ਇਹ ਕੰਪਨੀਆਂ ਹਮੇਸ਼ਾ ਲਈ ਅਪਣਾ ਸਕਦੀਆਂ ਹਨ work from home ਫਾਰਮੂਲਾ

call center work from home india
call center work from home india

ਕੋਰੋਨਾ ਕਾਲ ਨੇ ਇਨਸਾਨ ਨੂੰ ਬਹੁਤ ਕੁਝ ਸਿਖਾ ਦਿਤਾ , ਜੋ ਲੋਕ ਕਹਿੰਦੇ ਸਨ ਕਿ ਕੰਮ ਸਿਰਫ ਦਫਤਰਾਂ ‘ਚ ਹੀ ਹੁੰਦੇ ਹਨ ,ਉਹਨਾਂ ਲੋਕਾਂ ਨੂੰ ਘਰਾਂ ਤੋਂ ਹੀ ਸਾਰੇ ਕੰਮ ਕਰਨੇ ਲਾ ਦਿੱਤੇ। ਉਥੇ ਹੀ ਜੇਕਰ ਗੱਲ ਕਰੀਏ ਵੱਡੀਆਂ ਕਾਰਪੋਰੇਟ ਕੰਪਨੀਆਂ ਦੀ ਤਾਂ ਭਵਿੱਖ ‘ਚ ਹਰ ਤਿੰਨ ‘ਚੋਂ ਇੱਕ ਕਾਲ ਸੈਂਟਰ ਯਾਨੀ ਕਿ ਕਰੀਬ 27 ਫ਼ੀਸਦੀ ਕਾਲ ਸੈਂਟਰ ਹਮੇਸ਼ਾ ਲਈ ਘਰ ਤੋਂ ਕੰਮ ਯਾਨੀ ਕਿ Work From Home ਦੇ ਤਰੀਕੇ ਨੂੰ ਅਪਣਾ ਲੈਣਗੇ। ਇੱਕ ਨਵੀਂ ਰਿਪੋਰਟ ‘ਚ ਇਹ ਗੱਲ ਸਾਹਮਣੇ ਆਈ ਹੈ ਜਿਸ ਵਿਚ ਇਹ ਸੰਕੇਤ ਮਹਾਂਮਾਰੀ ਦੇ ਦੌਰ ‘ਚ ਕੰਮ ਕਰਨ ਦੇ ਤਰੀਕੇ ‘ਚ ਆਏ ਬਦਲਾਅ ਤੋਂ ਨਿਕਲ ਕੇ ਸਾਹਮਣੇ ਆਏ ਹਨ। ਜਦੋਂ ਕਿ ਵਰਕ ਫਰਾਮ ਹੋਮ ਸ‍ਟ੍ਰੈਟਜੀ ‘ਤੇ ਕੰਮ ਕਰਨ ਦੌਰਾਨ 53 ਫ਼ੀਸਦੀ ਕਾਰੋਬਾਰਾਂ ਨੇ ਕਾਲ ਸੈਂਟਰ ਆਦਿ ਦੇ ਕੰਮਾਂ ‘ਚ ਕਮੀਆਂ ਵੀ ਕੱਢੀਆਂ ਹਨ।Fusion's Work-At-Home Solution and Experience: Serving clients During the  COVID-19 Crisis | Fusion BPO Services Blogਓਜੋਨਟੇਲ ਦੇ ਚੀਫ ਇਨੋਵੇਸ਼ਨ ਅਫਸਰ ਚੈਤਨ‍ਯ ਚੋਕਕਾਰਡੀ ਦਾ ਕਹਿਣਾ ਹੈ ਕਿ ਮਹਾਮਾਰੀ ਨੇ ਕਾਂਨ‍ਟੈਕ‍ਟ ਸੈਂਟਰਾਂ ਨੂੰ ਆਪਣੀਆਂ ਸੇਵਾਵਾਂ ਅਤੇ ਸੇਵਾਵਾਂ ਦੇਣ ਦੇ ਤਰੀਕੇ ‘ਤੇ ਧਿਆਨ ਦੇਣ ਲਈ ਮਜਬੂਰ ਕੀਤਾ ਹੈ। ਮਾਰਚ ‘ਚ ਲਾਕਡਾਊਨ ਦੀ ਸ਼ੁਰੂਆਤ ‘ਚ ਅਸੀਂ ਆਪਣੇ ਕਈ ਕਲਾਇੰਟਸ ਨੂੰ ਬਿਜਨੈਸ ਜਾਰੀ ਰੱਖਣ ‘ਚ ਮਦਦ ਕਰਨ ਲਈ ਉਨ੍ਹਾਂ ਦੇ ਏਜੰਟਾਂ ਨੂੰ ਘਰ ਤੋਂ ਕੰਮ ਕਰਨ ਦੌਰਾਨ ਮਦਦ ਕੀਤੀ।Call centre, IT services struggle to work from home amid coronavirusਜ਼ਿਕਰਯੋਗ ਹੈ ਕਿ ਇੱਕ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਲੱਗਭੱਗ 71 ਫ਼ੀਸਦੀ ਕਾਲ ਸੈਂਟਰ ਏਜੰਟਾਂ ਨੇ ਉਤਪਾਦਕਤਾ ‘ਚ ਕਮੀ ਦੇ ਪਿੱਛੇ ਇੰਟਰਨੈੱਟ ਕਨੈਕਟਿਵਿਟੀ ਨੂੰ ਵਜ੍ਹਾ ਦੱਸਿਆ, ਉਥੇ ਹੀ 42 ਫੀਸਦੀ ਨੇ ਟੈਲੀਕਾਮ ਨਾਲ ਜੁੜੇ ਮੁੱਦਿਆਂ ‘ਚ ਇਹ ਵੀ ਪਤਾ ਲੱਗਾ ਕਿ 61 ਫ਼ੀਸਦੀ ਕਾਲ ਸੈਂਟਰ ਏਜੰਟ ਘਰੋਂ ਕੰਮ ਕਰਨ ਦੇ ਤਰੀਕੇ ਨੂੰ ਲੈ ਕੇ ਸ਼ੁਰੂਆਤ ‘ਚ ਖੁਸ਼ ਸਨ ਪਰ ਬਾਅਦ ‘ਚ ਉਨ੍ਹਾਂ ਦਾ ਮੋਟੀਵੇਸ਼ਨਲ ਲੈਵਲ ਘੱਟ ਹੋ ਗਿਆ।

BPO SMART WORK - Work From Home Jobs in Bangalore - Justdial

ਪਰ ਫਿਰ ਵੀ ਇਹਨਾਂ ਸਭ ਕਰਨਾ ਨੂੰ ਅਣਦੇਖਾ ਕਰਦੇ ਹੋਏ ਤਮਾਮ ਚੁਣੌਤੀਆਂ ਦੇ ਬਾਵਜੂਦ ਜ਼ਿਆਦਾਤਰ ਕੰਪਨੀਆਂ ਵਰਕ ਫਰਾਮ ਹੋਮ ਨੂੰ ਤਵੱਜੋ ਦੇ ਰਹੀਆਂ ਹਨ ਕਿਉਂਕਿ ਉਹ ਆਪਣੇ ਕਰਮਚਾਰੀਆਂ ਦੇ ਯਾਤਰਾ ਕਰਕੇ ਦਫ਼ਤਰ ਤੱਕ ਆਉਣ ਅਤੇ ਕੰਮ ਕਰਨ ਦੇ ਜ਼ੋਖ਼ਿਮ ਨਾਲ ਵਾਕਿਫ ਹਨ। ਇਹੀ ਵਜ੍ਹਾ ਹੈ ਕਿ 55% ਕਾਲ ਸੈਂਟਰ ਆਪਣੇ ਏਜੰਟਾਂ ਨੂੰ ਘਰੋਂ ਕੰਮ ਕਰਨ ਦਾ ਵਿਕਲਪ ਦੇ ਰਹੇ ਹਨ, ਜਦੋਂ ਕਿ 16% ਕਾਲ ਸੈਂਟਰਾਂ ਤਾਂ ਆਪਣੇ ਦਫ਼ਤਰ ਹੀ ਨਹੀਂ ਖੋਲ੍ਹ ਰਹੇ ਹਨ ਅਤੇ ਘਰੋਂ ਕੰਮ ਕਰਨ ਦੇ ਤਰੀਕੇ ਨੂੰ ਹੀ ਲਾਜ਼ਮੀ ਕਰ ਰਹੇ ਹੈ।Work-from-home culture likely to outlast COVID-19 lockdowns - The Weekਥੋੜ੍ਹੇ ਜਿਹੇ ਸੈਂਟਰ ਹਨ, ਜਿਨ੍ਹਾਂ ਨੇ ਵਰਕ ਫ੍ਰੌਮ ਹੋਮ ਮੋਡ ਤੇ ਜਾਣ ਦਾ ਫੈਸਲਾ ਨਹੀਂ ਕੀਤਾ। ਹਾਲੇ ਵੀ ਲਗਭਗ 38% ਕਾਲ ਸੈਂਟਰ ਨੇ ਕਿਹਾ ਕਿ ਘਰ ਤੋਂ ਕੰਮ ਕਰਨਾ ਇਕ ਠੋਸ ਪ੍ਰਕਿਰਿਆ ‘ਤੇ ਕੰਮ ਕੀਤਾ ਜਾਵੇਗਾ। ਚੇਤੰਨਯ ਕਹਿੰਦੇ ਹਨ ਕਿ ‘ਜੇਕਰ ਕਾਲ ਸੈਂਟਰ ਵਰਕ ਫ੍ਰੌਮ ਹੋਮ ਮੋਡ’ ਤੇ ਕੰਮ ਕਰਨ ਲਈ ਤਬਦੀਲ ਕੀਤਾ ਜਾਂਦਾ ਹੈ, ਤਾਂ ਇਸ ਦੇ ਪ੍ਰਭਾਵ ਨੂੰ ਸਮਝਣ ਲਈ, ਅਸੀਂ ਆਪਣੇ ਗਾਹਕਾਂ ਦੇ ਤਜਰਬੇ ਦੇ ਨਾਲ ਨਾਲ ਏਜੰਟ ਦੀ ਕੁਸ਼ਲਤਾ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਅਤੇ ਫਿਰ ਹੀ ਇਸ ਨੂੰ ਅੱਗੇ ਵਧਾਵਾਂਗੇ।1 in 3 call centres in India to switch permanently to work from home, India  News News | wionews.com