ਮੁੱਖ ਖਬਰਾਂ

ਖੇਤੀ ਕਾਨੂੰਨਾਂ 'ਤੇ ਬੋਲੇ ਬੀਜੇਪੀ ਆਗੂ, ਕੇਂਦਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਨਹੀਂ ਜਰਦੀ ਕਾਂਗਰਸ

By Jagroop Kaur -- January 19, 2021 9:08 pm -- Updated:January 19, 2021 9:09 pm

ਇਹਨੀਂ ਦਿੰਨੀ ਤਿੰਨ ਖੇਤੀ ਕਾਨੂੰਨਾਂ ਨੂੰ ਲੈਕੇ ਜਿਥੇ ਕਿਸਾਨ ਅਤੇ ਆਮ ਜਨ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹ ਕੇ ਬੈਠੇ ਹਨ ਉਥੇ ਹੀ ਸਿਆਸਤਦਾਨ ਵੀ ਇਹਨੀ ਦਿਨੀਂ ਇਕ ਦੂਜੇ 'ਯਤੇ ਤਨਜ ਕਸਦੇ ਨਜ਼ਰ ਆ ਰਹੇ ਹਨ। ਗੱਲ ਕੀਤੀ ਜਾਵੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਦੀ ਤਾਂ ਉਹਨਾ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ, ਤੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਜਾਰੀ ਗੱਲਬਾਤ ਸਫ਼ਲ ਹੁੰਦੇ ਹੋਏ ਕਾਂਗਰਸ ਨਹੀਂ ਦੇਖਣਾ ਚਾਹੁੰਦੀ।

Union minister Prakash Javadekar said Rahul Gandhi’s reluctance to answer questions shows he has no answers to give. (ANI Photo)
ਹੋਰ ਪੜ੍ਹੋ : ਝੂਠੀਆਂ ਅਫ਼ਵਾਹਾਂ ਫੈਲਾ ਕੇ ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼: ਗੁਰਨਾਮ ਸਿੰਘ ਚੜੂਨੀ
ਭਾਰਤੀ ਜਨਤਾ ਪਾਰਟੀ ਨੇ ਮੰਗਲਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ 'ਤੇ ਉਨ੍ਹਾਂ ਦੀ ਇਸ ਟਿੱਪਣੀ' ਤੇ ਵਰ੍ਹਿਆ ਕਿ ਉਹ ਭਾਜਪਾ ਪ੍ਰਧਾਨ ਜੇ ਪੀ ਨੱਡਾ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਨਹੀਂ ਦੇਣਗੇ। ਉਹਨਾਂ ਕਿਹਾ ਕਿਹਾ ਕਿ ਕਾਂਗਰਸ ਨੂੰ ਖੂਨ ਸ਼ਬਦ ਨਾਲ ਬਹੁਤ ਪਿਆਰ ਹੈ, ਇਸ ਲਈ ਉਸ ਨੇ ‘ਖੇਤੀ ਕਾ ਖੂਨ’ ਨਾਮੀ ਸਿਰਲੇਖ ਵਾਲੀ ਬੁਕਲੇਟ ਜਾਰੀ ਕੀਤੀ ਹੈ। ਉਹਨਾਂ ਰਾਹੁਲ ਗਾਂਧੀ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕਾਂਗਰਸ ਨੇਤਾ ਨੇ ਦੋਸ਼ ਲਾਇਆ ਕਿ 4-5 ਪਰਿਵਾਰ ਅੱਜ ਦੇਸ਼ ’ਤੇ ਹਾਵੀ ਹਨ। ਦੇਸ਼ ਵਿਚ ਰਾਜ ਕਿਸੇ ਪਰਿਵਾਰ ਦਾ ਨਹੀਂ ਹੈ, 135 ਕਰੋੜ ਜਨਤਾ ਦਾ ਦੇਸ਼ ’ਤੇ ਰਾਜ ਹੈ, ਇਹ ਫਰਕ ਹੁਣ ਹੋਇਆ ਹੈ।

50 ਸਾਲ ਕਾਂਗਰਸ ਨੇ ਸਰਕਾਰ ਚਲਾਈ ਤਾਂ ਸਿਰਫ ਇਕ ਹੀ ਪਰਿਵਾਰ ਦੀ ਸਰਕਾਰ ਚੱਲੀ, ਇਕ ਹੀ ਪਰਿਵਾਰ ਸੱਤਾ ’ਚ ਰਿਹਾ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੀ ਇਹ ਖੇਡ ਹੈ। ਇਹ ਨਹੀਂ ਚਾਹੁੰਦੀ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ। ਸਰਕਾਰ ਅਤੇ ਕਿਸਾਨਾਂ ਦੀ ਗੱਲਬਾਤ ਸਫਲ ਹੋਵੇ, ਇਹ ਕਾਂਗਰਸ ਨਹੀਂ ਚਾਹੁੰਦੀ। ਇਸ ਲਈ ਕਾਂਗਰਸ ਵਿਰੋਧ ਦੀ ਨੀਤੀ ਅਪਣਾਉਂਦੀ ਹੈ। ਜਾਵਡੇਕਰ ਨੇ ਭਰੋਸਾ ਜਤਾਇਆ ਕਿ ਸਰਕਾਰ ਅਤੇ ਕਿਸਾਨਾਂ ਵਿਚਾਲੇ ਜਾਰੀ ਗੱਲਬਾਤ ਸਫ਼ਲ ਹੋਵੇਗੀ।Farm laws designed to destroy Indian agriculture', says Rahul; releases booklet 'Kheti ka khoon'
ਹੋਰ ਪੜ੍ਹੋ : ਕੇਂਦਰ ਤੇ ਕਿਸਾਨਾਂ ਵਿਚਾਲੇ ਹੋਣ ਵਾਲੀ ਮੀਟਿੰਗ ਦਾ ਅਚਾਨਕ ਬਦਲਿਆ ਸਮਾਂ
ਜਾਵਡੇਕਰ ਨੇ ਅੱਗੇ ਕਿਹਾ ਕਿ ਕਾਂਗਰਸ ਨੂੰ ਖੂਨ ਸ਼ਬਦ ਨਾਲ ਬਹੁਤ ਪਿਆਰ ਹੈ। ਉਨ੍ਹਾਂ ਕਿਹਾ ਕਿ ਖੂਨ ਦੀ ਦਲਾਲੀ ਵਰਗੇ ਸ਼ਬਦਾਂ ਦਾ ਬਹੁਤ ਵਾਰ ਇਸਤੇਮਾਲ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਪੁੱਛਿਆ ਕਿ ਇਹ ਖੇਤੀ ਦਾ ਖੂਨ ਕਹਿ ਰਹੇ ਹਨ ਪਰ ਵੰਡ ਦੇ ਸਮੇਂ ਜੋ ਲੱਖਾਂ ਲੋਕ ਮਰੇ ਕੀ ਉਹ ਖੂਨ ਦੀ ਖੇਡ ਨਹੀਂ ਸੀ? 1984 ਵਿਚ ਦਿੱਲੀ ’ਚ 3 ਹਜ਼ਾਰ ਸਿੱਖਾਂ ਨੂੰ ਜ਼ਿੰਦਾ ਸਾੜਿਆ ਗਿਆ, ਕੀ ਉਹ ਖੂਨ ਦੀ ਖੇਡ ਨਹੀਂ ਸੀ?
जावड़ेकर का राहुल गांधी से सवाल- 1984 में सिखों को जिंदा जलाना क्या खून नहीं थाघ् - prakash javadekar rahul gandhi
ਕਾਂਗਰਸ ਦੇ ਸ਼ਾਸਨਕਾਲ ’ਚ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ, ਕੀ ਉਹ ਖੂਨ ਨਹੀਂ ਸੀ? ਭਾਜਪਾ ਦੇਸ਼ ਦੀ ਸਭ ਤੋਂ ਪ੍ਰਮੁੱਖ ਪਾਰਟੀ ਹੈ, ਉਸ ਦੇ ਪ੍ਰਧਾਨ ਨੱਢਾ ਜੀ ਨੇ ਸਵਾਲ ਪੁੱਛੇ, ਰਾਹੁਲ ਗਾਂਧੀ ਦੌੜ ਗਏ। ਜੇਕਰ ਪ੍ਰਸ਼ਨਾਂ ਦੇ ਉੱਤਰ ਨਹੀਂ ਪਤਾ ਤਾਂ ਆਪਣੀ ਅਸਫ਼ਲਤਾ ਕਬੂਲ ਕਰਨੀ ਚਾਹੀਦੀ ਹੈ।
ਜ਼ਿਕਯੋਗ ਹੈ ਕਿ ਰਾਹੁਲ ਗਾਂਧੀ ਨੇ ਅੱਜ ਕਿਸਾਨਾਂ ਦੇ ਦਰਦ ’ਤੇ ‘ਖੇਤੀ ਕਾ ਖੂਨ’ ਸਿਰਲੇਖ ਤੋਂ ਇਕ ਬੁਕਲੇਟ ਜਾਰੀ ਕੀਤੀ। ਜਿਸ ਵਿੱਚ ਉਹਨਾਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨਿ੍ਹਆ। ਰਾਹੁਲ ਨੇ ਦਾਅਵਾ ਕੀਤਾ ਕਿ ਖੇਤੀ ਖੇਤਰ ’ਤੇ 3-4 ਪੂੰਜੀਪਤੀਆਂ ਦਾ ਏਕਾਧਿਕਾਰ ਹੋ ਜਾਵੇਗਾ, ਜਿਸ ਦੀ ਕੀਮਤ ਮੱਧ ਵਰਗ ਅਤੇ ਨੌਜਵਾਨਾਂ ਨੂੰ ਚੁਕਾਉਣੀ ਹੋਵੇਗੀ।
  • Share