ਨਸ਼ੇੜੀਆਂ ਦੇ ਵੱਧ ਰਹੇ ਹੌਂਸਲੇ,ਨੌਜਵਾਨ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ

By Jagroop Kaur - June 13, 2021 6:06 pm

ਪੰਜਾਬ ਵਿਚ ਇਹਨੀਂ ਦਿਨੀਂ ਗੁੰਡਾਗਰਦੀ ਦਾ ਬੋਲ ਬਾਲਾ ਹੈ , ਨਸ਼ੇੜੀਆਂ ਦੇ ਵੀ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਨਿੱਤ ਦਿਨ ਕੋਈ ਨਾ ਕੋਈ ਅਜਿਹੀ ਵਾਰਦਾਤ ਸਾਹਮਣੇ ਆ ਰਹੀ ਹੈ ਕਿ ਬਠਿੰਡਾ ਦੇ ਰਾਮਪੁਰਾ ਵਿੱਚ ਜਿੱਥੇ ਇੱਕ ਕਬੱਡੀ ਕੋਚ ਨੂੰ ਮਾਰ ਮਾਰ ਕੇ ਕਥਿਤ ਨਸ਼ੇੜੀਆਂ ਨੇ ਉਹਦਾ ਕਤਲ ਕਰ ਦਿੱਤਾ। ਉਥੇ ਹੀ ਦੂਜੇ ਪਾਸੇ ਬਠਿੰਡਾ ਵਿਚ ਇਕ ਹੋਰ ਮਾਮਲਾ ਇਹੋ ਜਿਹੇ ਸਾਹਮਣੇ ਆਇਆ ਹੈ। ਬਠਿੰਡਾ ਐਫ ਸੀ ਆਈ ਗੁਦਾਮਾਂ, ਨੇੜੇ ਅਨਾਜ ਮੰਡੀ ਵਿੱਚ ਤਿੰਨ ਕਥਿਤ ਨਸ਼ੇੜੀਆਂ ਨੇ ਇਕ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ। ਜਿਸ ਤੋਂ ਬਾਅਦ ਮਨਪ੍ਰੀਤ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ।

Read More : ਭਾਰਤੀ ਮੂਲ ਦੇ ਦੋ ਪੱਤਰਕਾਰਾਂ ਨੇ ਜਿੱਤਿਆ ਅਮਰੀਕਾ ਦਾ ਵੱਕਾਰੀ ਐਵਾਰਡ

ਪੀੜਤ ਮਨਪ੍ਰੀਤ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਤਿੰਨੋਂ ਮੁੰਡੇ ਨਸ਼ਾ ਕਰਦੇ ਹਨ। ਇਨ੍ਹਾਂ ਮੁੰਡਿਆ ਨੇ ਨਸ਼ੇ ਦੀ ਹਾਲਤ ਵਿੱਚ ਟੱਲੀ ਸਨ। ਉਨ੍ਹਾਂ ਮੇਰੀ ਕੁੱਟਮਾਰ ਕੀਤੀ ਜਿਨ੍ਹਾਂ ਵਿੱਚੋ ਕਾਫੀ ਲੋਕਾਂ ਨੇ ਤਾਂ ਦਾਰੂ ਪੀਤੀ ਹੋਈ ਸੀ।ਪੀੜਤ ਨੇ ਕਿਹਾ ਕਿ ਕਿਸੇ ਛੋਟੀ ਜਿਹੀ ਗੱਲ ਪਿੱਛੇ ਕਥਿਤ ਨਸ਼ੇੜੀਆਂ ਨੇ ਉਸਦੇ ਸਿਰ ਤੇ ਇੱਟਾਂ ਮਾਰੀਆਂ ਤੇ ਉਹਨੂੰ ਬਹੁਤ ਕੁੱਟਿਆ। ਮਨਪ੍ਰੀਤ ਨੇ ਕਿਹਾ ਕਿ ਜੇਕਰ ਉਸ ਦੇ ਘਰ ਦੇ ਆਸ ਪਾਸ ਦੇ ਲੋਕ ਵਿੱਚ ਨਹੀਂ ਆਉਂਦੇ ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦਿੰਦੇ।

ਪੜੋ ਹੋਰ ਖਬਰਾਂ: ਕੋਲਕਾਤਾ ਵਿਖੇ ਪੁਲਿਸ ਐਨਕਾਊਂਟਰ ‘ਚ ਮਾਰੇ ਗਏ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦੀ ਖਰੜ ਪਹੁੰਚੀ ਲਾਸ਼

ਮਨਪ੍ਰੀਤ ਦੀ ਮਾਂ ਕੁਲਵਿੰਦਰ ਕੌਰ ਨੇ ਪੁਲੀਸ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ ਨਸ਼ੇ ਵੇਚਣ ਵਾਲੇ ਬੰਦਿਆਂ ਨੂੰ ਫੜਿਆ ਜਾਵੇ ਤੇ ਉਸ ਦੇ ਬੱਚੇ ਨੂੰ ਕੁੱਟਣ ਵਾਲੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ। ਇਸ ਪੂਰੇ ਮਾਮਲੇ ਨੂੰ ਲੈਕੇ ਪੁਲਿਸ ਥਾਣਾ ਕੋਤਵਾਲੀ ਨੇ ਐਸ ਐਚ ਓ ਦਲਜੀਤ ਸਿੰਘ ਬਰਾੜ ਨੇ ਕਿਹਾ ਪੁਲੀਸ ਨੇ ਆਰੋਪੀਆ ਦੇ ਖ਼ਿਲਾਫ਼ ਪਰਚਾ ਦਰਜ਼ ਕਰ ਲਿਆ ਹੈ ਅਤੇ ਛੇਤੀ ਹੀ ਗਿਰਫਤਾਰੀ ਹੋ ਜਾਵੇਗੀ।

adv-img
adv-img