ਮੁੱਖ ਖਬਰਾਂ

ਧਾਰਮਿਕ ਡੇਰੇ ਦੇ ਮੁਖੀ ਨੇ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 15 ਲੱਖ ਰੁਪਏ ਦੀ ਮਾਰੀ ਠੱਗੀ

By Ravinder Singh -- July 29, 2022 4:26 pm

ਹੁਸ਼ਿਆਰਪੁਰ : ਗੜ੍ਹਸ਼ੰਕਰ ਦੇ ਪਿੰਡ ਮਜਾਰਾ ਡਿੰਗਰਿਆ ਦੇ ਇਕ ਵਿਅਕਤੀ ਨੂੰ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਪਾਂਸ਼ਟਾ ਵਿਖੇ ਸਥਿਤ ਧਾਰਮਿਕ ਡੇਰੇ ਦੇ ਮੁਖੀ ਨੇ ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ 15 ਲੱਖ ਰੁਪਏ ਠੱਗ ਲਏ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਕਾਨੂੰਨ ਦੀ ਧਾਰਾ 406, 420 ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਧਾਰਮਿਕ ਡੇਰੇ ਦੇ ਮੁਖੀ ਨੇ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 15 ਲੱਖ ਰੁਪਏ ਦੀ ਮਾਰੀ ਠੱਗੀਰੁਜ਼ਗਾਰ ਦੀ ਭਾਲ ਵਿੱਚ ਪੰਜਾਬ ਦੇ ਨੌਜਵਾਨ ਲਗਾਤਾਰ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ ਤੇ ਜਿਸ ਦੇ ਨਾਲ ਜ਼ਿਆਦਾਤਰ ਨੌਜਵਾਨ ਫਰਜ਼ੀ ਏਜੰਟਾਂ ਦੇ ਧੱਕੇ ਚੜ੍ਹਕੇ ਆਪਣੀ ਜਮ੍ਹਾਂ ਪੂੰਜੀ ਨੂੰ ਵੀ ਬਰਬਾਦ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਗੜ੍ਹਸ਼ੰਕਰ ਦੇ ਪਿੰਡ ਮਜਾਰਾ ਡਿੰਗਰਿਆ ਵਿੱਚ ਸਾਹਮਣੇ ਆਇਆ ਹੈ। ਮਜਾਰਾ ਡਿੰਗਰਿਆ ਵਾਸੀ ਰਛਪਾਲ ਸਿੰਘ ਪੁੱਤਰ ਬੂਟਾ ਰਾਮ ਨਾਲ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਪਾਂਸਟਾ ਡੇਰੇ ਨੇ ਠੱਗੀ ਮਾਰ ਲਈ। ਰਛਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦਾ ਛੋਟਾ ਭਰਾ ਜਸਪਾਲ ਸਿੰਘ 2017 ਵਿੱਚ ਪਿੰਡ ਪਾਂਸ਼ਟਾ ਦੇ ਡੇਰਾ ਮਾਈ ਭੁੱਲੀ ਘੁਮਾਰੀ ਵਿਖੇ ਰੰਗ ਦਾ ਕੰਮ ਕਰਨ ਗਿਆ ਸੀ। ਜਿੱਥੇ ਡੇਰੇ ਦੇ ਮੁਖੀ ਜਗਤਾਰ ਰਾਮ ਪੁੱਤਰ ਪ੍ਰਕਾਸ਼ ਰਾਮ ਨੇ ਉਸ ਦੇ ਭਰਾ ਨੂੰ ਦੱਸਿਆ ਕਿ ਉਹ ਲੋਕਾਂ ਨੂੰ ਵਿਦੇਸ਼ ਵੀ ਭੇਜਦਾ ਹੈ।

ਧਾਰਮਿਕ ਡੇਰੇ ਦੇ ਮੁਖੀ ਨੇ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 15 ਲੱਖ ਰੁਪਏ ਦੀ ਮਾਰੀ ਠੱਗੀਉਨ੍ਹਾਂ ਦੱਸਿਆ ਕਿ ਧਾਰਮਿਕ ਡੇਰੇ ਦਾ ਮੁਖੀ ਹੋਣ ਕਾਰਨ ਉਨ੍ਹਾਂ ਨੇ ਯਕੀਨ ਕਰ ਲਿਆ ਤੇ ਉਸ ਨੂੰ ਕੈਨੇਡਾ ਭੇਜਣ ਦਾ ਲਾਰਾ ਲਗਾ ਕੇ 15 ਲੱਖ ਰੁਪਏ ਲੈ ਲਏ। ਉਸ ਨੇ ਦੱਸਿਆ ਕਿ ਉਨ੍ਹਾਂ ਆਪਣਾ ਮਕਾਨ ਗਿਰਵੀ ਰੱਖ ਕੇ ਪੈਸੇ ਇਕੱਠੇ ਕਰ ਕੇ ਵਿਦੇਸ਼ ਜਾਣ ਲਈ ਦਿੱਤੇ ਸਨ ਪਰ ਉਹ ਹੈਰਾਨ ਰਹਿ ਗਿਆ ਜਦੋਂ ਪਤਾ ਲੱਗਾ ਕਿ ਜੋ ਵੀਜ਼ਾ ਲੱਗਾ ਸੀ, ਉਹ ਜਾਅਲੀ ਸੀ। ਉਸ ਤੋਂ ਬਾਅਦ ਇਸ ਨੇ ਲਿਖਤੀ ਤੌਰ ਉਤੇ ਵੀ ਮੰਨਿਆ ਪ੍ਰੰਤੂ ਪੈਸੇ ਨਾ ਮੋੜੇ।

ਧਾਰਮਿਕ ਡੇਰੇ ਦੇ ਮੁਖੀ ਨੇ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 15 ਲੱਖ ਰੁਪਏ ਦੀ ਮਾਰੀ ਠੱਗੀਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਜਗਤਾਰ ਰਾਮ ਤੋਂ ਪੈਸੇ ਵਾਪਸ ਮੰਗੇ ਤਾਂ ਪਹਿਲਾਂ ਉਨ੍ਹਾਂ ਨੂੰ ਟਾਲਦਾ ਰਿਹਾ ਹੈ ਤੇ ਫਿਰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸਦੀ ਸ਼ਿਕਾਇਤ ਐਸਐਸਪੀ ਹੁਸ਼ਿਆਰਪੁਰ ਨੂੰ ਦਿੱਤੀ ਹੈ ਤੇ ਇਨਸਾਫ ਦੀ ਗੁਹਾਰ ਲਗਾਈ ਹੈ। ਉੱਧਰ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਪੜਤਾਲ ਤੋਂ ਬਾਅਦ ਜਗਤਾਰ ਰਾਮ ਤੇ ਉਸ ਦੀ ਪਤਨੀ ਭੋਲਾ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡਾਂ ਦੀ ਲਿੰਕ ਸੜਕਾਂ ਦੀ ਮੁਰੰਮਤ ਤੇ ਚੌੜਾਈ ਵਧਾਉਣ ਦੇ ਹੁਕਮ

  • Share