ਮੁੱਖ ਖਬਰਾਂ

ਲਾਈਨਮੈਨ ਯੂਨੀਅਨ ਦੇ ਮੈਂਬਰ ਪਾਵਰਕਾਮ ਦੇ ਮੁੱਖ ਦਫ਼ਤਰ ਸਥਿਤ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ

By Ravinder Singh -- August 12, 2022 12:42 pm -- Updated:August 12, 2022 12:45 pm

ਪਟਿਆਲਾ : ਅਪ੍ਰੈਂਟਿਸਸ਼ਿਪ ਲਾਈਨਮੈਨ ਯੂਨੀਅਨ ਪੰਜਾਬ ਦੇ ਕੁੱਝ ਮੈਂਬਰ ਪਾਵਰਕਾਮ ਦੇ ਮੁੱਖ ਦਫ਼ਤਰ ਵਿੱਚ ਸਥਿਤ ਪਾਣੀ ਦੀ ਟੈਂਕੀ ਉਤੇ ਚੜ੍ਹ ਗਏ। ਇਸ ਨਾਲ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਟੈਂਕੀ ਉਤੇ ਚੜ੍ਹੇ ਬੇਰੁਜ਼ਗਾਰ ਲਾਈਨਮੈਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਅਫਸਰਸ਼ਾਹੀ ਤੇ ਮੈਨੇਜਮੈਂਟ ਖ਼ਿਲਾਫ਼ ਨਾਅਰੇ ਲਗਾਏ।

ਲਾਈਨਮੈਨ ਯੂਨੀਅਨ ਦੇ ਮੈਂਬਰ ਪਾਵਰਕਾਮ ਦੇ ਮੁੱਖ ਦਫ਼ਤਰ 'ਚ ਪਾਣੀ ਵਾਲੀ ਟੈਂਕੀ 'ਤੇ ਚੜ੍ਹੇਅੱਜ ਬੇਰੁਜ਼ਗਾਰ ਲਾਈਨਮੈਨਾਂ ਦਾ ਗੁੱਸਾ ਉਸ ਸਮੇਂ ਭੜਕ ਗਿਆ ਜਦੋਂ ਲਾਈਨਮੈਨ ਯੂਨੀਅਨ ਦੇ ਕੁਝ ਮੈਂਬਰ ਪਾਵਰਕਾਮ ਦੀ ਪਾਣੀ ਵਾਲੀ ਟੈਂਕੀ ’ਤੇ ਰੁਜ਼ਗਾਰ ਦੀ ਮੰਗ ਲਈ ਚੜ੍ਹ ਗਏ। ਇਸ ਦੇ ਨਾਲ ਹੀ ਦੂਸਰੇ ਪਾਸੇ ਯੂਨੀਅਨ ਦੇ ਹੋਰਨਾਂ ਮੈਂਬਰਾਂ ਨੇ ਤਿੰਨੋਂ ਗੇਟਾਂ ਉਤੇ ਘੇਰਾ ਪਾ ਕੇ ਧਰਨਾ ਲਗਾ ਲਿਆ।

ਲਾਈਨਮੈਨ ਯੂਨੀਅਨ ਦੇ ਮੈਂਬਰ ਪਾਵਰਕਾਮ ਦੇ ਮੁੱਖ ਦਫ਼ਤਰ 'ਚ ਪਾਣੀ ਵਾਲੀ ਟੈਂਕੀ 'ਤੇ ਚੜ੍ਹੇਪ੍ਰਦਰਸ਼ਨਕਾਰੀਆਂ ਵੱਲ਼ੋਂ ਵੱਲੋਂ ਪਾਵਰਕਾਮ ਵਲੋਂ ਕੱਢੀਆਂ ਗਈਆਂ 1690 ਸਹਾਇਕ ਲਾਇਨਮੈਨ ਦੀਆਂ ਪੋਸਟਾਂ ਦਾ ਪੇਪਰ ਰੱਦ ਕਰਕੇ ਪਹਿਲਾਂ ਦੀ ਤਰ੍ਹਾਂ ਅਪ੍ਰੈਂਟਿਸਸ਼ਿਪ ਦੀ ਮੈਰਿਟ ਦੇ ਆਧਾਰ ਤੇ ਪਹਿਲਾ ਵਾਂਗ ਭਰਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। 1690 ਸਹਾਇਕ ਲਾਇਨਮੈਨ ਦੀਆਂ ਪੋਸਟਾਂ ਨੂੰ ਵਧਾ ਕੇ 3500 ਕਰਨ ਬਾਰੇ ਵੀ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ 1690 ਸਹਾਇਕ ਲਾਇਨਮੈਨ ਦੀਆਂ ਪੋਸਟਾਂ ਵਿੱਚ ਉਮਰ 37 ਸਾਲ ਤੋਂ ਵਧਾਕੇ 42 ਸਾਲ ਕਰਨ ਦੀ ਮੰਗ ਵੀ ਜਥੇਬੰਦੀ ਵਲੋਂ ਕੀਤੀ ਜਾ ਰਹੀ ਹੈ।

ਲਾਈਨਮੈਨ ਯੂਨੀਅਨ ਦੇ ਮੈਂਬਰ ਪਾਵਰਕਾਮ ਦੇ ਮੁੱਖ ਦਫ਼ਤਰ 'ਚ ਪਾਣੀ ਵਾਲੀ ਟੈਂਕੀ 'ਤੇ ਚੜ੍ਹੇਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਰੁਜਗਾਰ ਲਾਈਨਮੈਨ ਯੂਨੀਅਨ ਦੇ ਆਗੂ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਈ ਮਹੀਨੇ ਵਿੱਚ ਅਪ੍ਰੈਂਟਿਸਸ਼ਿਪ ਪਾਵਰਕਾਮ ਵਿੱਚ ਪੂਰੀ ਕੀਤੀ ਗਈ ਹੈ। ਇਸ ਦੇ ਤੁਰੰਤ ਬਾਅਦ 8 ਸੌ ਦੇ ਕਰੀਬ ਲਾਈਨਮੈਨਾਂ ਨੂੰ ਪਾਵਰਕਾਮ ਵਿੱਚ ਪੱਕੇ ਕਰਨ ਦੀ ਥਾਂ ਉਨ੍ਹਾਂ ਲਈ ਪ੍ਰੀਖਿਆ ਰੱਖ ਦਿੱਤੀ ਗਈ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਇਹ ਪ੍ਰੀਖਿਆ ਰੱਦ ਕਰਨ ਦੀ ਮੰਗ ਲਈ ਧਰਨੇ ਉਤੇ ਬੈਠੇ ਹੋਏ ਹਨ। ਇਸ ਸਬੰਧੀ ਕੋਈ ਸੁਣਵਾਈ ਨਾ ਹੋਣ ਦੇ ਚਲਦਿਆਂ ਯੂਨੀਅਨ ਦੇ ਕੁਝ ਮੈਂਬਰ ਅੱਜ ਸਵੇਰੇ ਪਾਵਰਕਾਮ ਦੀ ਪਾਣੀ ਵਾਲੀ ਟੈਂਕੀ ਉਤੇ ਚੜ੍ਹ ਗਏ ਹਨ। ਉਨ੍ਹਾਂ ਕਿਹਾ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਹ ਇਸੇ ਤਰ੍ਹਾਂ ਪ੍ਰਦਰਸ਼ਨ ਕਰਦੇ ਰਹਿਣਗੇ।

ਰਿਪੋਰਟ-ਗਗਨਦੀਪ ਆਹੂਜਾ


ਇਹ ਵੀ ਪੜ੍ਹੋ : ਪਦਮਸ਼੍ਰੀ ਉਘੇ ਇਤਿਹਾਸਕਾਰ ਪ੍ਰੋ. ਜਗਤਾਰ ਸਿੰਘ ਗਰੇਵਾਲ ਦਾ ਦੇਹਾਂਤ

  • Share