Advertisment

ਮਾਨ ਸਰਕਾਰ ਦਾ ਇਤਿਹਾਸਕ ਫ਼ੈਸਲਾ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਨੋਟੀਫਿਕੇਸ਼ਨ ਕੀਤਾ ਜਾਰੀ

author-image
Pardeep Singh
Updated On
New Update
ਮਾਨ ਸਰਕਾਰ ਦਾ ਇਤਿਹਾਸਕ ਫ਼ੈਸਲਾ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਨੋਟੀਫਿਕੇਸ਼ਨ ਕੀਤਾ ਜਾਰੀ
Advertisment
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ  ਭਗਵੰਤ ਮਾਨ ਨੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਨੋਟੀਫਿ਼ਕੇਸ਼ਨ ਜਾਰੀ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ 9000 ਦੇ ਕਰੀਬ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਹੈ। ਮੁੱਖ ਮੰਤਰੀ ਨੇ ਇਹ ਫੈਸਲਾ ਅਧਿਆਪਕ ਦਿਵਸ ਵਾਲੇ ਦਿਨ ਲਿਆ ਸੀ। ਇਸ ਬਾਰੇ ਸੀਐਮ ਮਾਨ ਨੇ ਟਵੀਟ ਕਰਕੇ ਲਿਖਿਆ ਹੈ ਕਿ ਇੱਕ ਖੁਸ਼ਖਬਰੀ ਸਾਂਝੀ ਕਰ ਰਿਹਾ, ਅਧਿਆਪਕਾਂ ਨੂੰ ਪੱਕੇ ਕਰਨ ਦਾ ਫੈਸਲਾ ਅਧਿਆਪਕ ਦਿਵਸ ਵਾਲੇ ਦਿਨ ਲਿਆ ਸੀ। ਉਨ੍ਹਾਂ ਨੇ ਲਿਖਿਆ ਹੈ ਕਿ ਲਗਭਗ 9 ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਵਾਲਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਹੁਣ ਬਾਕੀਆਂ ਲਈ ਕੰਮ ਕਰਾਂਗੇ। ਸੀਐਮ ਨੇ ਟਵੀਟਿ ਵਿੱਚ ਲਿਖਿਆ ਵਾਅਦੇ ਮੁਤਾਬਕ 36 ਹਜ਼ਾਰ ਨੂੰ ਪੱਕਾ ਕਰਾਂਗੇ।
Advertisment
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਤੁਹਾਡੀਆਂ ਮੰਗਾਂ ਨੂੰ ਮੰਨ ਲਿਆ ਹੈ ਪਰ ਤੁਸੀ ਇੰਨੀ ਮਿਹਨਤ ਕਰੋ ਕਿ ਪੰਜਾਬ ਦੇ ਸਕੂਲਾਂ ਨੂੰ ਅੱਗੇ ਲੈ ਕੇ ਆਓ। ਉਨ੍ਹਾਂ ਨੇ ਕਿਹਾ ਹੈ ਕਿ ਅਧਿਆਪਕਾਂ ਦਾ ਭਵਿੱਖ ਸੇਫ ਹੋਵੇਗਾ ਤਾਂ ਹੀ ਬੱਚਿਆਂ ਦਾ ਭਵਿੱਖ ਬਣੇਗਾ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਾਈਵੇਟ ਸਕੂਲਾਂ ਤੋਂ ਅੱਗੇ ਸਰਕਾਰੀ ਸਕੂਲਾਂ ਨੂੰ ਲੈ ਕੇ ਆਓ। ਉਨ੍ਹਾਂ ਨੇ ਕਿਹਾ ਹੈ ਕਿ ਤੁਹਾਡਾ ਕੰਮ ਸਿਰਫ ਪੜ੍ਹਾਉਣਾ ਹੈ। ਇਹ ਵੀ ਪੜ੍ਹੋ:Chhattisgarh: CM ਦੇ ਦੌਰੇ ਤੋਂ ਪਹਿਲਾਂ ਧਮਾਕਾ, BSF ਜਵਾਨ ਜ਼ਖ਼ਮੀ publive-image -PTC News
the-historic-decision-of-the-hons-government the-notification-to-appoint-raw-teachers-has-been-issued %e0%a8%ae%e0%a8%be%e0%a8%a8-%e0%a8%b8%e0%a8%b0%e0%a8%95%e0%a8%be%e0%a8%b0-%e0%a8%a6%e0%a8%be-%e0%a8%87%e0%a8%a4%e0%a8%bf%e0%a8%b9%e0%a8%be%e0%a8%b8%e0%a8%95-%e0%a8%ab%e0%a8%bc%e0%a9%88%e0%a8%b8 %e0%a8%95%e0%a9%b1%e0%a8%9a%e0%a9%87-%e0%a8%85%e0%a8%a7%e0%a8%bf%e0%a8%86%e0%a8%aa%e0%a8%95%e0%a8%be%e0%a8%82-%e0%a8%a8%e0%a9%82%e0%a9%b0-%e0%a8%aa%e0%a9%b1%e0%a8%95%e0%a9%87-%e0%a8%95%e0%a8%b0
Advertisment

Stay updated with the latest news headlines.

Follow us:
Advertisment