ਕੈਪਟਨ ਦੇ ਲਿਫਾਫੇ ‘ਚੋਂ ਨਿਕਲੇ ਪਟਿਆਲਾ ਤੇ ਅੰਮ੍ਰਿਤਸਰ ਦੇ ਮੇਅਰ

ਕੈਪਟਨ ਦੇ ਲਿਫਾਫੇ 'ਚੋਂ ਨਿਕਲੇ ਪਟਿਆਲਾ ਤੇ ਅੰਮ੍ਰਿਤਸਰ ਦੇ ਮੇਅਰ

ਕੈਪਟਨ ਦੇ ਲਿਫਾਫੇ ‘ਚੋਂ ਨਿਕਲੇ ਪਟਿਆਲਾ ਤੇ ਅੰਮ੍ਰਿਤਸਰ ਦੇ ਮੇਅਰ:ਗੁਰੂ ਨਗਰੀ ਦੇ ਨਾਲ-ਨਾਲ ਸ਼ਾਹੀ ਸ਼ਹਿਰ ਦੇ ਨਗਰ ਨਿਗਮ ਦੇ ਮੇਅਰ ਸਮੇਤ ਮੁੱਖ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।ਕੈਪਟਨ ਦੇ ਲਿਫਾਫੇ 'ਚੋਂ ਨਿਕਲੇ ਪਟਿਆਲਾ ਤੇ ਅੰਮ੍ਰਿਤਸਰ ਦੇ ਮੇਅਰਪਟਿਆਲਾ ਮਿਊਂਸਪਲ ਕਾਰਪੋਰੇਸ਼ਨ ਦੀ ਕਮਾਨ ਸੰਜੀਵ ਕੁਮਾਰ ਬਿੱਟੂ ਨੂੰ ਸੌਂਪ ਦਿੱਤੀ ਗਈ ਹੈ ਕੈਪਟਨ ਦੇ ਲਿਫਾਫੇ 'ਚੋਂ ਨਿਕਲੇ ਪਟਿਆਲਾ ਤੇ ਅੰਮ੍ਰਿਤਸਰ ਦੇ ਮੇਅਰਜਦਕਿ ਕਰਮਜੀਤ ਰਿੰਟੂ ਅੰਮ੍ਰਿਤਸਰ ਦੇ ਮੇਅਰ ਚੁਣੇ ਗਏ ਹਨ।ਕੈਪਟਨ ਦੇ ਲਿਫਾਫੇ 'ਚੋਂ ਨਿਕਲੇ ਪਟਿਆਲਾ ਤੇ ਅੰਮ੍ਰਿਤਸਰ ਦੇ ਮੇਅਰਜਲੰਧਰ ਵਿੱਚ ਨਿਗਮ ਦੇ ਮੇਅਰ ਦੀ ਚੋਣ 25 ਤਾਰੀਖ ਨੂੰ ਹੋਵੇਗੀ।ਇਸ ਦੇ ਨਾਲ ਹੀ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ‘ਤੇ ਜੋਗਿੰਦਰ ਸਿੰਘ ਯੋਗੀ ਚੁਣੇ ਗਏ ਹਨ।ਵਿਨਤੀ ਸੰਗਰ ਨੂੰ ਡਿਪਟੀ ਮੇਅਰ ਐਲਾਨਿਆ ਗਿਆ।ਅੰਮ੍ਰਿਤਸਰ ਤੋਂ ਰਮਨ ਬਖਸ਼ੀ ਨੂੰ ਸੀਨੀਅਰ ਡਿਪਟੀ ਮੇਅਰ ਤੇ ਯੂਨਸ ਕੁਮਾਰ ਡਿਪਟੀ ਮੇਅਰ ਥਾਪਿਆ ਗਿਆ ਹੈ।ਕੈਪਟਨ ਦੇ ਲਿਫਾਫੇ 'ਚੋਂ ਨਿਕਲੇ ਪਟਿਆਲਾ ਤੇ ਅੰਮ੍ਰਿਤਸਰ ਦੇ ਮੇਅਰਸੂਤਰਾਂ ਮੁਤਾਬਕ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਿਫਾਰਿਸ਼ ਭੇਜੀ ਸੀ।ਇਸ ਤੋਂ ਬਾਅਦ ਨਿਗਮ ਦੇ ਮੇਅਰ ਤੇ ਹੋਰ ਅਹੁਦੇਦਾਰਾਂ ਦਾ ਐਲਾਨ ਕੀਤਾ।ਸੀਨੀਅਰ ਡਿਪਟੀ ਮੇਅਰ ਬਣੇ ਯੋਗੀ ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਦੇ ਖਾਸ ਦੱਸੇ ਜਾਂਦੇ ਹਨ।ਕੈਪਟਨ ਦੇ ਲਿਫਾਫੇ 'ਚੋਂ ਨਿਕਲੇ ਪਟਿਆਲਾ ਤੇ ਅੰਮ੍ਰਿਤਸਰ ਦੇ ਮੇਅਰਉੱਧਰ ਅੰਮ੍ਰਿਤਸਰ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ‘ਰੁੱਸੇ’ ਹੋਣ ਕਾਰਨ ਕਾਂਗਰਸ ਦੇ 64 ਕੌਂਸਲਰਾਂ ਵਿੱਚੋਂ 18 ਗੈਰ ਹਾਜਰ ਰਹੇ।ਸਿੱਧੂ ਧੜੇ ਨਾਲ ਸਬੰਧਤ ਇਨ੍ਹਾਂ ਕੌਂਸਲਰਾਂ ਦੇ ਨਾਲ-ਨਾਲ ਸਵਰਨ ਸਿੰਘ ਬੁਲਾਰੀਆ ਵੀ ਗੈਰ ਹਾਜਰ ਰਹੇ।ਕੈਪਟਨ ਦੇ ਲਿਫਾਫੇ 'ਚੋਂ ਨਿਕਲੇ ਪਟਿਆਲਾ ਤੇ ਅੰਮ੍ਰਿਤਸਰ ਦੇ ਮੇਅਰਸਿੱਧੂ ਮੁੱਖ ਮੰਤਰੀ ਨਾਲ ਮੇਅਰ ਦੀ ਚੋਣ ਵਾਲੇ ਮੁੱਦੇ ‘ਤੇ ਸਲਾਹ ਮਸ਼ਵਰਾ ਨਾ ਕਰਨ ਤੋਂ ਖਫਾ ਚੱਲਦੇ ਆ ਰਹੇ ਹਨ।ਸਿੱਧੂ ਅੱਜ ਸਵੇਰੇ ਹੀ ਆਪਣੇ ਘਰ ਤੋਂ ਚਲੇ ਗਏ,ਪੱਤਰਕਾਰਾਂ ਦੇ ਤਿੱਖੇ ਸਵਾਲਾਂ ਤੋਂ ਬਚਣ ਲਈ ਉਨ੍ਹਾਂ ਚੰਗਾ ‘ਹੱਲ’ ਲੱਭ ਲਿਆ।
-PTCNews