ਮੁੱਖ ਖਬਰਾਂ

ਅੰਦੋਲਨਾਂ 'ਚ ਦੇਸ਼ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਜਾਂਦਾ : ਪ੍ਰਧਾਨਮੰਤਰੀ ਮੋਦੀ

By Jagroop Kaur -- December 29, 2020 5:12 pm -- Updated:Feb 15, 2021
ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਇਕ ਬਿਆਨ ਦਿੱਤਾ ਜੋ ਕਿ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਪੀ.ਐੱਮ. ਮੋਦੀ ਨੇ ਕਿਹਾ ਕਿ ਕਈ ਅੰਦੋਲਨਾਂ ਅਤੇ ਪ੍ਰਦਰਸ਼ਨਾਂ 'ਚ ਦੇਸ਼ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ, ਇਹ ਜਾਇਦਾਦ ਕਿਸੇ ਸਰਕਾਰ ਜਾਂ ਪਾਰਟੀ ਦੀ ਨਹੀਂ ਸਗੋਂ ਆਮ ਜਨਤਾ ਦੀ ਹੈ । ਅਜਿਹੇ 'ਚ ਜੇਕਰ ਕਿਸੇ ਜਾਇਦਾਦ ਨੂੰ ਨੁਕਸਾਨ ਹੁੰਦਾ ਹੈ ਤਾਂ ਗਰੀਬ ਦਾ ਨੁਕਸਾਨ ਹੁੰਦਾ ਹੈ। ਮੋਦੀ ਨੇ ਕਿਹਾ ਕਿ ਜੇਕਰ ਸਿਆਸੀ ਦਲਾਂ ਦਾ ਮੁਕਾਬਲਾ ਕਰਨਾ ਹੈ ਤਾਂ ਬੁਨਿਆਦੀ ਢਾਂਚੇ ਦੀ ਕੁਆਲਿਟੀ, ਸਪੀਡ ਅਤੇ ਸਕੇਲ 'ਤੇ ਚਰਚਾ ਹੋਣੀ ਚਾਹੀਦੀ ਹੈ।

ਦਰਅਸਲ ਇਹ ਬਿਆਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਪੂਰਬੀ ਸਮਰਪਿਤ ਮਾਲਵਹਿਨ ਗਲਿਆਰਾ ਦੇ 'ਨਿਊ ਭਾਊਪੁਰ-ਨਿਊ ਖੁਰਜਾ' ਸੈਕਸ਼ਨ ਦਾ ਉਦਘਾਟਨ ਕਰਨ ਪਹੁੰਚੇ ,ਇਥੇ ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਹਰੀ ਝੰਡੀ ਦਿਖਾ ਕੇ ਉਦਘਾਟਨ ਕੀਤਾ। ਇਸ ਗਲਿਆਰੇ ਦਾ 351 ਕਿਲੋਮੀਟਰ ਲੰਬਾ ਨਿਊ ਭਾਊਪੁਰ-ਨਿਊ ਖੁਰਜਾ ਸੈਕਸ਼ਨ ਉੱਤਰ ਪ੍ਰਦੇਸ਼ 'ਚ ਸਥਿਤ ਹੈ ਅਤੇ ਇਸ ਨੂੰ 5,750 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ।

ਰੇਲਵੇ ਨੂੰ ਨਵੀਂ ਪਛਾਣ ਦੇਣ ਵਾਲਾ ਦਿਨ : ਪੀ.ਐੱਮ. ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਅੱਜ ਦਾ ਦਿਨ ਰੇਲਵੇ ਨੂੰ ਨਵੀਂ ਪਛਾਣ ਦੇਣ ਵਾਲਾ ਹੈ। ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਆਧੁਨਿਕ ਰੇਲਵੇ ਪ੍ਰਾਜੈਕਟ ਜ਼ਮੀਨ 'ਤੇ ਉਤਰਿਆ ਹੈ। ਇਸ ਨਵੀਂ ਮਾਲ ਗੱਡੀ 'ਚ ਨਵੇਂ ਭਾਰਤ ਦੀ ਗੂੰਜ ਸੁਣਾਈ ਦਿੱਤੀ ਹੈ । ਇਸ ਪੂਰੇ ਫਰੇਟ ਅਤੇ ਸੈਂਟਰ ਦੀ ਤਕਨਾਲੋਜੀ ਭਾਰਤ 'ਚ ਹੀ ਇੱਥੋਂ ਦੇ ਲੋਕਾਂ ਨੇ ਤਿਆਰ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦੀ ਵੱਡੀ ਆਰਥਿਕ ਤਾਕਤ ਬਣ ਰਿਹਾ ਹੈ।

ਹੋਰ ਪੜ੍ਹੋ :ਸਦਨ ‘ਚ ਬੇਇਜ਼ਤ ਹੋਣ ਵਾਲੇ ਡਿਪਟੀ ਸਪੀਕਰ ਨੇ ਕੀਤੀ ਖ਼ੁਦਕੁਸ਼ੀ

PM Modi to inaugurate EDFC's New, Bhaupur-New Khurja section on Tuesday -  The India Print : theindiaprint.com, The Print

ਪਿਛਲੇ 6 ਸਾਲਾਂ 'ਚ ਭਾਰਤ 'ਚ ਆਧੁਨਿਕ ਕਨੈਕਟੀਵਿਟੀ ਦੇ ਮੋਰਚੇ 'ਤੇ ਕੰਮ ਕੀਤਾ ਜਾ ਰਿਹਾ ਹੈ। ਮੋਦੀ ਨੇ ਕਿਹਾ ਕਿ ਦੇਸ਼ ਦੇ ਖੇਤ-ਬਜ਼ਾਰ ਮਾਲ ਢੋਹਣ 'ਤੇ ਨਿਰਭਰ ਹਨ, ਇਕ ਜਗ੍ਹਾ ਦੇ ਮਾਲ ਨੂੰ ਦੂਜੀ ਜਗ੍ਹਾ ਪਹੁੰਚਾਉਣਾ ਪੈਂਦਾ ਹੈ। ਆਬਾਦੀ ਵਧਣ ਦੇ ਨਾਲ-ਨਾਲ ਬੋਝ ਵਧਣ ਲੱਗਾ, ਸਾਡੇ ਇੱਥੇ ਯਾਤਰੀ-ਮਾਲ ਗੱਡੀ ਟਰੇਨ ਇਕ ਟਰੈਕ 'ਤੇ ਚੱਲਦੀਆਂ ਸਨ। ਜਿਸ ਕਾਰਨ ਦੋਵੇਂ ਟਰੇਨਾਂ ਲੇਟ ਹੁੰਦੀਆਂ ਸਨ। ਮਾਲ ਗੱਡੀ ਲੇਟ ਹੋਣ ਕਾਰਨ ਲਾਗਤ ਵੱਧ ਜਾਂਦੀ ਹੈ ਪਰ ਹੁਣ ਸਪੈਸ਼ਲ ਟਰੈਕ ਬਣਨ ਨਾਲ ਇਹ ਆਫ਼ਤ ਦੂਰ ਹੋਵੇਗੀ।