Advertisment

ਕੋਰੋਨਾ ਨਾਲ ਪੰਜਾਬ 'ਚ ਹੋਈਆਂ ਅੱਜ ਸਭ ਤੋਂ ਵੱਧ ਮੌਤਾਂ, 7143 ਹੋਏ ਸੰਕ੍ਰਮਿਤ

author-image
Jagroop Kaur
New Update
ਕੋਰੋਨਾ ਨਾਲ ਪੰਜਾਬ 'ਚ ਹੋਈਆਂ ਅੱਜ ਸਭ ਤੋਂ ਵੱਧ ਮੌਤਾਂ, 7143 ਹੋਏ ਸੰਕ੍ਰਮਿਤ
Advertisment
ਕੋਰੋਨਾ ਮਹਾਮਾਰੀ ਨਾਲ ਪੰਜਾਬ ਵਿਚ ਨਿਤ ਦਿਨ ਨਵੇਂ ਮਾਮਲੇ ਸਾਹਮਣੇ ਆ ਹੈ ਹਨ ,ਜਿਥੇ ਇਕ ਦਿਨ ਰਾਹਤ ਮਿਲਦੀ ਹਨ ਤਾਂ ਉਥੇ ਹੀ ਦੂਜੀ ਘੜੀ ਇਸ ਮਹਾਮਾਰੀ ਨਾ ਗ੍ਰਸਤ ਹੋਣ ਵਾਲਿਆਂ ਦੀ ਸੰਖਿਆ ਚ ਵਾਧਾ ਹੋ ਜਾਂਦਾ ਹੈ ਤੇ ਅੱਜ ਤਾਂ ਇਸ ਮਹਾਮਾਰੀ ਨਾਲ ਪੰਜਾਬ ਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਕੋਰੋਨਾ ਨੇ ਅੱਜ ਮਰੀਜ਼ਾਂ ਦੀਆਂ ਜਾਨਾਂ ਲੈਣ ਦਾ ਨਵਾਂ ਰਿਕਾਰਡ ਬਣਾਇਆ,231 ਮਰੀਜ਼ਾਂ ਦੀਆਂ ਜਾਨਾਂ ਲਈਆਂ, ਉਥੇ ਹੀ ਕੋਰੋਨਾ ਨੂੰ ਅੱਜ 8174 ਮਰੀਜ਼ਾਂ ਨੇ ਮਾਤ ਦਿੱਤੀ |ICMR removes plasma therapy as treatment for COVID-19 guidelines
Advertisment
Read More : ਕੋਰੋਨਾ ਮਹਾਮਾਰੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ ਇਥੇ ਇਹ ਵੀ ਡਿਸਨਯੋਗ ਹੈ ਕਿ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 72,277 ਹੋਈ ਅਤੇ ਕੋਰੋਨਾ ਦੇ 8202 ਮਰੀਜ਼ ਆਕਸੀਜ਼ਨ ‘ਤੇ ਹਨ ਤੇ ਕਰੀਟੀਕਲ ਕੇਅਰ ਲੈਵਲ -3 ਵਿਚ 1213 ਮਰੀਜ਼ ਹਨ। ਉਥੇ ਹੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਬਠਿੰਡਾ 'ਚ ਵਾਧੂ ਮਾਮਲੇ ਆਏ ਹਨ |publive-image Read More : ਪ੍ਰਤਾਪ ਸਿੰਘ ਬਾਜਵਾ ਨੇ ਸੀ.ਐਮ.ਪੰਜਾਬ ਨੂੰ ਚਿੱਠੀ ਲਿਖ ਕੇ ਕੀਤੀ ਅਪੀਲ ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ,ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਪਠਾਨਕੋਟ ਵਿਚ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਕ ਅੱਜ 349 ਹੋਰ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ । 6 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ ਹਸਪਤਾਲ ਪਠਾਨਕੋਟ ਦੇ ਐਸ. ਐੱਮ. ਓ. ਡਾਕਟਰ ਰਾਕੇਸ਼ ਸਰਪਾਲ ਨੇ ਕੀਤੀ ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 301 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 41205 ਹੋ ਗਏ ਹਨ, ਜਿਨ੍ਹਾਂ 'ਚੋਂ 5098 ਸਰਗਰਮ ਮਾਮਲੇ ਹਨ। ਉੱਥੇ ਹੀ ਜ਼ਿਲ੍ਹੇ 'ਚ ਅੱਜ 16 ਹੋਰ ਕੋਰੋਨਾ ਮਰੀਜ਼ਾਂ ਨੇ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਹੁਣ ਇੱਥੇ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਵਧ ਕੇ 1261 ਹੋ ਗਿਆ ਹੈ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਅਤੇ ਹੁਣ ਇਸ ਮਹਾਂਮਾਰੀ ਨੇ ਪਿੰਡਾਂ ’ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਲਗਾਤਾਰ ਪਿੰਡਾਂ ’ਚੋਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ। ਸਿਹਤ ਵਿਭਾਗ ਦੀ ਸੂਚਨਾ ਅਨੁਸਾਰ ਅੱਜ ਕੋਰੋਨਾ ਨਾਲ 19 ਹੋਰ ਮੌਤਾਂ ਹੋ ਗਈਆਂ, ਜਿਸ ਵਿਚ ਸ੍ਰੀ ਮੁਕਤਸਰ ਸਾਹਿਬ 4, ਮਲੋਟ 4, ਡੋਡਾਂਵਾਲੀ 1, ਜੱਸੇਆਣਾ 1, ਰੁਪਾਣਾ 3, ਕੱਖਾਂਵਾਲੀ 1, ਮਾਨ 1, ਲਾਲਬਾਈ 1, ਮੱਲ ਕਟੋਰਾ 1, ਧੂਲਕੋਟ 1 ਅਤੇ ਚੜ੍ਹੇਵਣ ਦਾ 1 ਮਰੀਜ਼ ਸ਼ਾਮਿਲ ਹੈ। ਹੁਣ ਤੱਕ ਜ਼ਿਲ੍ਹੇ ਵਿਚ ਕੁੱਲ 345 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਅੱਜ 461 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ।
-
punjab-news corona-virus corona-update record-spike-of-covid deaths-in-punjab corona-case-in-punjab-on-record
Advertisment

Stay updated with the latest news headlines.

Follow us:
Advertisment