ਪੰਜਾਬ

ਲੁਟੇਰਿਆਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ATM ਕੱਟ ਕੇ 27 ਲੱਖ ਲੈ ਹੋਏ ਰਫੂਚੱਕਰ

By Jagroop Kaur -- December 03, 2020 2:12 pm -- Updated:Feb 15, 2021

ਸਮਰਾਲਾ ’ਚ ਬੁੱਧਵਾਰ ਤੜਕੇ ਸਵੇਰੇ ਕਾਰ ਸਵਾਰ ਲੁਟੇਰਿਆਂ ਨੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਐੱਚ. ਡੀ. ਐਫ. ਸੀ. ਬੈਂਕ ਦੇ ਏ. ਟੀ. ਐੱਮ. ’ਚੋਂ 26 ਲੱਖ 37 ਹਜ਼ਾਰ ਰੁਪਏ ਲੁੱਟ ਲਏ। ਇਹ ਲੁੱਟ ਦੀ ਵੱਡੀ ਘਟਨਾ ਬੈਂਕ ਦੀ ਨੇੜਲੇ ਪਿੰਡ ਲੱਲ ਕਲਾਂ ਦੀ ਬ੍ਰਾਂਚ ਵਿਖੇ ਤੜਕੇ ਤਿੰਨ ਵਜੇ ਹੋਈ ਹੈ।ਪੁਲਿਸ ਸੂਤਰਾਂ ਤੋਂ ਪ੍ਰਾਪਤ ਹੁਣ ਤੱਕ ਦੇ ਵੇਰਵਿਆਂ ਮੁਤਾਬਕ ਪਿੰਡ ਦੇ ਬਾਹਰ ਨੀਲੋਂ ਪੁਲ ਨੇੜੇ ਸ਼ਾਪਿੰਗ ਮਾਰਕਿਟ 'ਚ ਸਥਾਪਿਤ ਇਸ ਬੈਂਕ ਦੀ ਬ੍ਰਾਂਚ ਦੇ ਬਾਹਰ ਲੱਗੇ ਏ. ਟੀ. ਐੱਮ. ’ਤੇ ਇੱਕ ਕਾਰ 'ਚ ਸਵਾਰ ਤਿੰਨ ਲੁਟੇਰੇ ਤੜਕੇ ਕਰੀਬ 3 ਵਜੇ ਆਏ।

ਸਮਰਾਲਾ 'ਚ ਲੁੱਟ ਦੀ ਵੱਡੀ ਵਾਰਦਾਤ, ATM ਕੱਟ ਕੇ 26 ਲੱਖ ਰੁਪਏ ਲੈ ਫ਼ਰਾਰ ਹੋਏ ਲੁਟੇਰੇ

ਇਨ੍ਹਾਂ ਲੁਟੇਰਿਆਂ ਨੇ ਗੈਸ ਕਟਰ ਨਾਲ ਏ. ਟੀ. ਐੱਮ. ਨੂੰ ਕੱਟਦੇ ਹੋਏ ਉਸ 'ਚ ਰੱਖੀ 26 ਲੱਖ 37 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਇਸ ਬੈਂਕ ਦੇ ਏ. ਟੀ. ਐੱਮ. ’ਤੇ ਕੋਈ ਵੀ ਗਾਰਡ ਨਿਯੁਕਤ ਨਹੀਂ ਸੀ ਅਤੇ ਇਸ ਲੁੱਟ ਦੀ ਘਟਨਾ ਦਾ ਵੀ ਕਾਫੀ ਦੇਰ ਬਾਅਦ ਬੈਂਕ ਖੁੱਲ੍ਹਣ ’ਤੇ ਹੀ ਪਤਾ ਲੱਗਿਆ।

Robbery, Loot, Bank Robbery, Hdfc Bank Robbery, Sonipat Hdfc Bank Robbery,  Haryana Bank Robbery - सोनीपत में दो बैंकों में 28 लाख की लूट, वारदात Cctv  में कैद, तस्वीरें - Amar Ujala

ਘਟਨਾ ਦਾ ਪਤਾ ਲੱਗਦੇ ਹੀ ਉੱਚ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ ਗਏ ਹਨ ਅਤੇ ਬੈਂਕ ਸਮੇਤ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਪੁਲਸ ਵੱਲੋਂ ਖੰਗਾਲੀ ਜਾ ਰਹੀ ਹੈ।

  • Share