ਜੋੜੇ ਨੇ ਵਿਆਹ ਦੇ ਕਾਰਡ ‘ਤੇ ਲਿਖਵਾਈ ਅਜਿਹੀ ਲਾਈਨ , ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ

The couple on the wedding card line of writing , viral on social media
ਜੋੜੇ ਨੇ ਵਿਆਹ ਦੇ ਕਾਰਡ ‘ਤੇ ਲਿਖਵਾਈ ਅਜਿਹੀ ਲਾਈਨ , ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ

ਜੋੜੇ ਨੇ ਵਿਆਹ ਦੇ ਕਾਰਡ ‘ਤੇ ਲਿਖਵਾਈ ਅਜਿਹੀ ਲਾਈਨ , ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ:ਨਵੀਂ ਦਿੱਲੀ : ਆਮ ਤੌਰ ਉੱਤੇ ਵਿਆਹ ਦੇ ਸ਼ੁਭ ਕਾਰਜ ਦੀ ਸ਼ੁਰੁਆਤ ਓਦੋਂ ਮੰਨੀ ਜਾਂਦੀ ਹੈ, ਜਦੋਂ ਵਿਆਹ ਦੇ ਸੱਦੇ ਕਾਰਡ ਰਿਸ਼ਤੇਦਾਰਾਂ ਵਿਚ ਵੰਡੇ ਜਾਂਦੇ ਹਨ। ਵਿਆਹ ਦੀ ਤਾਰੀਖ ਪੱਕੀ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਕਾਰਡ ਛਪਵਾਏ ਜਾਂਦੇ ਹਨ ਤਾਂ ਕਿ ਲੋਕਾਂ ਨੂੰ ਪਹਿਲਾਂ ਹੀ ਇਨਵੀਟੇਸ਼ਨ ਦਿੱਤਾ ਜਾ ਸਕੇ ਪਰ ਹੁਣ ਵਿਆਹ ਦੇ ਕਾਰਡ ਉੱਤੇ ਅਜਿਹੀ ਲਾਇਨ ਲਿਖਵਾਈ ਹੈ, ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

The couple on the wedding card line of writing , viral on social media
ਜੋੜੇ ਨੇ ਵਿਆਹ ਦੇ ਕਾਰਡ ‘ਤੇ ਲਿਖਵਾਈ ਅਜਿਹੀ ਲਾਈਨ , ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ

ਇਸ ਦੌਰਾਨ ਇੱਕ ਅਜਿਹਾ ਵਿਆਹ ਦਾ ਕਾਰਡਸੋਸ਼ਲ ਮੀਡੀਆ ‘ਤੇਵਾਇਰਲ ਹੋ ਗਿਆ ਹੈ,ਜਿਸ ਵਿੱਚ ਜੋੜੇ ਨੇ ਲਿਖਿਆ ਸੀ ਕਿ ਜੇਕਰ ਮਹਿਮਾਨ ਵਿਆਹ ‘ਚ ਆਉਣ ਤੋਂ ਪਹਿਲਾਂ ਨਹੀਂ ਦੱਸਦੇ ਤਾਂ ਉਹ ਆਪਣੀ ਕੁਰਸੀ ਅਤੇ ਸੈਂਡਵਿਚ ਨਾਲ ਲੈ ਕੇ ਆਉਣ। ਇਸ ਨੂੰ ਸਭ ਤੋਂ ਪਹਿਲਾਂ ਇੱਕ ਯੂਜ਼ਰ ਨੇ ਸੋਸ਼ਲ ਡਿਸਕਸ਼ਨ ਵੈਬਸਾਈਟ Reddit ‘ਤੇ ਸ਼ੇਅਰ ਕੀਤਾ।

The couple on the wedding card line of writing , viral on social media
ਜੋੜੇ ਨੇ ਵਿਆਹ ਦੇ ਕਾਰਡ ‘ਤੇ ਲਿਖਵਾਈ ਅਜਿਹੀ ਲਾਈਨ , ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ

ਇਸ ਦੇ ਬਾਅਦ ਕਾਫ਼ੀ ਲੋਕ ਇਸ ਵਿਆਹ ਵਾਲੇ ਕਾਰਡ ਦੀ ਤਾਰੀਫ ਕਰ ਰਹੇ ਹਨ ਅਤੇ ਕੁੱਝ ਲੋਕ ਇਸਨੂੰ ਗਲਤ ਦੱਸ ਰਹੇ ਹਨ। ਹਾਲਾਂਕਿ ਵਿਆਹ ਵਾਲੇ ਕਾਰਡ ਭੇਜਣ ਵਾਲੇ ਜੋੜੇ ਦਾ ਨਾਮ ਸਾਹਮਣੇ ਨਹੀਂ ਆਇਆ ਪਰ ਇਹ ਵਿਆਹ 10 ਸਤੰਬਰ 2019 ਦਾ ਦੱਸਿਆ ਜਾ ਰਿਹਾ ਹੈ।

The couple on the wedding card line of writing , viral on social media
ਜੋੜੇ ਨੇ ਵਿਆਹ ਦੇ ਕਾਰਡ ‘ਤੇ ਲਿਖਵਾਈ ਅਜਿਹੀ ਲਾਈਨ , ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ

ਇੱਕ ਯੂਜਰ ਨੇ ਲਿਖਿਆ ਕਿ ਇਸਦਾ ਤਾਂ ਇਹ ਮਤਲੱਬ ਹੈ ਕਿ ਜਿਆਦਾ ਆਰਾਮਦਾਇਕ ਕੁਰਸੀ ਲਿਜਾ ਸਕਦੇ ਹਨ ਅਤੇ ਆਪਣੀ ਪਸੰਦ ਦਾ ਸੈਂਡਵਿਚ ਵੀ। ਇਹ ਮੇਰੇ ਲਈ ਮੁਸ਼ਕਲ ਨਹੀਂ ਹੈ, ਇੱਕ ਹੋਰ ਯੂਜਰ ਨੇ ਲਿਖਿਆ ਕਿ ਤੁਹਾਨੂੰ ਗਿਫਟ ਵੀ ਨਹੀਂ ਦੇਣਾ ਪਵੇਗਾ ਤੇ ਇਹ ਵੀ ਫਾਇਦੇ ਦਾ ਸੌਦਾ ਹੈ।
-PTCNews