ਦਿੱਲੀ ਕੂਚ ਕਰਨ ‘ਤੇ ਕਿਸਾਨਾਂ ਦੇ ਹੱਕ ਵਿਚ ਪੂਰੀ ਤਰ੍ਹਾਂ ਡਟਿਆ ਸ਼੍ਰੋਮਣੀ ਅਕਾਲੀ ਦਲ

Sukhbir Singh Badal asks SAD Delhi and DSGMC to extend help to farmer orgs

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਦੇਸ਼ ਦੇ ਅੰਨਦਾਤਾ ਨੂੰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਬੇਦਿਮਾਗੇ ਤੇ ਤਬਾਹਕੁੰਨ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਰੋਸ ਪ੍ਰਗਟ ਕਰਨ ਦੇ ਲੋਕਤੰਤਰੀ ਅਧਿਕਾਰ ਨਾ ਦੇਣ ਦੀ ਜ਼ੋਰਦਾਰ ਨਿਖੇਧੀ ਕੀਤੀ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਕਿਸਾਨਾਂ ਨੂੰ ਆਖ ਰਹੀ ਹੈ ਕਿ ਉਹਨਾਂ ਲਈ ਬੂਹੇ ਖੁਲ੍ਹੇ ਹਨ | ਜਦਕਿ ਦੂਜੇ ਪਾਸੇ ਕਿਸਾਨਾਂ ਲਈ ਦਰਵਾਜ਼ੇ ਬੰਦ ਕਰ ਰਹੀ ਹੈ ਤੇ ਉਹਨਾਂ ਨੂੰ ਲੋਕਤੰਤਰੀ ਢੰਗ ਨਾਲ ਵੀ ਰੋਸ ਮੁਜ਼ਾਹਰਾ ਕਰਨ ਦੀ ਆਗਿਆ ਨਹੀਂ ਦੇ ਰਹੀ ਜਦਕਿ ਦੇਸ਼ ਸਾਹਮਣੇ ਆਪਣੀ ਗੱਲ ਰੱਖਣਾ ਕਿਸਾਨਾਂ ਦਾ ਕਾਨੂੰਨੀ ਤੇ ਲੋਕਤੰਤਰੀ ਹੱਕ ਹੈ।

Sukhbir Badal's offer to resign does nothing to heal the rift in Shiromani  Akali Dal

ਇਸ ਦੇ ਨਾਲ ਸੁਖਬੀਰ ਬਾਦਲ ਨੇ ਪੁੱਛਿਆ ਕਿ ਇਹ ਕਿਸ ਤਰੀਕੇ ਦਾ ਸਦਭਾਵਨਾ ਵਾਲਾ ਕਦਮ ਹੈ ਜਿਥੇ ਲੋਕ ਆਪਣੇ ਸੋਚਣ ਤੇ ਬੋਲਣ ਦੇ ਅਧਿਕਾਰ ਦੀ ਆਜ਼ਾਦੀ ਦੇ ਹੱਕ ਦੀ ਵਰਤੋਂ ਨਹੀਂ ਕਰ ਸਕਦੇ ?

ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 26 ਨਵੰਬਰ ਨੂੰ ਦਿੱਲੀ ਵਿਚ ਕਿਸਾਨ ਮਾਰਚ ਦੀ ਖੁਲ੍ਹੀ ਹਮਾਇਤ ਵਾਸਤੇ ਤਿਆਰ ਬਰ ਤਿਆਰ ਹੈ ਤੇ ਇਸਨੂੰ ਸਫਲ ਬਣਾਏਗਾ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਪੂਰੇ ਦਿਲੋਂ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਹੈ ਤੇ ਇਹ ਕੇਂਦਰ ਸਰਕਾਰ ਨੂੰ ਆਪਣੇ ਬੇਦਿਮਾਗੇ ਕਾਨੂੰਨਾਂ ‘ਤੇ ਮੁੜ ਝਾਤ ਮਾਰਨ ਅਤੇ ਕਿਸਾਨਾਂ ਦੇ ਹੱਕ ਵਿਚ ਹਰ ਫੈਸਲਾ ਲੈਣ ਲਈ ਹਰ ਕਦਮ ਚੁੱਕਣ ਵਾਸਤੇ ਮਜਬੂਰ ਕਰੇਗੀ।

Bharat Bandh: कृषि विधेयक के खिलाफ सड़कों पर उतरे पंजाब और हरियाणा के किसान,  सुखबीर बादल और हरसिमरत ने निकाला ट्रेक्टर मार्च - Bharat bandh today  farmers of ...

ਅਕਾਲੀ ਆਗੂ ਨੇ ਕਿਹਾ ਕਿ ਇਹਨਾਂ ਰੋਸ ਧਰਨਿਆਂ ਮਗਰੋਂ ਉਹਨਾਂ ਦੀ ਪਾਰਟੀ ਕਿਸਾਨ ਮਾਮਲਿਆਂ ‘ਤੇ ਵੱਖਰੇ ਰੋਸ ਧਰਨੇ ਦੇਣ ਤੋਂ ਗੁਰੇਜ਼ ਕਰੇਗੀ ਅਤੇ ਇਸਨੇ ਕਿਸਾਨਾਂ ਵੱਲੋਂ ਦਿੱਤੇ ਪ੍ਰੋਗਰਾਮਾਂ ਅਨੁਸਾਰ ਚੱਲਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਇਸ ਬਾਰੇ ਬਹੁਤ ਸਪਸ਼ਟ ਹਾਂ ਤੇ ਅਸੀਂ ਕੋਈ ਦੁਵਿਧਾ ਨਹੀਂ ਚਾਹੁੰਦੇ। ਅਸੀਂ ਸਿਰਫ ਕਿਸਾਨਾਂ ਦੇ ਹਰ ਮਸਲੇ ‘ਤੇ ਸਿਰਫ ਕਿਸਾਨਾਂ ਦੇ ਨਾਲ ਹੀ ਰਹਿਣਾ ਚਾਹੁੰਦੇ ਹਾਂ। ਸਾਨੂੰ ਉਹਨਾਂ ‘ਤੇ ਪੂਰਾ ਵਿਸ਼ਵਾਸ ਹੈ।

ਉਹਨਾਂ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ 26 ਨਵੰਬਰ ਦੇ ਧਰਨੇ ਦੀ ਸਫਲਤਾ ਲਈ ਲੋੜੀਂਦਾ ਹਰ ਕੰਮ ਕਰਨਗੇ ਅਤੇ ਕਿਸਾਨਾਂ ਦੀ ਮਦਦ ਕਰਨ, ਇਕਜੁੱਟਤਾ ਪ੍ਰਗਟ ਕਰਨ ਦੇ ਨਾਲ ਹੀ ਧਰਨੇ ਦੀ ਹਮਾਇਤ ਕਰਦਿਆਂ ਇਸ ਵਿਚ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਮੈਂ ਪਾਰਟੀ ਵਿਚ ਹਰ ਕਿਸੇ ਨੂੰ ਧਰਨੇ ਦੀ ਸਫਲਤਾ ਲਈ ਕੰਮ ਕਰਨ ਵਾਸਤੇ ਤਿਆਰ ਹਾਂ । ਸਰਦਾਰ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਦੀ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਲੰਗਰ ਸਮੇਤ ਕਿਸਾਨਾਂ ਦੀ ਹਰ ਪੱਖੋਂ ਮਦਦ ਤੇ ਸਹਾਇਤਾ ਕੀਤੀ ਜਾਵੇ।
Union Government invited the farmers' organizations meeting will be held on December 3