ਮੁੱਖ ਖਬਰਾਂ

ਭਾਰਤ 'ਚ 15 ਤੋਂ 20 ਅਪ੍ਰੈਲ ਤੱਕ ਸਿਖ਼ਰ ’ਤੇ ਹੋਵੇਗਾ ਕੋਰੋਨਾ, ਵਿਗਿਆਨੀਆਂ ਨੇ ਦਿੱਤੀ ਚਿਤਾਵਨੀ 

By Shanker Badra -- April 09, 2021 3:05 pm


ਕਾਨਪੁਰ : ਕੋਰੋਨਾ ਦੇ ਮਾਮਲੇ ਲਗਾਤਾਰ ਤੇਜ਼ੀ ਨਾਲ ਵੱਧ ਰਹੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਵਾਰ ਕੋਰੋਨਾ ਖ਼ਤਰਨਾਕ ਹੋ ਸਕਦਾ ਹੈ। ਆਈਆਈਟੀ ਕਾਨਪੁਰ ਦੇ ਪ੍ਰੋਫੈਸਰ ਮਨਿੰਦਰ ਅਗਰਵਾਲ ਨੇ ਕੋਰੋਨਾ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਮਨਿੰਦਰ ਅਗਰਵਾਲ ਨੇ ਦੱਸਿਆ ਹੈ ਕਿ ਅਗਲੇ 2 ਹਫਤਿਆਂ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਆਈਆਈਟੀ ਕਾਨਪੁਰ ਦੇਵਿਗਿਆਨੀਆਂ ਦਾ ਅਨੁਮਾਨ ਹੈ ਕਿ ਇਸ ਕੋਰੋਨਾ ਵਾਇਰਸ ਦੀ ਲਾਗ ਆਉਂਦੀ 15 ਤੋਂ 20 ਅਪ੍ਰੈਲ ਤੱਕ ਸਿਖ਼ਰ ’ਤੇ ਹੋਵੇਗੀ ਤੇ ਮਈ ਮਹੀਨੇ ਦੇ ਅੰਤ ਤੱਕ ਇਹ ਤੇਜ਼ੀ ਨਾਲ ਘਟੇਗੀ। ਜੇ ਵਿਗਿਆਨੀਆਂ ਦੀ ਮੰਨੀਏ ਤਾਂ ਆਉਣ ਵਾਲਾ ਇੱਕ-ਡੇਢ ਹਫ਼ਤਾ ਕੋਰੋਨਾ ਦੀ ਲਾਗ ਦੇ ਮਾਮਲੇ ਤੇਜ਼ੀ ਨਾਲ ਵਧ ਸਕਦੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਦੇਸ਼ ਵਿਚ ਦੂਸਰੀ ਕੋਰੋਨਾ ਵਾਇਰਸ ਲਹਿਰ ਦਾ ਸਭ ਤੋਂ ਬੁਰਾ ਪ੍ਰਭਾਵ ਅਜੇ ਬਾਕੀ ਹੈ।

ਪੜ੍ਹੋ ਹੋਰ ਖ਼ਬਰਾਂ : ਚੀਨ ਦੀ Wuhan ਲੈਬ 'ਚ ਕੋਰੋਨਾ ਨਾਲੋਂ ਵੀ ਵੱਧ ਖ਼ਤਰਨਾਕ ਵਾਇਰਸ ਮੌਜੂਦ , ਇੰਝ ਹੋਇਆ ਖ਼ੁਲਾਸਾ 

ਭਾਰਤ 'ਚ 15 ਤੋਂ 20 ਅਪ੍ਰੈਲ ਤੱਕ ਸਿਖ਼ਰ ’ਤੇ ਹੋਵੇਗਾ ਕੋਰੋਨਾ, ਵਿਗਿਆਨੀਆਂ ਨੇ ਦਿੱਤੀ ਚਿਤਾਵਨੀ

ਗਣਿਤ ਦੇ ਨਮੂਨੇ ਦੀ ਵਰਤੋਂ ਕਰਦਿਆਂ ਉਨ੍ਹਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਅਪ੍ਰੈਲ ਦੇ ਅੱਧ ਤੱਕ ਚੜ੍ਹੇਗੀ ਅਤੇ ਮਈ ਦੇ ਅੰਤ ਤੱਕ ਘਟ ਸਕਦੀ ਹੈ। ਪਿਛਲੇ ਵਰ੍ਹੇ ਸਤੰਬਰ ’ਚ ਵੀ ਅਜਿਹੇ ਹਾਲਾਤ ਸਨ। ਵਿਗਿਆਨੀਆਂ ਨੇ ਗਣਿਤਕ ਮਾਡਲ ‘ਸੂਤਰ’ ਦੀ ਵਰਤੋਂ ਕਰਦਿਆਂ ਆਪਣੀ ਖੋਜ ਦੌਰਾਨ ਅਜਿਹੇ ਨਤੀਜੇ ਕੱਢੇ ਹਨ।

The second wave of coronavirus may peak by April 15-20, says the scientists ਭਾਰਤ 'ਚ 15 ਤੋਂ 20 ਅਪ੍ਰੈਲ ਤੱਕ ਸਿਖ਼ਰ ’ਤੇ ਹੋਵੇਗਾ ਕੋਰੋਨਾ, ਵਿਗਿਆਨੀਆਂ ਨੇ ਦਿੱਤੀ ਚਿਤਾਵਨੀ

ਪਿਛਲੇ ਸਾਲ ਜੋ ਅਨੁਮਾਨ ਲਾਇਆ ਗਿਆ ਸੀ; ਉਸ ਅਨੁਸਾਰ ਸਤੰਬਰ 2020 ’ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣੇ ਸਨ ਤੇ ਫ਼ਰਵਰੀ 2021 ’ਚ ਜਾ ਕੇ ਘਟਣੇ ਸਨ। ਕਾਨਪੁਰ ਸਥਿਤ ‘ਇੱਡੀਅਨ ਇੰਸਟੀਚਿਊਟ ਆਫ਼ ਟੈਕਨੋਲੋਜੀ’ (IIT) ਦੇ ਵਿਗਿਆਨੀਆਂ ਵਿੱਚੋਂ ਇੱਕ ਪ੍ਰੋ. ਮਨਿੰਦਰ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਸੰਸਥਾਨ ਦੇ ਕੰਪਿਊਟਰ ਸਾਇੰਸ ਤੇ ਇੰਜਨੀਅਰਿੰਗ ਵਿਭਾਗ ਨੇ ਰਾਸ਼ਟਰੀ ਪੱਧਰ ਦੀ ਇਹ ‘ਸੁਪਰ ਮਾਡਲ’ ਪਹਿਲਕਦਮੀ ਕੀਤੀ ਹੈ।

ਭਾਰਤ 'ਚ 15 ਤੋਂ 20 ਅਪ੍ਰੈਲ ਤੱਕ ਸਿਖ਼ਰ ’ਤੇ ਹੋਵੇਗਾ ਕੋਰੋਨਾ, ਵਿਗਿਆਨੀਆਂ ਨੇ ਦਿੱਤੀ ਚਿਤਾਵਨੀ

ਪੜ੍ਹੋ ਹੋਰ ਖ਼ਬਰਾਂ : ਹੁਣ ਪੂਰੇ ਪੰਜਾਬ 'ਚ ਲੱਗੇਗਾ ਨਾਈਟ ਕਰਫ਼ਿਊ ,ਰਾਜਨੀਤਿਕ ਇਕੱਠਾਂ 'ਤੇ ਪੂਰੀ ਤਰ੍ਹਾਂ ਪਾਬੰਦੀ

ਪ੍ਰੋ. ਅਗਰਵਾਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਲਾਗ ਫੈਲਣ ਦੇ ਸਿਖ਼ਰ ਵੇਲੇ ਰੋਜ਼ਾਨਾ 80 ਤੋਂ 90 ਹਜ਼ਾਰ ਮਾਮਲੇ ਸਾਹਮਣੇ ਆ ਸਕਦੇ ਹਨ। ਪ੍ਰੋ. ਅਗਰਵਾਲ ਨੇ ਕਿਹਾ ਕਿ ਸਕੂਲ-ਕਾਲਜ ਖੁੱਲ੍ਹਣ ਤੇ ਹੋਰ ਕਾਰੋਬਾਰੀ ਗਤੀਵਿਧੀਆਂ ਵਧਣ ਕਾਰਣ ਆਮ ਲੋਕ ਵਧੇਰੇ ਲਾਪਰਵਾਹ ਹੋ ਗਏ ਸਨ, ਇਸ ਕਰ ਕੇ ਵੀ ਬੀਤੇ ਫ਼ਰਵਰੀ ਮਹੀਨੇ ਤੋਂ ਬਾਅਦ ਲਾਗ ਫੈਲਣ ਦੇ ਮਾਮਲੇ ਵਧੇ ਹੋ ਸਕਦੇ ਹਨ ਤੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਹੋਈ ਹੈ।

-PTCNews

  • Share