ਬਹਾਦਰ ਈਸ਼ਾ ਨੇ ਇੰਝ ਕਾਬੂ ਕੀਤੇ ਲੁਟੇਰੇ, ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

brave girl isha
brave girl isha

ਮੋਗਾ: ਸੂਬੇ ‘ਚ ਨਿਤ ਦਿਨ ਅਪਰਾਧਕ ਵਾਰਦਾਤਾਂ ‘ਚ ਵਾਧਾ ਹੋ ਰਿਹਾ ਹੈ , ਜਿਥੇ ਪੁਲਿਸ ਵੀ ਆਪਣੀ ਕਾਰਵਾਈ ‘ਚ ਥੋੜੀ ਢਿਲ ਵਰਤ ਜਾਂਦੀ ਹੈ। ਪਰ ਦੀ ਮੋਗਾ ‘ਚ ਲੁੱਟ ਦੀ ਵਾਰਦਾਤ ਹੋਣ ‘ਤੇ ਇਕ ਹੋਣਹਾਰ ਹਿੰਮਤੀ ਕੁੜੀ ਨੇ ਇਹਨਾਂ ਲੁਟੇਰਿਆਂ ਨਾਲ ਡੱਟ ਕੇ ਮੁਕਾਬਲਾ ਕੀਤਾ। ਅੱਜ ਮੋਗਾ ਦੀ ਬਹਾਦੁਰ ਧੀ ਈਸ਼ਾ ਨੇ ਲੁਟੇਰਿਆਂ ਦੇ ਛੱਕੇ ਛੁਡਾਅ ਦਿੱਤੇ। ਦਰਅਸਲ, ਮੋਗਾ ਦੀ ਰਹਿਣ ਵਾਲੀ ਈਸ਼ਾ ਬੀਤੇ ਦਿਨੀ ਜਦ ਆਪਣੀ ਮਾਂ ਨਾਲ ਡਾਕਟਰ ਤੋਂ ਦਵਾਈ ਲੈਣ ਗਈ। ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦਾ ਮੋਬਾਇਲ ਖੋਹ ਲਿਆ ਤਾਂ ਕੁੜੀ ਨੇ ਬਹਾਦਰੀ ਦਿਖਾਉਂਦੇ ਹੋਏ ਲੁਟੇਰਿਆਂ ਦਾ ਦੋ ਕਿੱਲੋਮੀਟਰ ਤੱਕ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ।

moga brave girl
moga brave girl

 

ਲੁਟੇਰਿਆਂ ਤੋਂ ਆਪਣਾ ਮੋਬਾਇਲ ਵੀ ਵਾਪਸ ਲੈ ਲਿਆ ਤੇ ਉਥੇ ਮੌਜੂਦ ਲੋਕਾਂ ਨੇ ਦੋਵਾਂ ਲੁਟੇਰਿਆਂ ਨੂੰ ਖੰਭੇ ਨਾਲ ਬੰਨ੍ਹ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ 19 ਸਾਲਾ ਬਹਾਦਰ ਕੁੜੀ ਦੀ ਚਰਚਾ ਹਰ ਪਾਸੇ ਹੋ ਰਹੀ ਹੈ।moga brave girl

moga brave girl

ਪਰਿਵਾਰ ਨੂੰ ਧੀ ‘ਤੇ ਹੈ ਮਾਣ

ਈਸ਼ਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਦੋ ਕਿੱਲੋਮੀਟਰ ਤੱਕ ਬਹੁਤ ਹੀ ਬਹਾਦਰੀ ਨਾਲ ਲੁਟੇਰਿਆਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਫੜ੍ਹਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ‘ਤੇ ਮਾਣ ਹੈ ਕਿ ਉਸ ਨੇ ਅਜਿਹਾ ਕੰਮ ਕਰ ਦਿਖਾਇਆ ਹੈ ਜੋ ਆਮ ਕੁੜੀਆਂ ਲਈ ਇਕ ਚੰਗਾ ਸਬਕ ਹੈ। ਈਸ਼ਾ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬਚਪਨ ਤੋਂ ਹੀ ਖੇਡਾਂ ‘ਚ ਦਿਲਚਸਪੀ ਸੀ। ਉਨ੍ਹਾਂ ਦੱਸਿਆ ਕਿ ਈਸ਼ਾ ਦਾ ਭਰਾ ਫ਼ੌਜ ‘ਚ ਹੈ, ਜੋ ਉਸ ਨੂੰ ਕਾਫ਼ੀ ਪ੍ਰੇਰਿਤ ਕਰਦਾ ਹੈ ਕਿ ਕੁੜੀਆਂ ਨੂੰ ਬਹਾਦਰ ਬਣਨਾ ਚਾਹੀਦਾ ਹੈ।Moga girl

Moga girl

ਪੁਲਿਸ ਨੇ ਵੀ ਕੀਤੀ ਬਹਾਦੁਰ ਈਸ਼ਾ ਦੀ ਤਰੀਫ
ਦੂਜੇ ਪਾਸੇ ਇਸ ਸਬੰਧੀ ਸਾਬਕਾ ਐੱਸ.ਐੱਸ.ਪੀ. ਮੁਖਤਿਆਰ ਸਿੰਘ ਨੇ ਈਸ਼ਾ ਦੀ ਬਹਾਦਰੀ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਈਸ਼ਾ ਦੂਜੀਆਂ ਕੁੜੀਆਂ ਲਈ ਇਕ ਮਿਸਾਲ ਹੈ। ਜੋ ਅਜਿਹੀਆਂ ਘਟਨਾਵਾਂ ਤੋਂ ਡਰ ਸਹਿਮ ਜਾਂਦੀਆਂ ਹਨ।