ਦੇਸ਼

ਕੱਟੇ ਦਰੱਖਤ ਨੇ ਵਿਅਕਤੀ ਨੂੰ ਖ਼ੁਦ ਦਿੱਤੀ ਸਜ਼ਾ, ਵੀਡੀਓ ਆਈ ਸਾਹਮਣੇ

By Ravinder Singh -- August 24, 2022 9:26 pm

ਨਵੀਂ ਦਿੱਲੀ : ਵਾਤਵਾਰਣ ਪ੍ਰੇਮੀ ਤਾਂ ਚੌਗਿਰਦੇ ਨੂੰ ਇੰਨੀ ਜ਼ਿਆਦਾ ਮੁਹੱਬਤ ਕਰਦੇ ਹਨ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕੁਦਰਤ ਵੱਲੋਂ ਬਣਾਈ ਗਈ ਹਰ ਚੀਜ਼ 'ਚ ਇਨਸਾਨ ਵਾਂਗ ਹੀ ਜਾਨ ਹੁੰਦੀ ਹੈ। ਦਰੱਖਤਾਂ ਵਿੱਚ ਵੀ ਜਾਨ ਹੁੰਦੀ ਹੈ। ਉਨ੍ਹਾਂ ਨੂੰ ਵੀ ਮਾਰਨ ਤੇ ਕੱਟਣ ਉਤੇ ਸੱਟ ਜਾਂ ਦਰਦ ਮਹਿਸੂਸ ਹੁੰਦਾ ਹੈ। ਆਨੰਦ ਮਹਿੰਦਰਾ ਵੱਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਵੀਡੀਓ ਤੋਂ ਇਹ ਸਤਰਾਂ ਸੱਚ ਸਾਬਿਤ ਹੁੰਦੀਆਂ ਦਿਖਾਈ ਦੇ ਰਹੀਆਂ ਹਨ।

ਮਹਿੰਦਰਾ ਗਰੁੱਪ ਦੇ ਚੇਅਰਮੈਨ ਵੱਲੋਂ ਸ਼ੇਅਰ ਕੀਤੀ ਗਈ ਪੋਸਟ ਵਾਤਾਵਰਣ ਪ੍ਰੇਮ ਕਾਫੀ ਜ਼ਿਆਦਾ ਪਸੰਦ ਕਰ ਰਹੇ ਹਨ ਤੇ ਆਪਣੀਆਂ ਉਕਤ ਸਤਰਾਂ ਨੂੰ ਸੱਚ ਦੱਸ ਰਹੇ ਹਨ। ਇਨ੍ਹੀਂ ਦਿਨੀਂ ਉਨ੍ਹਾਂ ਦਾ ਇਕ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। ਜਿਸ 'ਚ ਕੁਝ ਲੋਕਾਂ ਦੇ ਦਰੱਖਤ ਕੱਟਣ ਦੀ ਵੀਡੀਓ ਸ਼ੇਅਰ ਕੀਤੀ ਹੈ।

ਕੱਟੇ ਦਰੱਖਤ ਨੇ ਵਿਅਕਤੀ ਨੂੰ ਖ਼ੁਦ ਦਿੱਤੀ ਸਜ਼ਾ, ਵੀਡੀਓ ਆਈ ਸਾਹਮਣੇਇਸ ਦੌਰਾਨ ਕੁਝ ਅਜਿਹਾ ਵਾਪਰਦਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਜੇਕਰ ਤੁਸੀਂ ਆਪਣੇ ਸਵਾਰਥ ਲਈ ਕੁਦਰਤ ਨਾਲ ਖਿਲਵਾੜ ਕਰਦੇ ਹੋ ਤਾਂ ਇਸ ਦਾ ਫਲ ਵੀ ਇਹੋ ਹੀ ਮਿਲੇਗਾ।

ਉਦਯੋਗਪਤੀ ਮਹਿੰਦਰਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਕੁਝ ਲੋਕ ਮਸ਼ੀਨ ਨਾਲ ਇੱਕ ਵੱਡੇ ਦਰੱਖਤ ਨੂੰ ਕੱਟਦੇ ਹੋਏ ਦਿਖਾਈ ਦੇ ਰਹੇ ਹਨ। ਉਹ ਦਰੱਖਤ ਨੂੰ ਵੱਢਣ ਵਿੱਚ ਕਾਮਯਾਬ ਹੋ ਜਾਂਦੇ ਹਨ ਪਰ ਜਿਸ ਸਮੇਂ ਦਰੱਖਤ ਡਿੱਗਦਾ ਹੈ ਤਾਂ ਕੱਟਣ ਵਾਲਾ ਵਿਅਕਤੀ ਉਸ ਵਿੱਚ ਫਸ ਜਾਂਦਾ ਹੈ ਤੇ ਕਾਫੀ ਉੱਚਾ ਹਵਾ ਵਿੱਚ ਉਛਲਦਾ ਹੈ ਤੇ ਇਕਦਮ ਥੱਲੇ ਡਿੱਗ ਪੈਂਦਾ ਹੈ। ਇਸ ਨਾਲ ਉਸ ਦੇ ਸੱਟਾਂ ਵੀ ਲੱਗਦੀਆਂ ਹਨ ਪਰ ਉਸ ਸਮੇਂ ਉਸ ਵਿਅਕਤੀ ਨੂੰ ਬਚਾਉਣ ਲਈ ਕਿਸੇ ਕੋਲ ਕੋਈ ਸਮਾਂ ਨਹੀਂ ਹੁੰਦਾ। ਇਹ ਸਾਰਾ ਕੁਝ ਬੜੀ ਤੇਜ਼ੀ ਨਾਲ ਵਾਪਰਦਾ ਹੈ।

-PTC News

ਇਹ ਵੀ ਪੜ੍ਹੋ : ਕਿਸਾਨਾਂ ਨੇ ਦੁੱਧ ਦੇ ਭਾਅ ਨੂੰ ਲੈ ਕੇ ਵੇਰਕਾ ਮਿਲਕ ਪਲਾਂਟ ਅੱਗੇ ਪੱਕਾ ਮੋਰਚਾ ਲਗਾਇਆ

  • Share