Fri, Apr 26, 2024
Whatsapp

ਬਹਾਦਰ ਈਸ਼ਾ ਨੇ ਇੰਝ ਕਾਬੂ ਕੀਤੇ ਲੁਟੇਰੇ, ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Written by  Jagroop Kaur -- November 24th 2020 06:35 PM -- Updated: November 24th 2020 06:43 PM
ਬਹਾਦਰ ਈਸ਼ਾ ਨੇ ਇੰਝ ਕਾਬੂ ਕੀਤੇ ਲੁਟੇਰੇ, ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਬਹਾਦਰ ਈਸ਼ਾ ਨੇ ਇੰਝ ਕਾਬੂ ਕੀਤੇ ਲੁਟੇਰੇ, ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਮੋਗਾ: ਸੂਬੇ 'ਚ ਨਿਤ ਦਿਨ ਅਪਰਾਧਕ ਵਾਰਦਾਤਾਂ 'ਚ ਵਾਧਾ ਹੋ ਰਿਹਾ ਹੈ , ਜਿਥੇ ਪੁਲਿਸ ਵੀ ਆਪਣੀ ਕਾਰਵਾਈ 'ਚ ਥੋੜੀ ਢਿਲ ਵਰਤ ਜਾਂਦੀ ਹੈ। ਪਰ ਦੀ ਮੋਗਾ 'ਚ ਲੁੱਟ ਦੀ ਵਾਰਦਾਤ ਹੋਣ 'ਤੇ ਇਕ ਹੋਣਹਾਰ ਹਿੰਮਤੀ ਕੁੜੀ ਨੇ ਇਹਨਾਂ ਲੁਟੇਰਿਆਂ ਨਾਲ ਡੱਟ ਕੇ ਮੁਕਾਬਲਾ ਕੀਤਾ। ਅੱਜ ਮੋਗਾ ਦੀ ਬਹਾਦੁਰ ਧੀ ਈਸ਼ਾ ਨੇ ਲੁਟੇਰਿਆਂ ਦੇ ਛੱਕੇ ਛੁਡਾਅ ਦਿੱਤੇ। ਦਰਅਸਲ, ਮੋਗਾ ਦੀ ਰਹਿਣ ਵਾਲੀ ਈਸ਼ਾ ਬੀਤੇ ਦਿਨੀ ਜਦ ਆਪਣੀ ਮਾਂ ਨਾਲ ਡਾਕਟਰ ਤੋਂ ਦਵਾਈ ਲੈਣ ਗਈ। ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦਾ ਮੋਬਾਇਲ ਖੋਹ ਲਿਆ ਤਾਂ ਕੁੜੀ ਨੇ ਬਹਾਦਰੀ ਦਿਖਾਉਂਦੇ ਹੋਏ ਲੁਟੇਰਿਆਂ ਦਾ ਦੋ ਕਿੱਲੋਮੀਟਰ ਤੱਕ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ। [caption id="attachment_452034" align="aligncenter" width="427"]moga brave girl moga brave girl[/caption]   ਲੁਟੇਰਿਆਂ ਤੋਂ ਆਪਣਾ ਮੋਬਾਇਲ ਵੀ ਵਾਪਸ ਲੈ ਲਿਆ ਤੇ ਉਥੇ ਮੌਜੂਦ ਲੋਕਾਂ ਨੇ ਦੋਵਾਂ ਲੁਟੇਰਿਆਂ ਨੂੰ ਖੰਭੇ ਨਾਲ ਬੰਨ੍ਹ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ 19 ਸਾਲਾ ਬਹਾਦਰ ਕੁੜੀ ਦੀ ਚਰਚਾ ਹਰ ਪਾਸੇ ਹੋ ਰਹੀ ਹੈ।moga brave girl moga brave girl

ਪਰਿਵਾਰ ਨੂੰ ਧੀ 'ਤੇ ਹੈ ਮਾਣ

ਈਸ਼ਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਦੋ ਕਿੱਲੋਮੀਟਰ ਤੱਕ ਬਹੁਤ ਹੀ ਬਹਾਦਰੀ ਨਾਲ ਲੁਟੇਰਿਆਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਫੜ੍ਹਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ ਕਿ ਉਸ ਨੇ ਅਜਿਹਾ ਕੰਮ ਕਰ ਦਿਖਾਇਆ ਹੈ ਜੋ ਆਮ ਕੁੜੀਆਂ ਲਈ ਇਕ ਚੰਗਾ ਸਬਕ ਹੈ। ਈਸ਼ਾ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬਚਪਨ ਤੋਂ ਹੀ ਖੇਡਾਂ 'ਚ ਦਿਲਚਸਪੀ ਸੀ। ਉਨ੍ਹਾਂ ਦੱਸਿਆ ਕਿ ਈਸ਼ਾ ਦਾ ਭਰਾ ਫ਼ੌਜ 'ਚ ਹੈ, ਜੋ ਉਸ ਨੂੰ ਕਾਫ਼ੀ ਪ੍ਰੇਰਿਤ ਕਰਦਾ ਹੈ ਕਿ ਕੁੜੀਆਂ ਨੂੰ ਬਹਾਦਰ ਬਣਨਾ ਚਾਹੀਦਾ ਹੈ।Moga girl Moga girl
ਪੁਲਿਸ ਨੇ ਵੀ ਕੀਤੀ ਬਹਾਦੁਰ ਈਸ਼ਾ ਦੀ ਤਰੀਫ
ਦੂਜੇ ਪਾਸੇ ਇਸ ਸਬੰਧੀ ਸਾਬਕਾ ਐੱਸ.ਐੱਸ.ਪੀ. ਮੁਖਤਿਆਰ ਸਿੰਘ ਨੇ ਈਸ਼ਾ ਦੀ ਬਹਾਦਰੀ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਈਸ਼ਾ ਦੂਜੀਆਂ ਕੁੜੀਆਂ ਲਈ ਇਕ ਮਿਸਾਲ ਹੈ। ਜੋ ਅਜਿਹੀਆਂ ਘਟਨਾਵਾਂ ਤੋਂ ਡਰ ਸਹਿਮ ਜਾਂਦੀਆਂ ਹਨ।

Top News view more...

Latest News view more...