ਮੁੱਖ ਖਬਰਾਂ

ਸਹੁਰਿਆਂ ਦੇ ਜ਼ੁਲਮ ਦੀ ਸ਼ਿਕਾਰ ਧੀ ਨੇ ਮਰਨ ਤੋਂ ਪਹਿਲਾਂ ਮਾਂ ਨੂੰ ਕਹੀ ਆਖਰੀ ਗੱਲ

By Jagroop Kaur -- April 08, 2021 3:23 pm -- Updated:April 08, 2021 3:23 pm

ਮਾਪੇ ਆਪਣੀਆਂ ਧਿਆਨ ਨੂੰ ਚਾਵਾਂ ਨਾਲ ਪਾਲ ਪੋਸ ਕੇ ਵਿਆਹੁੰਦੇ ਹਨ ਕਿ ਸਹੁਰੇ ਪਰਿਵਾਰ ਚ ਉਹਨਾਂ ਦਾ ਜੀਵਨ ਸੁਖਾਲਾ ਰਹੇ , ਪਰ ਕੁਝ ਮਾਤਾ ਪਿਤਾ ਅਜਿਹੇ ਅਭਾਗੇ ਹੁੰਦੇ ਹਨ ਕਿ ਉਹਨਾਂ ਦੀ ਔਲਾਦ ਨੂੰ ਸੁਖ ਤਾਂ ਕੀ ਮਿਲਣਾ , ਉਹਨਾਂ ਦੀ ਜ਼ਿੰਦਗੀ ਤੱਕ ਉਹਨਾਂ ਤੋਂ ਖੂਹ ਲਈ ਜਾਂਦੀ ਹੈ , ਅਜਿਹਾ ਹੀ ਮੰਜ਼ਰ ਦੇਖਣ ਨੂੰ ਮਿਲਿਆ ਸ਼ਹਿਰ ਜਲੰਧਰ 'ਚ ਜਿਥੇ ਇਕ 25 ਸਾਲਾ ਵਿਆਹੀ ਲੜਕੀ ਦੀ ਲਾਸ਼ ਲਟਕਦੀ ਮਿਲੀ। ਲੜਕੀ ਨੇ ਇਸ ਘਟਨਾ ਤੋਂ ਪਹਿਲਾਂ ਆਪਣੀ ਮਾਂ ਨੂੰ ਫੋਨ ਉਤੇ ਕਿਹਾ ਸੀ ਕਿ ਇਹ ਮੇਰੀ ਆਖਰੀ ਕਾਲ ਹੈ, ਉਹ ਮੈਨੂੰ ਕੁੱਟ ਰਹੇ ਹਨ ਅਤੇ ਮੇਰੇ ਹੱਥ ਬੰਨ੍ਹ ਕੇ ਲਟਕਣਾ ਚਾਹੁੰਦੇ ਹਨ।ਧੀ ਨੇ ਮਾਂ ਨੂੰ ਫੋਨ ‘ਤੇ ਕਿਹਾ ਮੇਰੀ ਆਖਰੀ ਕਾਲ ਹੈ, ਫਿਰ ਫਾਹੇ ਨਾਲ ਲਟਕੀ ਮਿਲੀ ਲਾਸ਼ਪੜ੍ਹੋ ਹੋਰ ਖ਼ਬਰਾਂ : ਹੁਣ ਪੂਰੇ ਪੰਜਾਬ ‘ਚ ਲੱਗੇਗਾ ਨਾਈਟ ਕਰਫ਼ਿਊ ,ਰਾਜਨੀਤਿਕ ਇਕੱਠਾਂ ‘ਤੇ ਪੂਰੀ ਤਰ੍ਹਾਂ ਪਾਬੰਦੀ

ਇਸ ਤੋਂ ਬਾਅਦ ਜਦੋਂ ਮਾਂ ਆਪਣੀ ਧੀ ਕੋਲ ਗਈ ਤਾਂ ਉਸ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਦੀ ਪਛਾਣ ਪ੍ਰਵੀਨ ਵਜੋਂ ਹੋਈ ਹੈ। ਮ੍ਰਿਤਕ ਰਾਜਰਾਣੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਪ੍ਰਵੀਨ ਦਾ ਵਿਆਹ ਸਾਲ 2018 ਵਿੱਚ ਸ਼ਹਿਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿੱਚ ਸਾਗਰ ਨਾਲ ਹੋਇਆ ਸੀ। ਉਸ ਦਾ ਇੱਕ 13 ਮਹੀਨੇ ਦਾ ਬੇਟਾ ਵੀ ਹੈ।Woman in Odisha stripped naked, beaten up by in-laws for not fulfilling  dowry demands | Hindustan Times

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਨੇ ਤੋੜੇ ਸਾਰੇ ਰਿਕਾਰਡ ,24 ਘੰਟਿਆਂ ‘ਚ 1 ਲੱਖ 26 ਹਜ਼ਾਰ ਨਵੇਂ ਕੇਸ ਆਏ ਸਾਹਮਣੇ

ਰਾਜਰਾਣੀ ਦਾ ਦੋਸ਼ ਹੈ ਕਿ ਉਸ ਦੇ ਸਹੁਰੇ ਉਨ੍ਹਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਮ੍ਰਿਤਕ ਲੜਕੀ ਦੀ ਮਾਂ ਨੇ ਦੱਸਿਆ ਕਿ ਬੇਟੀ ਦਾ ਬੁੱਧਵਾਰ ਦੁਪਹਿਰ 2 ਵਜੇ ਆਇਆ ਕਿ ਉਸਦੇ ਪਤੀ ਦੀ ਦੋਸਤ ਆਸ਼ੂ ਦੀ ਕੁੜਮਾਈ ਟੁੱਟ ਗਈ ਹੈ, ਜਿਸ ਕਾਰਨ ਸਹੁਰੇ ਉਸ 'ਤੇ ਦੋਸ਼ ਲਗਾ ਰਹੇ ਹਨ। ਇੰਨਾ ਹੀ ਨਹੀਂ ਆਸ਼ੂ ਦੇ ਮਾਪੇ ਵੀ ਉਸ ਨੂੰ ਬੁਰਾ ਕਹਿ ਰਹੇ ਹਨ। ਰਾਜਰਾਨੀ ਨੇ ਕਿਹਾ ਕਿ ਉਸਨੇ ਇਸ ‘ਤੇ ਬੇਟੀ ਨੂੰ ਕਾਫ਼ੀ ਸਮਝਾਇਆ ਸੀ।

ਮਾਂ ਨੇ ਦੱਸਿਆ ਕਿ ਉਸਦੀ ਲੜਕੀ ਪ੍ਰਵੀਨ ਨੇ ਸ਼ਾਮ 4:30 ਵਜੇ ਦੁਬਾਰਾ ਫੋਨ ਕੀਤਾ ਸੀ। ਉਸਨੇ ਕਿਹਾ ਕਿ ਮੈਨੂੰ ਕੁੱਟ ਰਹੇ ਹਨ, ਤੰਗ ਕਰ ਰਹੇ ਹਨ ਅਤੇ ਹੱਥ ਬੰਨ ਕੇ ਲਟਕਣਾ ਚਾਹੁੰਦੇ ਹਨ। ਇਹ ਮੇਰੀ ਆਖਰੀ ਕਾਲ ਹੈ। ਮੈਨੂੰ ਬਚਾ ਲਓ। ਇਸ ਤੋਂ ਬਾਅਦ ਜਦੋਂ ਉਨ੍ਹਾਂ ਧੀ ਨੂੰ ਮੁੜ ਤੋਂ ਫੋਨ ਮਿਲਾਇਆ ਤਾਂ ਉਸਦਾ ਫੋਨ ਬੰਦ ਆ ਰਿਹਾ ਸੀ। ਉਨ੍ਹਾਂ ਨੇ ਤੁਰੰਤ ਨੀਲਾ ਮਹਿਲ ਵਿਖੇ ਰਹਿੰਦੀ ਵੱਡੀ ਧੀ ਆਂਚਲ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ। ਜਦੋਂ ਉਹ ਆਪਣੀ ਭੈਣ ਪ੍ਰਵੀਨ ਦੇ ਘਰ ਪਹੁੰਚੀ ਤਾਂ ਉਸ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ।
ਘਰ ਦੇ ਆਸ ਪਾਸ ਲੋਕਾਂ ਦੀ ਭੀੜ ਸੀ। ਪਰਿਵਾਰਕ ਮੈਂਬਰ ਵੀ ਘਰ ਨਹੀਂ ਸਨ। ਐਸਐਚਓ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਹ ਮਾਮਲਾ ਕਤਲ ਦਾ ਹੈ ਜਾਂ ਆਤਮ ਹੱਤਿਆ ਦਾ ਇਹ ਤਾਂ ਹੁਣ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ।
  • Share