Tue, Apr 23, 2024
Whatsapp

"ਦਿ ਸਿਟੀ ਬਿਊਟੀਫੁੱਲ" ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ

Written by  Jashan A -- January 10th 2020 08:38 AM -- Updated: January 10th 2020 04:22 PM

"ਦਿ ਸਿਟੀ ਬਿਊਟੀਫੁੱਲ" ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ

"ਦਿ ਸਿਟੀ ਬਿਊਟੀਫੁੱਲ" ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ,ਚੰਡੀਗੜ੍ਹ: "ਦਿ ਸਿਟੀ ਬਿਊਟੀਫੁੱਲ" ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ ਮਿਲ ਜਾਵੇਗਾ। ਅੱਜ ਸਵੇਰੇ 11 ਵਜੇ ਮੇਅਰ ,ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਮੇਅਰ ਅਹੁਦੇ ਦੇ ਉਮੀਦਵਾਰ ਕਾਂਗਰਸ ਦੇ ਗੁਰਬਖ਼ਸ਼ ਰਾਵਤ ਤੇ ਭਾਜਪਾ ਦੇ ਰਾਜ ਬਾਲਾ ਮਲਿਕ ਮੈਦਾਨ 'ਚ ਹਨ। ਸੀਨੀਅਰ ਡਿਪਟੀ ਮੇਅਰ ਦੀ ਚੋਣ ਲਈ ਭਾਜਪਾ ਦੇ ਰਵੀਕਾਂਤ ਅਤੇ ਕਾਂਗਰਸ ਦੀ ਸ਼ੀਲਾ ਦੇਵੀ ਆਹਮੋ ਸਾਹਮਣੇ ਹਨ। ਉਥੇ ਹੀ ਡਿਪਟੀ ਮੇਅਰ ਅਹੁਦੇ ਲਈ ਭਾਜਪਾ ਵੱਲੋਂ ਜਗਤਾਰ ਜੱਗਾ ਅਤੇ ਕਾਂਗਰਸ ਵੱਲੋਂ ਰਵਿੰਦਰ ਗੁਜਰਾਲ ਮੈਦਾਨ 'ਚ ਇਕ ਦੂਸਰੇ ਨੂੰ ਟੱਕਰ ਦੇਣਗੇ। ਹੋਰ ਪੜ੍ਹੋ: ਫਿਰੋਜ਼ਪੁਰ 'ਚ ਭਾਜਪਾ ਮੰਡਲ ਪ੍ਰਧਾਨ 'ਤੇ ਹੋਇਆ ਹਮਲਾ, ਹਮਲਾਵਰਾਂ ਨੇ ਜੰਮ ਕੇ ਕੀਤੀ ਮਾਰ ਕੁੱਟ ਤੁਹਾਨੂੰ ਦੱਸ ਦੇਈਏ ਕਿ 26 ਕੌਂਸਲਰ ਅਤੇ ਸਥਾਨਕ ਸਾਂਸਦ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਭਾਜਪਾ ਦੇ ਰਾਜੇਸ਼ ਕਾਲੀਆ ਚੰਡੀਗੜ੍ਹ ਦੇ ਮੇਅਰ ਬਣੇ ਸਨ, ਜਿਨ੍ਹਾਂ ਨੂੰ 16 ਵੋਟ ਮਿਲੇ ਸਨ। ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ: -PTC News


Top News view more...

Latest News view more...