Sat, Apr 20, 2024
Whatsapp

'ਰਾਜੀਵ ਗਾਂਧੀ ਖੇਡ ਰਤਨ' ਅਵਾਰਡ ਦਾ ਬਦਲਿਆ ਨਾਂਅ, PM ਮੋਦੀ ਨੇ ਟਵੀਟ ਕਰ ਦਿੱਤੀ ਜਾਣਕਾਰੀ

Written by  Jashan A -- August 06th 2021 12:52 PM -- Updated: August 06th 2021 01:01 PM
'ਰਾਜੀਵ ਗਾਂਧੀ ਖੇਡ ਰਤਨ' ਅਵਾਰਡ ਦਾ ਬਦਲਿਆ ਨਾਂਅ, PM ਮੋਦੀ ਨੇ ਟਵੀਟ ਕਰ ਦਿੱਤੀ ਜਾਣਕਾਰੀ

'ਰਾਜੀਵ ਗਾਂਧੀ ਖੇਡ ਰਤਨ' ਅਵਾਰਡ ਦਾ ਬਦਲਿਆ ਨਾਂਅ, PM ਮੋਦੀ ਨੇ ਟਵੀਟ ਕਰ ਦਿੱਤੀ ਜਾਣਕਾਰੀ

ਨਵੀਂ ਦਿੱਲੀ: ਰਾਜੀਵ ਗਾਂਧੀ ਖੇਡ ਰਤਨ ਅਵਾਰਡ ਦਾ ਨਾਂਅ ਹੁਣ ਮੇਜਰ ਧਿਆਨ ਚੰਦ ਦੇ ਨਾਂਅ 'ਤੇ ਹੋਵੇਗਾ। ਇਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਵਲੋਂ ਇਸ ਦੀ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ।

ਅਜਿਹੇ 'ਚ ਹੁਣ ਖੇਡ ਰਤਨ ਪੁਰਸਕਾਰ ਨੂੰ ਰਾਜੀਵ ਗਾਂਧੀ ਦੀ ਥਾਂ ਮੇਜ਼ਰ ਧਿਆਨਚੰਦ ਖੇਡ ਰਤਨ ਪੁਰਸਕਾਰ ਦੇ ਨਾਮ 'ਤੇ ਜਾਣਿਆ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ 'ਮੇਜ਼ਰ ਧਿਆਨਚੰਦ ਭਾਰਤ ਦੇ ਉਹਨਾਂ ਮਹਾਨ ਖਿਡਾਰੀਆਂ ਵਿਚੋਂ ਸਨ ਜੋ ਭਾਰਤ ਲਈ ਸਨਮਾਨ ਤੇ ਗਰਵ ਲੈ ਕੇ ਆਏ। ਇਹ ਸਹੀ ਹੈ ਕਿ ਸਾਡੇ ਦੇਸ਼ ਦਾ ਸਰਵਉੱਚ ਖੇਡ ਸਨਮਾਨ ਉਹਨਾਂ ਦੇ ਨਾਮ 'ਤੇ ਹੀ ਰੱਖਿਆ ਜਾਵੇ। -PTC News

Top News view more...

Latest News view more...