱਸਦਾ ਸੀ, ਉਸ ਨੇ ਫੋਨ ਕਰਕੇ ਉਸ ਨੂੰ 20 ਥਾਲੀਆਂ ਦਾ ਆਰਡਰ ਦਿੱਤਾ। ਐਡਵਾਂਸ ਮੰਗਣ ਤੇ ਉਸ ਨੇ ਕਿਹਾ ਕਿ ਅਸੀਂ ਫੌਜੀ ਆਦਮੀ ਹਾਂ ਧੋਖਾ ਨਹੀਂ ਕਰਾਂਗੇ ਉਸ ਦੇ ਖਾਤੇ ਵਿੱਚ ਪੈਸੇ ਪਾ ਦੇਵਾਂਗੇ। ਜਦੋਂ ਉਨ੍ਹਾਂ ਨੇ ਆਰਡਰ ਤਿਆਰ ਕਰ ਦਿੱਤਾ ਤਾਂ ਫੌਜੀ ਨੂੰ ਫੋਨ ਕੀਤਾ ਕਿ ਰੋਟੀ ਬਣ ਗਈ ਹੈ।

ਉਸਨੇ ਵਟਸਪ ਤੇ ਇੱਕ ਏਟੀਐਮ ਕਾਰਡ ਦੀ ਫੋਟੋ ਪਾ ਕੇ ਕਿਹਾ ਕਿ ਇਸ ਤਰ੍ਹਾਂ ਏਟੀਐਮ ਦੀ ਫ਼ੋਟੋ ਖਿੱਚ ਦੇ ਭੇਜੋ ਅਤੇ ਕੁਝ ਸਮੇਂ ਬਾਅਦ ‌ ਫੋਨ ਤੇ ਆਇਆ ਉਟੀਪੀ ਨੰਬਰ ਵੀ ਲੈ ਲਿਆ। ਕੁਝ ਸਮੇਂ ਬਾਦ ਫੇਰ ਉਸਨੇ ਫੋਨ ਕਰਕੇ ਕਿਹਾ ਹੈ ਕਿ ਪਹਿਲੇ ਅਕਾਊਂਟ ਵਿੱਚ ਪੈਸੇ ਨਹੀਂ ਜਾ ਰਹੇ ਕੋਈ ਹੋਰ ਨੰਬਰ ਦਿਓ ਤਾਂ ਉਨ੍ਹਾਂਨੇ ਦੂਸਰਾ ਖਾਤਾ ਨੰਬਰ ਦਿੱਤਾ। ਫੋਨ ਕੱਟਦਿਆਂ ਹੀ ਉਹਨਾ ਦੇ ਮੋਬਾਇਲ ਤੇ ਮੈਸੇਜ ਆਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਦੇ ਦੋਨੋਂ ਖਾਤਿਆਂ ਵਿੱਚੋਂ ਸਾਰੀ ਜਮ੍ਹਾਂ ਪੂੰਜੀ ਕਢਵਾ ਲਈ ਗਈ ਸੀ। ਉਧਰ ਇਸ ਘਟਨਾ ਬਾਰੇ ਉਹਨਾਂ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਉਹਨਾਂ ਇਨਸਾਫ ਦੀ ਮੰਗ ਕੀਤੀ।
-PTC News

adv-img
adv-img