ਮੁੱਖ ਖਬਰਾਂ

ਦਿੱਗਜ ਕ੍ਰਿਕਟ ਖਿਡਾਰੀ ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ

By Jagroop Kaur -- October 23, 2020 3:00 pm -- Updated:October 23, 2020 3:00 pm

ਦਿੱਲੀ :ਖੇਡ ਜਗਤ ਤੋਂ ਹੁਣੇ ਵਡੀ ਖਬਰ ਸਾਹਮਣੇ ਆਈ ਜਿਸਤੋਂ ਖੇਡ ਪ੍ਰੇਮੀਆਂ ਨੂੰ ਧੱਕਾ ਲੱਗਿਆ ਹੈ , ਦਰਅਸਲ ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਨੂੰ ਦਿਲ ਦਾ ਦੌਰਾ ਪਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਕਪਿਲ ਦੇਵ ਨੂੰ ਛਾਤੀ ਵਿਚ ਦਰਦ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਉਹਨਾਂ ਦੇ ਹਾਰਟ ਵਿਚ ਬਲਾਕੇਜ ਕਾਰਨ ਉਨ੍ਹਾਂ ਦੀ ਅੰਜਿਓਪਲਾਸਟੀ ਹੋਈ ਹੈ। ਡਾਕਟਰਾਂ ਮੁਤਾਬਕ ਫਿਲਹਾਲ ਉਹ ਖ਼ਤਰੇ ਤੋਂ ਬਾਹਰ ਹਨ।Legendary cricketer Kapil Dev suffers heart attackKapil Dev : ਜਿਵੇਂ ਹੀ ਕਪਿਲ ਦੇ ਬਾਰੇ ਵਿੱਚ ਇਹ ਖ਼ਬਰ ਮਿਲੀ, ਸੋਸ਼ਲ ਮੀਡੀਆ ਉੱਤੇ ਉਸਦੀ ਜਲਦੀ ਸਿਹਤਯਾਬੀ ਲਈ ਅਰਦਾਸਾਂ ਹੋਣ ਲੱਗੀਆਂ। ਕਪਿਲ ਦੇਵ, ਜਿਸ ਨੇ ਆਪਣੀ ਕਪਤਾਨੀ ਹੇਠ ਭਾਰਤ ਨੂੰ ਪਹਿਲੇ ਵਨ-ਡੇ ਵਿਸ਼ਵ ਕੱਪ ਲਈ ਅਗਵਾਈ ਦਿੱਤੀ, ਦਾ ਦੁਨੀਆ ਦੇ ਦਿੱਗਜ ਆਲਰਾਊਂਡਰ ਵਿੱਚ ਗਿਣਿਆ ਜਾਂਦਾ ਹੈ।Kapil Dev’s Book ‘We The Sikhs’ releases in United StatesKapil Dev : ਕਪਿਲ ਦੇਵ ਦੀ ਕਪਤਾਨੀ 'ਚ ਭਾਰਤ ਨੇ ਪਹਿਲੀ ਵਾਰ ਵਿਸ਼ਵ ਕੱਪ 1983' ਚ ਜਿੱਤਿਆ ਸੀ, ਭਾਰਤ ਦੇ ਸਾਬਕਾ ਕਪਤਾਨ ਅਤੇ ਕ੍ਰਿਕਟ ਦੀ ਦੁਨੀਆ ਦਾ ਸਰਬੋਤਮ ਆਲ ਰਾਉਂਡਰ ਕਪਿਲ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿਚ 131 ਟੈਸਟ ਅਤੇ 225 ਵਨਡੇ ਖੇਡੇ ਹਨ।Kapil dev

Kapil devਉਸ ਨੇ ਟੈਸਟਾਂ ਵਿਚ 5248 ਦੌੜਾਂ ਅਤੇ 434 ਵਿਕਟਾਂ ਹਾਸਲ ਕੀਤੀਆਂ ਹਨ। ਆਪਣੇ ਵਨਡੇ ਕਰੀਅਰ ਵਿਚ ਉਸਨੇ 3783 ਦੌੜਾਂ ਬਣਾਈਆਂ ਅਤੇ 253 ਵਿਕਟਾਂ ਵੀ ਲਈਆਂ। ਉਸਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 1994 ਵਿੱਚ ਫਰੀਦਾਬਾਦ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਖੇਡਿਆ ਸੀ।

  • Share