Sat, Apr 20, 2024
Whatsapp

2 ਬੱਚਿਆਂ ਦੀ ਮਾਂ ਨੇ ਪ੍ਰੇਮੀ ਸਣੇ ਕੀਤੀ ਜੀਵਨ ਲੀਲਾ ਸਮਾਪਤ

Written by  Jagroop Kaur -- March 25th 2021 06:22 PM -- Updated: March 25th 2021 06:55 PM
2 ਬੱਚਿਆਂ ਦੀ ਮਾਂ ਨੇ ਪ੍ਰੇਮੀ ਸਣੇ ਕੀਤੀ ਜੀਵਨ ਲੀਲਾ ਸਮਾਪਤ

2 ਬੱਚਿਆਂ ਦੀ ਮਾਂ ਨੇ ਪ੍ਰੇਮੀ ਸਣੇ ਕੀਤੀ ਜੀਵਨ ਲੀਲਾ ਸਮਾਪਤ

ਪਿਆਰ 'ਚ ਅੰਨਾ ਇਨਸਾਨ ਕਿਸ ਹੱਦ ਤੱਕ ਜਾ ਸਕਦਾ ਹੈ ਇਸ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਜੀ ਹਾਂ ਥਾਣਾ ਵੈਰੋਂ ਕਾ ਦੇ ਅਧੀਨ ਪੈਂਦੇ ਪਿੰਡ ਚੱਕ ਬਲੋਚਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਵਿਆਹੁਤਾ ਔਰਤ ਵੱਲੋਂ ਨੌਜਵਾਨ ਦੇ ਪਿਆਰ 'ਚ ਪੈਕੇ ਆਪਣਾ ਹੱਸਦਾ ਵਸਦਾ ਸੰਸਾਰ ਉਜਾੜ ਕੇ ਮੌਤ ਨੂੰ ਗਲੇ ਲੈ ਲਿਆ। ਮਾਮਲਾ ਬੀਤੀ ਰਾਤ ਦਾ ਹੈ ਜਿਥੇ ਪਿੰਡ ਚੱਕ ਸੁਹੇਲੇ ਵਾਲਾ ਦੇ ਕੋਲੋਂ ਲੰਘਦੀ ਗੰਗ ਕੈਨਾਲ ਨਹਿਰ ’ਚੋਂ ਲਾਸ਼ਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

Read More : ਵਾਇਸ ਚਾਂਸਲਰ ਦੇ ਵਤੀਰੇ ਤੋਂ ਤੰਗ ਪ੍ਰੋਫੈਸਰਾਂ ਨੇ ਦਿੱਤਾ ਅਹੁਦੇ ਤੋਂ ਅਸਤੀਫ਼ਾ
ਮ੍ਰਿਤਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਥਾਣਾ ਵੈਰੋਂ ਕਾ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਦੋਵਾਂ ਲਾਸ਼ਾਂ ਨੂੰ ਨਹਿਰ ਤੋਂ ਬਾਹਰ ਕਢਵਾਇਆ ਤਾਂ ਦੋਵਾਂ ਦੇ ਹੱਥ ਚੁੰਨੀ ਦੇ ਨਾਲ ਚੰਗੀ ਤਰ੍ਹਾਂ ਬੰਨ੍ਹੇ ਹੋਏ ਸਨ। ਮ੍ਰਿਤਕਾਂ ਦੀ ਪਛਾਣ ਪਰਵਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਉਮਰ 22 ਸਾਲ ਕਰੀਬ ਅਤੇ ਜਨਾਨੀ ਕ੍ਰਿਸ਼ਨਾ ਰਾਣੀ ਪਤਨੀ ਸੁੱਚਾ ਸਿੰਘ ਉਮਰ 28 ਸਾਲ ਵਾਸੀ ਆਨ ਚੱਕ ਬਲੋਚਾ ਮਹਾਲਮ ਦੇ ਰੂਪ ’ਚ ਹੋਈ ਹੈ।love bird commit suicide love bird commit suicideREA MORE : Bharat Bandh : ਭਲਕੇ ਭਾਰਤ ਬੰਦ ਦੌਰਾਨ ਦੇਸ਼ ’ਚ ਕੀ-ਕੀ ਖੁੱਲ੍ਹਿਆ… ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਪਰਵਿੰਦਰ ਸਿੰਘ ਕੁਆਰਾ ਤੇ ਮ੍ਰਿਤਕ ਜਨਾਨੀ ਦੇ 2 ਛੋਟੇ ਬੱਚੇ ਹਨ।ਇਸ ਮਾਮਲੇ ਸਬੰਧੀ ਜਦੋਂ ਥਾਣਾ ਵੈਰੋਂ ਕਾ ਮੁਖੀ ਵਜ਼ੀਰ ਚੰਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 4/5 ਦਿਨ ਪਹਿਲਾਂ ਪਿੰਡ ਮਹਾਲਮ ਦੇ ਵਾਸੀ ਸੁੱਚਾ ਸਿੰਘ ਨੇ ਥਾਣਾ ਵੈਰੋਂ ਕਾ ਦੀ POlice ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਤੇ ਪਰਵਿੰਦਰ ਸਿੰਘ ਦੇ ਆਪਸ ’ਚ ਨਾਜਾਇਜ਼ ਸਬੰਧ ਹਨ ਅਤੇ ਜਿਸ ਨੂੰ ਉਕਤ ਨੌਜਵਾਨ ਵਰਗ਼ਲਾ ਕੇ ਲੈ ਗਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਮ੍ਰਿਤਕ ਔਰਤ ਦੇ ਪਤੀ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਵੱਲੋਂ ਮੁੰਡੇ ਦੀ ਨੰਬਰਾਂ ਦੀ ਕਾਲ ਲੋਕੇਸ਼ਨ ਲਗਾ ਕੇ ਪੁਲਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਤਾਂ ਉਸ ਦਾ ਫ਼ੋਨ ਬੰਦ ਆ ਰਿਹਾ ਸੀ। ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਪ੍ਰਭਾਰੀ ਨੇ ਦੱਸਿਆ ਕਿ ਬੀਤੇ ਦਿਨੀਂ ਥਾਣਾ ਵੈਰੋਂ ਕਾ ਵਿਖੇ ਕਿਸੇ ਵਿਅਕਤੀ ਨੇ ਸੂਚਨਾ ਦਿੱਤੀ ਕਿ ਪਿੰਡ ਚੱਕ ਸੁਹੇਲੇ ਵਾਲਾ ਦੇ ਕੋਲੋਂ ਲੰਘਦੀ ਗੰਗ ਕੈਨਾਲ ’ਚ ਇੱਕ ਨੌਜਵਾਨ ਤੇ ਜੋੜੇ ਦੀ ਲਾਸ਼ ਤੈਰ ਰਹੀ ਹੈ। ਜਦ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਬਾਹਰ ਕਢਵਾਇਆ ਅਤੇ ਸ਼ਨਾਖ਼ਤ ਕਰਵਾਈ ਤਾਂ ਦੋਵਾਂ ਦੀ ਪਛਾਣ ਕਰਕੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਫਿਲਹਾਲ ਪੁਲਿਸ ਵੱਲੋਂ 174 ਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ਾਂ ਦਾ ਪੋਸਟ-ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ Click here to follow PTC News on Twitter.

Top News view more...

Latest News view more...