Sat, Apr 20, 2024
Whatsapp

ਅੰਮ੍ਰਿਤਸਰ ਚਰਚ 'ਚ ਗੋਲੀਆਂ ਨਾਲ ਭੁੰਨੇ ਨੌਜਵਾਨ ਦਾ ਕਾਤਲ ਸਾਥੀਆਂ ਸਣੇ ਕਾਬੂ

Written by  Jagroop Kaur -- October 24th 2020 07:28 PM
ਅੰਮ੍ਰਿਤਸਰ ਚਰਚ 'ਚ ਗੋਲੀਆਂ ਨਾਲ ਭੁੰਨੇ ਨੌਜਵਾਨ ਦਾ ਕਾਤਲ ਸਾਥੀਆਂ ਸਣੇ ਕਾਬੂ

ਅੰਮ੍ਰਿਤਸਰ ਚਰਚ 'ਚ ਗੋਲੀਆਂ ਨਾਲ ਭੁੰਨੇ ਨੌਜਵਾਨ ਦਾ ਕਾਤਲ ਸਾਥੀਆਂ ਸਣੇ ਕਾਬੂ

ਅੰਮ੍ਰਿਤਸਰ:ਬੀਤੇ ਦਿਨੀਂ ਅੰਮ੍ਰਿਤਸਰ ਦੇ ਗਿੱਲਵਾਲੀ ਗੇਟ ਵਿਖੇ ਚਰਚ ਵਿਚ ਸਰੇਆਮ ਗੋਲੀਆਂ ਮਾਰ ਕੇ ਨੌਜਵਾਨ ਪ੍ਰਿੰਸ ਨੂੰ ਕਤਲ ਕਰਨੇ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕਕਰ ਲਿਆ ਹੈ। ਫੜ੍ਹਿਆ ਗਿਆ ਮੁਲਜ਼ਮ ਰਣਦੀਪ ਗਿੱਲ ਹੈ। ਜਿਸ ਨੂੰ ਪੁਲਸ ਨੇ ਵਾਰਦਾਤ ਦੇ ਕੁੱਝ ਘੰਟਿਆਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ , ਮਿਲੀ ਜਾਣਕਾਰੀ ਮੁਤਾਬਕ ਰਣਦੀਪ ਗਿੱਲ ਨੂੰ ਪੁਲਸ ਨੇ ਦੋ ਸਾਥੀਆਂ ਬਲਰਾਮ ਗਿੱਲ ਅਤੇ ਸੂਰਜ ਕੁਮਾਰ ਸਣੇ ਟਾਂਡਾ ਤੋਂ ਗ੍ਰਿਫ਼ਤਾਰ ਕੀਤਾ ਹੈ।Amritsar Murder Amritsar Murderਵਾਰਦਾਤ ਤੋਂ ਬਾਅਦ ਅੰਮ੍ਰਿਤਸਰ ਪੁਲਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ ਵਲੋਂ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਜਿਸ ਤੋਂ ਬਾਅਦ ਪੁਲਸ ਵਲੋਂ ਮੁਸਤੈਦੀ ਨਾਲ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਹੁਣ ਇਸ 'ਤੇ ਸਫਲਤਾ ਹਾਸਿਲ ਕਰਦੇ ਹੋਏ ਦੋਸ਼ੀ ਕਾਬੂ ਕਰ ਲਏ ਹਨ। [caption id="attachment_443091" align="aligncenter" width="386"]Amritsar Murder Amritsar Murder[/caption] ਸ਼ੁੱਕਰਵਾਰ ਸ਼ਾਮ ਗਿੱਲਵਾਲੀ ਗੇਟ ਸਥਿਤ ਚਰਚ ਘਰ ਵਿਚ ਵਿਆਹ ਸਬੰਧੀ ਪਾਸਟਰ ਨਾਲ ਗੱਲ ਕਰਨ ਗਏ ਨੌਜਵਾਨ ਪ੍ਰਿੰਸ ਨੂੰ ਉਥੇ ਕੁਝ ਵਿਅਕਤੀਆਂ ਨੇ ਗੋਲ਼ੀਆਂ ਚਲਾ ਦਿੱਤੀਆਂ ਸਨ, ਜਿਸ ਨਾਲ ਉਥੇ ਖੜ੍ਹੇ ਪ੍ਰਿੰਸ ਦੀ ਮੌਤ ਹੋ ਗਈ ਸੀ ਅਤੇ ਉਸ ਦੇ ਦੋਸਤ ਨੂੰ ਜ਼ਖਮੀ ਹਲਾਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਪਰੋਨਸ ਦੇ ਜ਼ਖਮੀ ਦੋਸਤ ਦਾ ਨਾਲ ਕਾਮਦੇਵ ਪਹਿਲਵਾਨ ਸੀ।ਗੋਲ਼ੀਆਂ ਚਲਾਉਣ ਵਾਲਿਆਂ ਵਿਚ ਰਣਦੀਪ ਗਿੱਲ ਅਤੇ ਉਸ ਦਾ ਭਰ ਬਲਰਾਮ ਗਿੱਲ ਤੋਂ ਇਲਾਵਾ ਉਨ੍ਹਾਂ ਦੇ ਸਾਥੀ ਸ਼ਾਮਲ ਹਨAmritsar Murder Amritsar Murderਜਿੰਨਾ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਅਰੰਭ ਦਿਤੀ ਗਈ ਹੈ। ਫਿਲਹਾਲ ਕਤਲ ਦੇ ਕਰਨਾ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਮੁਢਲੀ ਜਾਂਚ ਵਿਚ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਕਿਹਾ ਜਾ ਰਿਹਾ ਹੈ।Congress leader Randeep Singh Gill Firing at Church in Amritsar One Man Dead - Amritsar: A Congress leader sneaked into the church, opened fire, killing a young man, injuring one


Top News view more...

Latest News view more...