ਅੱਜ ਹੋਵੇਗੀ ਕੇਂਦਰ ਤੇ ਕਿਸਾਨਾਂ ਦੀ ਅੱਠਵੇਂ ਦੌਰ ਦੀ ਮੀਟਿੰਗ

By Jagroop Kaur - January 08, 2021 10:01 am

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨ ਸੰਗਠਨਾਂ ਵਿਚਕਾਰ ਅੱਜ ਅੱਠਵੇਂ ਦੌਰ ਦੀ ਗੱਲਬਾਤ ਹੋਵੇਗੀ। ਕਿਸਾਨ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਆਪਣੀ ਮੰਗ ’ਤੇ ਅੜ੍ਹੇ ਹੋਏ ਹਨ ਜਦਕਿ ਸਰਕਾਰ ਇਸ ਨੂੰ ਵਾਪਸ ਕਰਨ ਦੀ ਥਾਂ ਇਸ ’ਚ ਸੰਸ਼ੋਧਨ ਕਰਨ ਨੂੰ ਤਿਆਰ ਹੈ।

ਕਿਸਾਨਾਂ ਅਤੇ ਸਰਕਾਰ ਦੇ ਵਿਚਕਾਰ ਜੋ ਜਿੱਦ ਦੀ ਦੀਵਾਰ ਖੜ੍ਹੀ ਹੈ। ਹੁਣ ਅੱਜ ਦੀ ਮੀਟਿੰਗ ਵਿਚ ਦੇਖਣਾ ਹੋਵੇਗਾ ਕਿ ਕੀ ਇਹ ਦੀਵਾਰ ਡਿੱਗੇਗੀ ਜਾਂ ਇਹ ਸੰਘਰਸ਼ ਅਜੇ ਵੀ ਜਾਰੀ ਰਹੇਗਾ। ਇਸ ਨੂੰ ਲੈਕੇ ਸਭ ਦੀਆਂ ਨਜ਼ਰਾਂ ਅੱਜ ਦੀ ਮੀਟਿੰਗ 'ਤੇ ਬਣੀਆਂ ਹੋਈਆਂ ਹਨ ।

ਹੋਰ ਪੜ੍ਹੋ :ਮੀਂਹ ਤੇ ਠੰਡ ‘ਚ ਠਰਦੇ ਕਿਸਾਨਾਂ ਲਈ DSGMC ਨੇ ਬੱਸਾਂ ਨੂੰ ਇੰਝ ਬਣਾਇਆ ‘ਰੈਨ ਬਸੇਰਾ’

ਦੱਸਣਯੋਗ ਹੈ ਕਿ ਅੱਠਵੇਂ ਦੌਰ ਦੀ ਗੱਲਬਾਤ ਦੁਪਿਹਰ 2 ਵਜੇ ਵਿਗਿਆਨ ਭਵਨ ’ਚ ਹੋਵੇਗੀ। ਇਸ ਤੋਂ ਪਹਿਲਾਂ ਚਾਰ ਜਨਵਰੀ ਨੂੰ ਹੋਈ ਮੀਟਿੰਗ ਦੇ ਬੇਨਤੀਜ਼ਾ ਰਹਿਣ ਤੋਂ ਬਾਅਦ ਇਹ ਮੀਟਿੰਗ ਮੁੱਖ ਹੈ। ਸਰਕਾਰ ਨੇ 30 ਦਸੰਬਰ ਨੂੰ ਛੇਵੇਂ ਦੌਰ ਦੀ ਗੱਲਬਾਤ ’ਚ ਕਿਸਾਨਾਂ ਦੀ ਬਿਜਲੀ ਸਬਸਿਡੀ ਅਤੇ ਪਰਾਲੀ ਸਾੜਨ ਸਬੰਧੀ ਦੋ ਮੰਗਾਂ ਨੂੰ ਮੰਨ ਲਿਆ ਸੀ। ਇਸ ਤੋਂ ਪਹਿਲਾਂ ਦੀ ਕਿਸੇ ਵੀ ਗੱਲਬਾਤ ’ਚ ਕੋਈ ਸਫ਼ਲਤਾ ਨਹੀਂ ਮਿਲੀ ਸੀ।

Days after meeting PM Narendra Modi, BJP leader Surjit Kumar Jyani met Amit Shah to discuss farmers protest against farm laws 2020.ਜ਼ਿਕਰਯੋਗ ਹੈ ਕਿ ਸਰਕਾਰ ਨੂੰ ਜਗਾਉਣ ਲਈ ਵੀਰਵਾਰ ਨੂੰ ਦੇਸ਼ ਭਰ 'ਚ ਪ੍ਰਦਰਸ਼ਨਕਾਰੀਆਂ ਕਿਸਾਨਾਂ ਨੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਆਪਣੀ ਮੰਗ ਨੂੰ ਲੈ ਕੇ ਟਰੈਕਟਰ ਰੈਲੀਆਂ ਕੱਢੀਆਂ, ਜਦੋਂਕਿ ਕੇਂਦਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਇਲਾਵਾ ਹਰ ਪ੍ਰਸਤਾਵ ’ਤੇ ਵਿਚਾਰ ਲਈ ਤਿਆਰ ਹਨ।

ਦਿੱਲੀ ਦੇ ਬਾਹਰੀ ਖੇਤਰ ਸਥਿਤ ਕੇ.ਐੱਮ.ਪੀ. ਐਕਸਪ੍ਰੈਸਵੇ ’ਤੇ ਵੀਰਵਾਰ ਨੂੰ ਤਿਰੰਗਾ ਅਤੇ ਕਿਸਾਨਾਂ ਸੰਗਠਨਾਂ ਨੇ ਝੰਡੇ ਲੱਗੇ ਹਜ਼ਾਰਾਂ ਟਰੈਕਟਰਾਂ ਦੇ ਮਾਰਚ ਕਰਨ ਦੌਰਾਨ ਇਕ ਮੁੱਖ ਕਿਸਾਨ ਨੇਤਾ ਨੇ ਇਸ ਨੂੰ 26 ਜਨਵਰੀ ਟਰੈਕਟਰ ਪਰੇਡ ਦੀ ਇਕ ਰਿਹਰਸਲ ਦੱਸਿਆ। ਭਾਰਤੀ ਕਿਸਾਨ ਯੂਨੀਅਨ ਦੇ ਨੇਤਾਵਾਂ ਨੇ ਕਿਹਾ ਕਿ ਇਹ 26 ਜਨਵਰੀ ਨੂੰ ਪ੍ਰਸਤਾਵਿਤ ਟਰੈਕਟਰ ਪਰੇਡ ਦੀ ਇਕ ਰਿਹਰਸਲ ਸੀ। ਅਸਲ ਤਾਕਤ ਤਾਂ 26 ਜਨਵਰੀ ਨੂੰ ਦਿਖਾਈ ਜਾਵੇਗੀ।

adv-img
adv-img