Advertisment

ਪਿਟਬੁੱਲ ਨੇ ਪੰਜ ਪਿੰਡਾਂ ਦੇ 12 ਲੋਕਾਂ ਤੇ ਕਈ ਪਸ਼ੂਆਂ 'ਤੇ ਹਮਲਾ ਕਰਕੇ ਕੀਤਾ ਜ਼ਖ਼ਮੀ

author-image
Pardeep Singh
Updated On
New Update
ਪਿਟਬੁੱਲ ਨੇ ਪੰਜ ਪਿੰਡਾਂ ਦੇ 12 ਲੋਕਾਂ ਤੇ ਕਈ ਪਸ਼ੂਆਂ 'ਤੇ ਹਮਲਾ ਕਰਕੇ ਕੀਤਾ ਜ਼ਖ਼ਮੀ
Advertisment
ਗੁਰਦਾਸਪੁਰ:ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਅਧੀਨ ਆਉਂਦੇ 5 ਪਿੰਡਾ ਵਿੱਚ ਪਿਟਬੁੱਲ ਕੁੱਤੇ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਇਲਾਕੇ  ਦੇ ਲੋਕਾਂ ਵਿੱਚ ਸਾਹਿਮ ਦਾ ਮਾਹੌਲ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਖਤਰਨਾਕ ਕੁੱਤਿਆਂ ਦੀ ਪ੍ਰਜਾਤੀਆਂ ਬੈਨ ਹੋਣੀਆਂ ਚਾਹੀਦੀਆਂ ਹਨ। ਦੀਨਾਨਗਰ ਇਲਾਕੇ ਦੇ ਨਾਲ ਲੱਗਦੇ 5 ਪਿੰਡਾਂ ਵਿੱਚ ਇੱਕ ਪਿਟਬੁਲ ਕੁੱਤੇ ਨੇ ਹਮਲਾ ਕਰਕੇ 12 ਲੋਕਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਪਿੰਡ ਤੰਗੋਸ਼ਾਹ ਤੋਂ ਚੌਹਾਣਾ ਦੀ ਦੂਰੀ 15 ਕਿਲੋਮੀਟਰ ਹੈ। ਇਸ ਦੌਰਾਨ ਪਿਟਬੁੱਲ ਨੇ ਨੈਸ਼ਨਲ ਹਾਈਵੇਅ ਵੀ ਪਾਰ ਕਰ ਲਿਆ। ਉਸ ਨੇ ਪਹਿਲਾਂ ਪਿੰਡ ਤੰਗੋਸ਼ਾਹ ਨੇੜੇ ਭੱਠੇ ’ਤੇ ਮਜ਼ਦੂਰੀ ਕਰ ਰਹੇ ਦੋ ਮਜ਼ਦੂਰਾਂ ਨੂੰ ਵੱਡਿਆ। ਦੋਵਾਂ ਨੇ ਹਿੰਮਤ ਕਰਕੇ ਉਸ ਦੇ ਗਲੇ ਵਿੱਚ ਪਈ ਚੇਨ ਫੜ ਕੇ ਆਪਣੇ ਆਪ ਨੂੰ ਬਚਾਇਆ। ਇਸ ਤੋਂ ਬਾਅਦ ਕਿਸੇ ਤਰ੍ਹਾਂ ਕੁੱਤਾ ਚੇਨ ਤੋਂ ਨਿਕਲ ਕੇ ਰਾਤ ਨੂੰ ਪਿੰਡ ਪਹੁੰਚ ਗਿਆ। ਉਸ ਨੇ ਪਿੰਡ 'ਚ ਆਪਣੀ ਹਵੇਲੀ 'ਚ ਬੈਠੇ 60 ਸਾਲਾ ਦਿਲੀਪ ਕੁਮਾਰ 'ਤੇ ਹਮਲਾ ਕਰ ਦਿੱਤਾ। ਦਲੀਪ ਕੁਮਾਰ ਨੇ ਹਿੰਮਤ ਦਿਖਾਈ ਅਤੇ ਗਰਦਨ ਤੇ ਹੱਥ ਰੱਖ ਕੇ ਕੁੱਤੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦਲੀਪ ਕੁਮਾਰ 'ਤੇ ਹਮਲੇ ਤੋਂ ਬਾਅਦ ਉਸ ਦੀ ਹਵੇਲੀ 'ਚ ਰਹਿਣ ਵਾਲੀ ਇਕ ਆਵਾਰਾ ਕੁੱਤੇ ਨੇ ਪਿਟਬੁੱਲ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਪਿੱਛੇ ਤੋਂ ਫੜ ਲਿਆ ਇਸ ਉਤੇ ਦਲੀਪ ਕੁਮਾਰ ਪਿਟਬੁੱਲ ਦੇ ਚੁੰਗਲ ਤੋਂ ਬਚਣ ਦਾ ਮੌਕਾ ਮਿਲਿਆ ਅਤੇ ਉਹ ਘਰ ਵੱਲ ਦੌੜ ਗਿਆ । ਪਿਟਬੁੱਲ ਘਰੋਟਾ ਰੋਡ ਵੱਲ ਭੱਜਿਆ ਅਤੇ ਰਸਤੇ ਵਿੱਚ ਕਈ ਪਸ਼ੂਆਂ ਨੂੰ ਕੱਟਦਾ ਹੋਇਆ ਇੱਟਾਂ ਦੇ ਭੱਠੇ ’ਤੇ ਪਹੁੰਚ ਗਿਆ। ਉਸ ਨੇ ਭੱਠੇ 'ਤੇ ਨੇਪਾਲੀ ਚੌਕੀਦਾਰ ਰਾਮਨਾਥ 'ਤੇ ਹਮਲਾ ਕਰ ਦਿੱਤਾ। ਰਾਮਨਾਥ ਨੂੰ ਭੱਠੇ 'ਤੇ‌ ਦੋ ਆਵਾਰਾ ਕੁੱਤਿਆਂ ਨੇ ਬਚਾਇਆ ।  ਖੇਤਾਂ 'ਚ ਸੈਰ ਕਰ ਰਹੇ ਸੇਵਾਮੁਕਤ ਫੌਜੀ ਕੈਪਟਨ ਸ਼ਕਤੀ ਸਿੰਘ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਬਾਂਹ ਬੁਰੀ ਤਰ੍ਹਾਂ ਨਾਲ ਜਖਮੀ ਕਰ ਦਿੱਤੀ। ਸ਼ਕਤੀ ਸਿੰਘ ਨੇ ਹਿੰਮਤ ਨਾ ਹਾਰਦੇ ਹੋਏ ਹੱਥ ਵਿੱਚ ਫੜੀ ਸੋਟੀ ਕੁੱਤੇ ਦੇ ਮੂੰਹ ਵਿੱਚ ਪਾ ਕੇ ਦੋਵੇਂ ਕੰਨਾਂ ਤੋਂ ਫੜ ਲਿਆ। ਉਦੋਂ ਤੱਕ ਸ਼ਕਤੀ ਸਿੰਘ ਦਾ ਰੌਲਾ ਸੁਣ ਕੇ ਪਿੰਡ ਦੇ ਲੋਕ ਵੀ ਉਥੇ ਪਹੁੰਚ ਗਏ। ਇਸ ਦੌਰਾਨ ਸ਼ਕਤੀ ਸਿੰਘ ਅਤੇ ਪਿੰਡ ਦੇ ਹੋਰ ਲੋਕਾਂ ਨੇ ਪਾਗਲ ਪਿਟਬੁਲ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਵੀ ਪੜ੍ਹੋ:ਜਾਣੋ ਕੌਣ ਕਰਵਾ ਰਿਹੈ? ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੱਖ ਮੰਤਰੀ ਨੂੰ ਸੁਮੱਤ ਦੇਣ ਦੀ ਅਰਦਾਸ ! publive-image -PTC News
latest-news punjab-news injured attack pitbull animals the-pit-bull-attacked-12-people-of-five-villages-and-injured-many-animals
Advertisment

Stay updated with the latest news headlines.

Follow us:
Advertisment