ਜਾਣੋ, SGPC ਦੇ 100 ਸਾਲਾ ਦੇ ਸੁਨਹਿਰੀ ਇਤਿਹਾਸ ਦੀਆਂ ਚੁਣੌਤੀਆਂ ਤੇ ਪ੍ਰਾਪਤੀਆਂ

100 years of SGPC
100 years of SGPC

ਬਿਊਰੋ : ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ,ਪੂਰੀ ਮਨੁੱਖਤਾ ਲਈ ਆਸ ਦੀ ਕੇਂਦਰ ਬਣ ਚੁੱਕੀ ਹੈ ਐਸਜੀਪੀਸੀ.ਇੱਕੋ ਇੱਕ ਅਜਿਹੀ ਧਾਰਮਿਕ ਸੰਸਥਾ ਜਿਸ ਦਾ ਆਪਣੀ ਸੁਨਹਿਰੀ 100 ਸਾਲਾ ਇਤਿਹਾਸ ਹੈ ,ਇਹ 100 ਸਾਲ ਕਿੰਨੀਆਂ ਕੁਰਬਾਨੀਆਂ,ਸ਼ਹਾਦਤਾਂ ਆਪਣੇ ਅੰਦਰ ਸਮੋਈ ਬੈਠਾ ਹੈ ,ਸ਼ਾਇਦ ਇਸ ਤੋਂ ਵੱਡੀ ਕਿਤੇ ਹੋਰ ਉਦਾਹਨ ਸਾਨੂੰ ਨਾ ਮਿਲੇ।

Punjab - SGPC

SGPC

15 ਨਵੰਬਰ 1920 ਨੂੰ ਹੋਂਦ ਵਿੱਚ ਆਈ ਸਿੱਖਾਂ ਦੀ ਪ੍ਰਮੁੱਖ ਧਾਰਮਿਕ ਸੰਸਥਾ ਜਿਸ ਨੂੰ ਕਾਨੂੰਨੀ ਮਾਨਤਾ 1925 ਦੇ ਸਿੱਖ ਗੁਰਦੁਆਰਾ ਐਕਟ ਪਾਸ ਹੋਣ ਨਾਲ ਮਿਲੀ ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਵੇਲੇ ਇਸ ਦਾ ਘੇਰਾ ਉਸ ਵੇਲੇ ਦੇ ਸਮੁੱਚੇ ਪੰਜਾਬ ਤੱਕ ਸੀ, ਜਿਸ ਵਿੱਚ ਪਾਕਿਸਤਾਨ ਦਾ ਪੰਜਾਬ ਵੀ ਸ਼ਾਮਲ ਸੀ ਪਰ 1947 ਦੀ ਦੇਸ਼ ਵੰਡ ਨਾਲ 178 ਦੇ ਕਰੀਬ ਗੁਰਦੁਆਰੇ ਪਾਕਿਸਤਾਨ ਵਿੱਚ ਰਹਿ ਗਏ। ਆਜ਼ਾਦੀ ਤੋਂ ਬਾਅਦ ਪੰਜਾਬ ਦੀ ਦੂਜੀ ਵੰਡ 1966 ਵਿੱਚ ਹੋਣ ‘ਤੇ ਪੰਜਾਬੀ ਸੂਬਾ ਬਣਨ ਨਾਲ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਹੋਂਦ ਵਿੱਚ ਆਏ। ਇਸ ਵੰਡ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਅੰਤਰਰਾਜੀ ਸੰਸਥਾ ਬਣਾ ਦਿੱਤਾ |

SGPC's May 18 meet to decide on austerity steps

ਸ਼ਰੋਮਣੀ ਕਮੇਟੀ ਮੈਂਬਰਾਂ ਦੀ ਚੋਣ ਸਿੱਖ ਸੰਗਤ ਆਪਣੇ ਮਤਦਾਨ ਨਾਲ ਕਰਦੀ ਹੈ.ਚੁਣੇ ਗਏ ਮੈਂਬਰ ਆਪਣੇ ਵਿਵੇਕ ਦੇ ਆਧਾਰ ਤੇ ਪ੍ਰਧਾਨ ਸਮੇਤ ਹੋਰ ਅਹੁਦੇਦਾਰ ਚੁਣਦੇ ਨੇ..ਜੋ ਪੂਰਨ ਰੂਪ ਵਿੱਚ ਲੋਕਤੰਤਰਿਕ ਤਰੀਕੇ ਨਾਲ ਹੁੰਦਾ ਹੈ। .ਜਦੋਂ ਵੀ ਸਿਖਾਂ ਨਾਲ ਜੁੜਿਆ ਕੋਈ ਮਸਲਾ ਹੋਵੇ ਜਾਂ ਕੋਈ ਹਲਚਲ ਹੋਵੇ ਤਾਂ ਦੁਨੀਆ ਭਰ ਦੇ ਸਿੱਖਾਂ ਦਾ ਧਿਆਨ ਸਭ ਤੋਂ ਪਹਿਲਾਂ ਐੱਸ.ਜੀ.ਪੀ.ਸੀ ਵੱਲ ਜਾਂਦਾ ਹੈ|

ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਐੱਸ.ਜੀ.ਪੀ.ਸੀ ਕਦੋਂ ਤੇ ਕਿਉਂ ਹੋਂਦ ‘ਚ ਆਈ,ਪਰ ਹੋਂਦ ‘ਚ ਆਉਣ ਤੋਂ ਪਹਿਲਾਂ ਇਸ ਕਮੇਟੀ ਦਾ ਸੰਘਰਸ਼ ਲੰਮਾ ਤੇ ਜੱਦੋਜਹਿਦ ਵਾਲਾ ਸੀ…ਕਮੇਟੀ ਬਣਾਉਣ ਲਈ ਸੈਕੜੇ ਸਿਖਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ ਤੇ ਕਈਆਂ ਨੇ ਜੇਲ੍ਹ ਵੀ ਕੱਟੀ…ਦਰਅਸਲ, ਲਗਾਤਾਰ ਗੁਰਦੁਆਰਿਆਂ ਦੀ ਨਿੱਘਰਦੀ ਹਾਲਤ ਨੂੰ ਲੈ ਕੇ ਸਿੱਖ ਜਥੇਬੰਦੀਆਂ ਕਾਫੀ ਚਿੰਤਿਤ ਸਨ,ਗੁਰਦੁਆਰਿਆਂ ਦੇ ਸੁਧਾਰ ਲਈ ਸਿੱਖ ਜਥੇਬੰਦੀਆਂ ਆਪੋ-ਪਣੇ ਤਰੀਕੇ ਨਾਲ ਉਦਮ ਕਰ ਰਹੀਆਂ ਸਨ,ਤੇ ਗੁਰਦੁਆਰਾ ਸੁਧਾਰ ਲਹਿਰ ਲਈ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਸਨ।

 

 

Sikh body SGPC turns 100, celebrates in low-key manner

ਕਮੇਟੀ ਦੀ ਸ਼ਲਾਘਾ ਦੇ ਨਾਲ-ਨਾਲ ਨੁੱਕਤਾਚੀਨੀ ਕਿਉਂ ?

ਲਹਿਰ ਨੂੰ ਭਰਪੂਰ ਬਲ ਉਦੋਂ ਮਿਲਿਆ 21 ਮਈ 1920 ਨੂੰ ਰੋਜ਼ਾਨਾ ਅਕਾਲੀ ਅਖਬਾਰ ਸ਼ੁਰੂ ਹੋਇਆ ,ਅਖਬਾਰ ਦੇ ਸ਼ੁਰੂ ਹੁੰਦਿਆਂ ਹੀ ਬਗੈਰ ਕਿਸੇ ਜਥੇਬੰਦੀ ਦੇ ਗੁਰਦੁਆਰਾ ਸੁਧਾਰ ਲਹਿਰ ਵੀ ਸ਼ੁਰੂ ਹੋ ਗਈ,ਲਹਿਰ ਦੀ ਪਹਿਲੀ ਕਾਮਯਾਬੀ ਗੁਰਦੁਆਰਾ ਚੋਮਾਲਾ ਸਾਹਿਬ ਤੇ ਦੂਜੀ ਕਾਮਯਾਬੀ ਗੁਰਦੁਆਰਾ ਬਾਬੇ ਦਾ ਬੇਰ ਸਿਆਲਕੋਟ ਨੂੰ ਆਜ਼ਾਦ ਕਰਕੇ ਮਿਲੀ,ਇਸ ਦੇ ਬਾਅਦ ਸਿਖਾਂ ਨੇ ਇਕੋ ਹਫਤੇ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਨੂੰ ਵੀ ਆਜ਼ਾਦ ਕਰਵਾ ਲਿਆ,ਕਾਮਯਾਬੀਆ ਦੇ ਇੱਕ ਮਹੀਨੇ ਦੇ ਬਾਅਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਹੋਇਆ।100 years of SGPC || Art work Displaying out Manji Sahib || Amritsar || - YouTube

ਸੰਘਰਸ਼ ਦਾ ਸਿਲਸਿਲਾ ਕਮੇਟੀ ਦੇ ਗਠਨ ਤੋਂ ਬਾਅਦ ਵੀ ਲਗਾਤਾਰ ਜਾਰੀ ਰਿਹਾ,ਗੁਰਦੁਆਰਿਆਂ ਦਾ ਇੰਤਜ਼ਾਮ ਸਿੱਖਾਂ ਦੇ ਹੱਥਾਂ ‘ਚ ਲਿਆਉਣ ਦੇ ਲਈ ਮੋਰਚੇ ਲਾਉਣੇ ਪਏ,ਇਹਨਾਂ ਮੋਰਚਿਆਂ ‘ਚ ਚਾਬੀਆਂ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ ਤੇ ਜੈਤੋ ਦਾ ਮੋਰਚਾ ਕਾਫੀ ਅਹਿਮ ਰਹੇ ਨੇ,ਸਾਰੇ ਮੋਰਚਿਆਂ ‘ਚੋਂ ਨਨਕਾਣਾ ਸਾਹਿਬ ਦਾ ਮੋਰਚੇ ਤੇ ਗੁਰੂ ਕੇ ਬਾਗ ਦੇ ਮੋਰਚੇ ‘ਚ ਸਭ ਤੋਂ ਵੱਧ ਤਕਰੀਬਨ 300 ਸਿੱਖ ਸ਼ਹੀਦ ਸ਼ਹੀਦ ਹੋਏ ਸਨ।

ਸੋ ਇਹ ਸਹੀ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਕਮੇਟੀ ਦਾ ਜਨਮ ਸੈਕੜਿਆਂ ਸ਼ਹੀਦੀਆਂ ਤੇ ਕੁਰਬਾਨੀਆਂ ਤੋਂ ਬਾਅਦ ਹੋਇਆ ….ਕਮੇਟੀ ਦੇ ਪਹਿਲੇ ਪ੍ਰਧਾਨ ਦੀ ਜਿੰਮੇਵਾਰੀ ਸਰਦਾਰ ਸੁੰਦਰ ਸਿੰਘ ਮਜੀਠੀਆ ਨੇ ਸੰਭਾਲੀ ਉਸ ਵੇਲੇ ਕਮੇਟੀ ਰਜਿਸਟਰ ਨਹੀਂ ਸੀ ਤੇ ਉਸ ਤੋਂ ਬਾਅਦ ਹਰਬੰਸ ਸਿੰਘ ਅਟਾਰੀ ਨੇ ਇਹ ਅਹੁਦਾ ਸਾਂਭਿਆ|

ਹੋਰ ਪੜ੍ਹੋ :ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਜਾਣੋ ਕੁਝ ਅਹਿਮ ਗੱਲਾਂ

30 ਅਪ੍ਰੈਲ 1921 ਨੂੰ ਇਹ ਕਮੇਟੀ ਰਜਿਸਟਰ ਹੋਈ। ਮੁੜ ਕਮੇਟੀ ਦੀ ਚੋਣ ਕੀਤੀ ਗਈ,ਮੁੜ ਕਮੇਟੀ ਦੀ ਚੋਣ ਕੀਤੀ ਗਈ ਜਿਸ ਦੌਰਾਨ ਬਾਬਾ ਖੜਕ ਸਿੰਘ ਨੂੰ ਪ੍ਰਧਾਨ ਥਾਪਿਆ ਗਿਆ.ਸ਼੍ਰੋਮਣੀ ਗੁਰਦੁਆਰਾ ਪ੍ਰਬੰਹਕ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ‘ਤੇ ਹੁਣ ਤੱਕ ਸਭ ਤੋਂ ਵੱਧ ਵਾਰ ਕਾਬਿਜ਼ ਰਹੇ ਜਥੇਦਾਰ ਗੁਰਚਰਨ ਸਿੰਘ ਟੋਹੜਾ.ਤੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਰਹਿਨੁਮਾਈ ‘ਚ ਕਮੇਟੀ ਅੱਗੇ ਵੱਧ ਰਹੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਗੀ ਵਾਲੀ ਸਭ ਤੋਂ ਵੱਡੀ ਸੰਸਥਾ ਹੈ.ਤੇ ਬਹੁਤੇ ਤੌਰ ‘ਤੇ ਪੰਜਾਬ ਦੇ ਅਧੀਨ ਆਉਂਦੇ ਗੁਰਦੁਆਰਿਆਂ ਦੀ ਸਾਂਭ-ਸੰਭਾਲ ਵੀ ਇਹੋ ਸੰਸਥਾ ਕਰਦੀ ਹੈ|

ਬਿਊਰੋ ਰਿਪੋਰਟ ਪੀਟੀਸੀ ਨਿਊਜ਼