Advertisment

ਭਾਰੀ ਮੀਂਹ ਨਾਲ ਹੋਇਆ ਦਿਨ ਦਾ ਆਗਾਜ਼, ਕਿਸਾਨਾਂ ਨੂੰ ਮਿਲੀ ਵੱਡੀ ਰਾਹਤ

author-image
Ravinder Singh
Updated On
New Update
ਭਾਰੀ ਮੀਂਹ ਨਾਲ ਹੋਇਆ ਦਿਨ ਦਾ ਆਗਾਜ਼, ਕਿਸਾਨਾਂ ਨੂੰ ਮਿਲੀ ਵੱਡੀ ਰਾਹਤ
Advertisment
ਚੰਡੀਗੜ੍ਹ : ਚੰਡੀਗੜ੍ਹ ਵਿੱਚ ਵੀਰਵਾਰ ਨੂੰ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਵਿੱਚ ਭਾਰੀ ਮੀਂਹ ਨਾਲ ਦਿਨ ਦਾ ਆਗਾਜ਼ ਹੋਇਆ ਹੈ। ਸਵੇਰੇ ਪੰਜਾਬ ਦੇ ਕਈ ਜ਼ਿਲ੍ਹਿਆਂ ਤੇ ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈਣ ਨਾਲ ਮੌਸਮ ਖ਼ੁਸ਼ਗਵਾਰ ਹੋ ਗਿਆ।। ਟ੍ਰਾਈਸਿਟੀ (ਚੰਡੀਗੜ੍ਹ-ਪੰਚਕੂਲਾ ਅਤੇ ਮੋਹਾਲੀ) ਵਿੱਚ ਸਵੇਰ ਤੋਂ ਹੋ ਰਹੀ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਪਹੁੰਚਾਈ। ਦਿੱਲੀ ਅਤੇ ਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਉਥੇ ਸੜਕਾਂ ਉਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ। ਮੌਨਸੂਨ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ।
Advertisment
ਭਾਰੀ ਮੀਂਹ ਨਾਲ ਹੋਇਆ ਦਿਨ ਦਾ ਆਗਾਜ਼, ਕਿਸਾਨਾਂ ਨੂੰ ਮਿਲੀ ਵੱਡੀ ਰਾਹਤਮੌਸਮ ਵਿਭਾਗ ਦਾ ਦਾਅਵਾ ਹੈ ਕਿ ਮੌਨਸੂਨ ਅੱਜ ਚੰਡੀਗੜ੍ਹ ਪਹੁੰਚ ਜਾਵੇਗਾ। ਅਜਿਹੇ 'ਚ ਹੁਣ ਸਾਉਣ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਹਾਲਾਂਕਿ ਇਸ ਤੋਂ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਮੌਸਮ ਬਦਲ ਗਿਆ ਅਤੇ ਸਵੇਰੇ ਤੇਜ਼ ਬਾਰਿਸ਼ ਹੋਈ। ਇਸ ਨਾਲ ਗਰਮੀ ਅਤੇ ਹੁੰਮਸ ਤੋਂ ਜੂਝ ਰਹੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ। ਭਾਰੀ ਮੀਂਹ ਨਾਲ ਹੋਇਆ ਦਿਨ ਦਾ ਆਗਾਜ਼, ਕਿਸਾਨਾਂ ਨੂੰ ਮਿਲੀ ਵੱਡੀ ਰਾਹਤਇਸ ਵਾਰ ਹਾਲ ਹੀ ਵਿੱਚ ਕੁਝ ਅਜਿਹੇ ਬਣ ਰਹੇ ਹਨ ਕਿ ਦੋ ਜੁਲਾਈ ਦੇ ਬਾਅਦ ਮੌਨਸੂਨ ਆਉਣ ਦੀ ਸੰਭਾਵਨਾ ਸੀ। ਹਾਲਾਂਕਿ 24 ਘੰਟੇ ਵਿੱਚ ਆਉਣ ਵਾਲੇ ਮੌਸਮ ਵਿੱਚ ਤਬਦੀਲੀ ਤੋਂ ਬਾਅਦ ਮੌਨਸੂਨ ਨੇ ਇੱਕ ਦਿਨ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਇਸ ਵਾਰ ਜੁਲਾਈ ਵਿੱਚ ਆਮ ਤੋਂ ਵੱਧ ਬਾਰਿਸ਼ ਹੋਣ ਦੀ ਮੌਸਮ ਵਿਭਾਗ ਦੀ ਸੰਭਾਵਨਾ ਜਤਾਈ ਹੈ। ਚੰਡੀਗੜ੍ਹ ਵਿੱਚ ਬੁੱਧਵਾਰ ਨੂੰ 10.8 ਮਿਲੀਮੀਟਰ ਮੀਂਹ ਪਿਆ। ਇਸ ਦੇ ਨਾਲ ਹੀ ਅੱਜ ਸਵੇਰ ਤੋਂ ਹੀ ਮੌਸਮ ਖ਼ਰਾਬ ਬਣਿਆ ਹੋਇਆ ਹੈ। ਅਸਮਾਨ ਵਿੱਚ ਕਾਲੇ ਬੱਦਲ ਛਾਏ ਰਹੇ। ਬੁੱਧਵਾਰ ਨੂੰ ਹੋਈ ਬਾਰਿਸ਼ ਕਾਰਨ ਵੱਧ ਤੋਂ ਵੱਧ ਤਾਪਮਾਨ ਸੱਤ ਡਿਗਰੀ ਹੇਠਾਂ ਆ ਗਿਆ ਹੈ। ਭਾਰੀ ਮੀਂਹ ਨਾਲ ਹੋਇਆ ਦਿਨ ਦਾ ਆਗਾਜ਼, ਕਿਸਾਨਾਂ ਨੂੰ ਮਿਲੀ ਵੱਡੀ ਰਾਹਤਜ਼ਿਕਰਯੋਗ ਹੈ ਕਿ ਬੁੱਧਵਾਰ ਸਵੇਰ ਦੀ ਸ਼ੁਰੂਆਤ ਹੋਈ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਬਹੁਤ ਰਾਹਤ ਦਿੱਤੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ।
Advertisment
ਭਾਰੀ ਮੀਂਹ ਨਾਲ ਹੋਇਆ ਦਿਨ ਦਾ ਆਗਾਜ਼, ਕਿਸਾਨਾਂ ਨੂੰ ਮਿਲੀ ਵੱਡੀ ਰਾਹਤਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਸਾਲ ਜੂਨ ਮਹੀਨੇ 'ਚ ਹੁਣ ਤਕ 40.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਜੋ ਕਿ ਆਮ ਨਾਲੋਂ 76.2 ਮਿਲੀਮੀਟਰ ਘੱਟ ਹੈ। ਜੂਨ ਵਿੱਚ ਪਿਛਲੇ 4 ਸਾਲਾਂ ਦੇ ਮੁਕਾਬਲੇ ਜ਼ਿਆਦਾ ਮੀਂਹ ਪਿਆ ਹੈ। ਜੇਕਰ ਆਗਰਾ ਸ਼ਹਿਰ 'ਚ ਭਾਰੀ ਮੀਂਹ ਪੈਂਦਾ ਹੈ ਤਾਂ ਇਹ ਅੰਕੜਾ ਵਧ ਸਕਦਾ ਹੈ। publive-image -PTC News ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦੇ ਵੱਧਦੇ ਮਾਮਲੇ ਬਣੇ ਚਿੰਤਾ ਦਾ ਵਿਸ਼ਾ, ਤਿੰਨ ਮੌਤਾਂ-
latestnews delhi chandigarh punjab weather punjabnews heavyrain wind meteorologicaldepartment
Advertisment

Stay updated with the latest news headlines.

Follow us:
Advertisment