Sat, Apr 20, 2024
Whatsapp

ਸੁਸਾਇਟੀ ਸਿਨੇਮਾ ਦੇ ਮਾਲਕ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਦਿੱਤੀ ਜਾਨ

Written by  Ravinder Singh -- September 02nd 2022 02:59 PM -- Updated: September 02nd 2022 03:01 PM
ਸੁਸਾਇਟੀ ਸਿਨੇਮਾ ਦੇ ਮਾਲਕ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਦਿੱਤੀ ਜਾਨ

ਸੁਸਾਇਟੀ ਸਿਨੇਮਾ ਦੇ ਮਾਲਕ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਦਿੱਤੀ ਜਾਨ

ਲੁਧਿਆਣਾ : ਸ਼ਹਿਰ ਦੇ ਸੁਸਾਇਟੀ ਸਿਨੇਮਾ ਦੇ ਮਾਲਕ ਤੇ ਮਸ਼ਹੂਰ ਵਪਾਰੀ ਤੇਜੇਸ਼ਵਰ ਮਲਹੋਤਰਾ ਉਰਫ ਰਾਜਾ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਜਾਨ ਦੇ ਦਿੱਤੀ ਹੈ। ਤੇਜੇਸ਼ਵਰ ਮਲਹੋਤਰਾ ਉਰਫ਼ ਰਾਜਾ ਪਿਛਲੇ ਲੰਮੇ ਸਮੇਂ ਤੋਂ ਜਿਗਰ ਦੀ ਬਿਮਾਰੀ ਦੀ ਲਪੇਟ ਵਿਚ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਸਤਲੁਜ ਕਲੱਬ 'ਚ ਆਪਣੇ ਕੁਝ ਦੋਸਤਾਂ ਨਾਲ ਸਮਾਂ ਬਿਤਾਉਣ ਤੋਂ ਬਾਅਦ ਦੇਰ ਰਾਤ ਘਰ ਗਏ ਸਨ ਜਿੱਥੇ ਉਸ ਨੇ ਆਪਣੇ ਲੜਕੇ ਨਾਲ ਮੋਬਾਈਲ 'ਤੇ ਗੱਲ ਕੀਤੀ ਤੇ ਬਾਥਰੂਮ 'ਚ ਜਾ ਕੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਆਪਣੇ-ਆਪ ਨੂੰ ਗੋਲ਼ੀ ਮਾਰ ਕੇ ਆਪਣੀ ਜਾਨ ਦੇ ਦਿੱਤੀ। ਸੁਸਾਇਟੀ ਸਿਨੇਮਾ ਦੇ ਮਾਲਕ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਦਿੱਤੀ ਜਾਨਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਬਿਲੇਗੌਰ ਹੈ ਕਿ ਤੇਜੇਸ਼ਵਰ ਮਲਹੋਤਰਾ ਦਾ ਪਰਿਵਾਰ ਪੁਰਾਣੇ ਸ਼ਹਿਰ 'ਚ ਸੁਸਾਇਟੀ ਸਿਨੇਮਾ ਦੇ ਨਾਂ ਉੱਤੇ ਇਕ ਸਿਨੇਮਾ ਚਲਾਉਂਦਾ ਸੀ ਤੇ ਸਿਨੇਮੇ ਦੇ ਬੰਦ ਹੋਣ ਪਿੱਛੋਂ ਇਸ ਨੂੰ ਤੋੜ ਕੇ ਉੱਥੇ ਇਕ ਸੁਸਾਇਟੀ ਕੰਪਲੈਕਸ ਬਣਾ ਦਿੱਤਾ ਗਿਆ ਸੀ ਜਿਥੇ ਉਨ੍ਹਾਂ ਵੱਲੋਂ ਵੱਡਾ ਨਿਵੇਸ਼ ਕੀਤਾ ਗਿਆ ਸੀ। ਸੁਸਾਇਟੀ ਸਿਨੇਮਾ ਦੇ ਮਾਲਕ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਦਿੱਤੀ ਜਾਨਇਸ ਤੋਂ ਇਲਾਵਾ ਤੇਜੇਸ਼ਵਰ ਮਲਹੋਤਰਾ ਦਾ ਉੱਤਰਾਖੰਡ 'ਚ ਇਕ ਵੱਡਾ ਫਾਰਮ ਹਾਊਸ ਹੈ ਤੇ ਇਕ ਵੱਡਾ ਸ਼ੋਅਰੂਮ ਵੀ ਸ਼ਹਿਰ ਵਿੱਚ ਹੈ। ਉਨ੍ਹਾਂ ਦਾ ਆਪਣੇ ਰਿਸ਼ਤੇਦਾਰ ਨਾਲ ਜ਼ਮੀਨੀ ਵਿਵਾਦ ਵੀ ਸੀ। ਇੰਟਰਨੈਟ ਮੀਡੀਆ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਨਾਲ ਭਰਿਆ ਹੋਇਆ ਹੈ। -PTC News ਇਹ ਵੀ ਪੜ੍ਹੋ : ਟੈਂਡਰ ਘਪਲਾ; ਕਣਕ ਦੀ ਖ਼ਰੀਦ ਲਈ ਹੋਈ ਚੈਟ ਵੀ ਬਣੀ ਜਾਂਚ ਦਾ ਹਿੱਸਾ, ਰਾਹੁਲ ਦੀ ਰੈਲੀ ਲਈ ਪੈਸੇ ਇਕੱਠੇ ਕਰਨ ਦਾ ਵੀ ਜ਼ਿਕਰ


Top News view more...

Latest News view more...