ਮਾਤਮ 'ਚ ਬਦਲੀਆਂ ਵਿਆਹ ਦੀ ਵਰ੍ਹੇਗੰਢ ਦੀਆਂ ਖੁਸ਼ੀਆਂ

By Jagroop Kaur - December 15, 2020 1:12 pm

ਅੱਜ ਵਿਆਹ ਨੂੰ ਇਕ ਸਾਲ ਹੋਣਾ ਸੀ ਤੇ ਘਰ ਵਿਚ ਉਸ ਨੂੰ ਸੇਲੀਬਰੇਟ ਕਰਨ ਦੀਆਂ ਵੀ ਤਿਆਰੀਆਂ ਸਨ, ਪਰ ਕੁਝ ਘੰਟੇ ਪਹਿਲਾਂਂ ਹੀ ਇਕ ਨਵਵਿਆਹੀ ਦਾ ਸੁਹਾਗ ਹੀ ਉਜਾੜ ਦਿੱਤਾ। ਅਤੇ ਇਸ ਘਿਨੌਣੇ ਕਾਂਡ ਦੀ ਵਜ੍ਹਾ ਵੀ ਮਹਿਜ਼ ਮਾਮੂਲੀ ਸੀ , ਜੋ ਦਸਦੀ ਹੈ ਕਿ ਲੋਕਾਂ 'ਚ ਜ਼ਬਰ ਸੰਤੋਖ ਘੱਟ ਹੈ , ਮਾਮਲਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ 'ਚ ਸਾਹੇ ਆਇਆ ਹੈ ਜਿਥੇ ਬੀਤੀ ਰਾਤ ਇਕ ਢਾਬੇ 'ਤੇ ਖਾਣਾ ਖਾਣ ਦੌਰਾਨ ਹੋਏ ਮਾਮੂਲੀ ਵਿਵਾਦ ਦੇ ਬਾਅਦ ਇਕ ਨੌਜਵਾਨ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮ੍ਰਿਤਕ ਦੇ ਅੱਜ ਵਿਆਹ ਦੀ ਪਹਿਲੀ ਵਰ੍ਹੇਗੰਢ ਸੀ ਅਤੇ ਘਰ 'ਚ ਪਹਿਲੀ ਵਰ੍ਹੇਗੰਢ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਕੁੱਝ ਘੰਟੇ ਪਹਿਲਾਂ ਸਾਰੀਆਂ ਖ਼ੁਸ਼ੀਆਂ ਮਾਤਮ 'ਚ ਬਦਲ ਗਈਆਂ।ਜਾਣਕਾਰੀ ਮੁਤਾਬਿਕ ਰਾਤ ਸਮੇਂ ਇਕ ਢਾਬੇ 'ਤੇ ਰਵਿੰਦਰ ਕੁਮਾਰ ਰਿਕੀ ਆਪਣੇ ਭਰਾ ਅਤੇ ਦੋਸਤ ਦੇ ਨਾਲ ਖਾਣਾ ਖਾਣ ਗਿਆ ਸੀ ਅਤੇ ਉਸੇ ਢਾਬੇ 'ਤੇ ਹਰਪ੍ਰੀਤ ਨਾਮੀ ਇਕ ਹੋਰ ਨੌਜਵਾਨ ਆਪਣੇ ਭਰਾ ਅਤੇ ਸਾਲੇ ਦੇ ਨਾਲ ਖਾਣਾ ਖਾ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਸਾਥੀਆਂ ਸਣੇ ਸ਼ਰਾਬ ਪੀ ਕੇ ਢਾਬੇ ਤੋਂ ਨਿਕਲਿਆ ਜਿਥੇ ਉਸਦਾ ਵਿਵਾਦ ਹੋ ਗਿਆ ਤੇ ਪਹਿਲਾਂ ਕਿਰਪਾਨ ਲੈ ਕੇ ਆਇਆ ਅਤੇ ਉਨ੍ਹਾਂ ਨੂੰ ਥੱਪੜ ਮਾਰੇ ਅਤੇ ਬਾਅਦ 'ਚ ਉਸ ਦੇ ਭਰਾ ਅਤੇ ਸਾਥੀ 'ਤੇ ਕਾਰ ਚੜ੍ਹਾ ਦਿੱਤੀ ਅਤੇ ਹਸਪਤਾਲ ਜਾਂਦੇ ਸਮੇਂ ਗੰਭੀਰ ਰੂਪ ਨਾਲ ਜ਼ਖ਼ਮੀ ਰਵਿੰਦਰ ਨੇ ਦਮ ਤੋੜ ਦਿੱਤਾ ਮਾਮਲਾ ਦਰਜ ਕਰ ਕੇ ਪੁਲਿਸ ਨੇ ਥਾਣਾ ਸੁਲਤਾਨਪੁਰ ਲੋਧੀ 'ਚ 2 ਭਰਾਵਾਂ ਅਤੇ ਇਕ ਉਨ੍ਹਾਂ ਦੇ ਸਾਲੇ ਸਮੇਤ 3 ਦੋਸ਼ੀਆਂ 'ਤੇ ਮਾਮਲਾ ਦਰਜ ਕੀਤਾ ਹੈ ਅਤੇ ਕਾਰ ਬਰਾਮਦ ਕਰ ਲਈ ਹੈ, ਜਦਕਿ ਤਿੰਨੋਂ ਦੋਸ਼ੀ ਫਰਾਰ ਹੋ ਗਏ ਹਨ।

Rajasthan Crime News: After Karauli, another elderly beaten to death in  Sikar, five youths in custody

adv-img
adv-img