ਹੋਰ ਖਬਰਾਂ

ਕਿਸਾਨਾਂ ਦੇ ਹੱਕ 'ਚ ਡਟੀ USA 'ਚ ਰਹਿਣ ਵਾਲੀ ਕਿਸਾਨ ਦੀ ਧੀ, ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੇ 50-50 ਹਜ਼ਾਰ ਰੁਪਏ ਦੇ ਚੈੱਕ

By Jashan A -- August 06, 2021 1:14 pm -- Updated:August 06, 2021 1:15 pm

ਹੁਸ਼ਿਆਰਪੁਰ: ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਦੇਸ਼ ਦਾ ਅੰਨਦਾਤਾ ਦਿੱਲੀ ਦੀਆਂ ਬਰੂਹਾਂ 'ਤੇ ਡਟਿਆ ਹੋਇਆ ਹੈ। ਨਵੰਬਰ 2020 ਤੋਂ ਲੈ ਕੇ ਹੁਣ ਤੱਕ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਹੱਕਾਂ ਲਈ ਲੜਾਈ ਲੜ੍ਹ ਰਹੇ ਹਨ. ਅਜਿਹੇ 'ਚ ਇਸ ਸੰਘਰਸ਼ ਨੂੰ ਤੇਜ਼ ਕਰਨ ਲਈ ਕਈ ਦਾਨੀ ਸੱਜਣ ਅੱਗੇ ਆਏ, ਕਈ ਸਮਾਜਸੇਵੀ ਸੰਸਥਾਵਾਂ ਨੇ ਕਿਸਾਨਾਂ ਦੀ ਮਦਦ ਵੀ ਕੀਤੀ ਤੇ ਕਈ NRI ਵੀਰਾਂ ਨੇ ਵੀ ਕਿਸਾਨਾਂ ਦੀ ਬਾਂਹ ਫੜੀ ਤੇ ਹੁਣ ਇਸ ਸੰਘਰਸ਼ 'ਚ ਆਪਣਾ ਯੋਗਦਾਨ ਪਾ ਰਹੇ ਹਨ।

ਇਸੇ ਦੀ ਉਦਾਹਰਣ ਬਣ ਕੇ ਸਾਮਣੇ ਆਈ USA ਦੀ ਰਹਿਣ ਵਾਲੀ ਕਿਸਾਨ ਦੀ ਧੀ ਹਰਪ੍ਰੀਤ ਸੰਘਾ, ਜਿਸ ਵਲੋਂ ਜਿਲ੍ਹਾ ਹੁਸ਼ਿਆਰਪੁਰ ਦੇ ਉਹਨਾਂ ਪਰਿਵਾਰਾਂ ਨੂੰ 50-50 ਹਜ਼ਾਰ ਦੇ ਚੈਕ ਵੰਡੇ ਗਏ ਜਿਹੜੇ ਪਰਿਵਾਰਾਂ ਦੇ ਮੈਂਬਰ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋ ਗਏ ਸਨ।

ਹੋਰ ਪੜ੍ਹੋ:ਹਰਿਆਣਾ ਦੀਆਂ ਹਾਕੀ ਖਿਡਾਰਨਾਂ ਲਈ ਮਨੋਹਰ ਲਾਲ ਖੱਟਰ ਦਾ ਵੱਡਾ ਐਲਾਨ

ਹਰਪ੍ਰੀਤ ਦੀ ਇਸ ਪਹਿਲਕਦਮੀ ਦਾ ਪੀੜਤ ਪਰਿਵਾਰਾਂ ਨੇ ਧੰਨਵਾਦ ਕੀਤਾ, ਉਥੇ ਹੀ ਹਰਪ੍ਰੀਤ ਨੇ ਵੀ ਇਸ ਸੰਘਰਸ਼ ਦਾ ਦੁੱਖ ਮਹਿਸੂਸ ਕਰਦੇ ਕਿਹਾ ਕਿ ਅਸੀਂ ਉਹਨਾਂ ਵੀਰਾਂ ਨਾਲ ਇਹ ਜੰਗ ਦਿੱਲੀ ਦੀਆਂ ਬਰੂਹਾਂ 'ਤੇ ਨਹੀਂ ਲੜ ਸਕੇ ਪਰ ਹਰ ਤਰ੍ਹਾਂ ਆਪਣੇ ਕਿਸਾਨ ਵੀਰਾਂ ਦੇ ਨਾਲ ਹਾਂ।

ਜ਼ਿਕਰ ਏ ਖਾਸ ਹੈ ਕਿ ਕਈ ਮਹੀਨੇ ਬੀਤ ਚੁੱਕੇ ਹਨ, ਕਿਸਾਨ ਲਗਾਤਰ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਹਨ,ਪਰ ਕੇਂਦਰ ਸਰਕਾਰ ਦੇ ਕੰਨੀ ਜੂੰ ਨਹੀਂ ਸਰਕ ਰਹੀ। ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਮੀਟਿੰਗਾਂ ਦਾ ਦੌਰ ਵੀ ਚੱਲਿਆ, ਪਰ ਗੱਲ ਸਿਰੇ ਨਾ ਲੱਗੀ।

-PTC News

  • Share